ਬਲੂਮਿੰਗ ਬਡਜ਼ ਸਕੂਲ, ਮੋਗਾ ਵਿੱਚ ਸਕੂਲ ਕੈਪਟਨ ਤੇ ਹਾਊਸ ਕੈਪਟਨ ਕੀਤੇ ਗਏ ਸਨਮਾਨਿਤ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਵਿਸ਼ੇਸ਼ ਸਮਾਰੋਹ ਦੌਰਾਨ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਅਤੇ ਵਾਈਸ ਪ੍ਰਿੰਸੀਪਲ ਡਾ. ਨਿਧੀ ਬਰਾੜ ਵੱਲੋਂ ਸਾਂਝੇ ਤੌਰ ਤੇ ਸਕੂਲ ਕੈਪਟਨ ਤੇ ਹਾਊਸ ਕੈਪਟਨ ਟਰਾਫੀਆਂ ਨਾਲ ਸਨਮਾਨਿਤ ਕੀਤੇ ਗਏ। ਸਕੂਲ ਕੈਪਟਨ ਵਿੱਚੋਂ ਜਪਜੀਜੋਤ ਬਰਾੜ (12ਵੀ ਆਰਟਸ), ਹਰਜੋਤ ਸਿੰਘ (12ਵੀ ਮੈਡੀਕਲ), ਪਰਨੀਤ ਕੌਰ (11ਵੀ ਨੋਨ-ਮੈਡੀਕਲ) ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਵਿੱਚ ਚਾਰ ਹਾਉਸ ਦੀਆਂ ਟੀਮਾਂ ਹਨ ਜਿਹਨਾਂ ਵਿੱਚੋਂ ਸੀਨੀਅਰ, ਇੰਟਰਮੀਡੀਏਟ ਅਤੇ ਜੁਨੀਅਰ ਕਪਤਾਨਾਂ ਨੂੰ ਸਨਮਾਨਿਤ ਕੀਤਾ ਗਿਆ। ਬਲੂ ਹਾਊਸ ਕੈਪਟਨ ਕਮਲਨੀਰ ਕੌਰ (ਸੀਨੀਅਰ 10-ਏ), ਮਾਨਵੀਰ ਸਿੰਘ (ਇੰਟਰਮੀਡੀਏਟ 9-ਬੀ), ਹਰਲੀਨ ਕੌਰ (ਜੂਨੀਅਰ 10-ਏ), ਗਰੀਨ ਹਾਊਸ ਕੈਪਟਨ ਆਰਸ਼ ਸਿੰਘ ਬਰਾੜ (ਸੀਨੀਅਰ 12-ਆਰਟਸ), ਹਰਸਿਮਰਨ ਕੌਰ (ਇੰਟਰਮੀਡੀਏਟ 11-ਮੈਡੀਕਲ), ਸਿਮਨਰਜੀਤ ਕੌਰ (ਜੂਨੀਅਰ 11-ਮੈਡੀਕਲ), ਯੈਲੋ ਹਾਊਸ ਕੈਪਟਨ ਮਨਪ੍ਰੀਤ ਕੌਰ (ਸੀਨੀਅਰ 12-ਕਮਰਸ ਬੀ), ਮਨਕੀਰਤ ਸਿੰਘ (ਇੰਟਰਮੀਡੀਏਟ 12-ਮੈਡੀਕਲ), ਏਕਮਦੀਪ ਕੌਰ (ਜੂਨੀਅਰ 11-ਆਰਟਸ), ਰੈਡ ਹਾਊਸ ਕੈਪਟਨ ਗੁਰਲੀਨ ਕੌਰ ਸਰਾਂ (ਸੀਨੀਅਰ 9-ਜੀ), ਕੁਦਰਤਪ੍ਰੀਤ ਕੌਰ (ਇੰਟਰਮੀਡੀਏਟ 8-ਏ), ਮਹਿਤੋਸ਼ ਸਿੰਘ ਗਿਲ (ਜੂਨੀਅਰ 7-ਐਮ.ਜੀ.)। ਇਸ ਮੌਕੇ ਤੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਉਚੇਚੇ ਤੌਰ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆ ਦੀਆਂ ਕੁੱਲ 4 ਹਾਊਸ ਟੀਮਾਂ ਹਨ ਗ੍ਰੀਨ, ਰੈਡ, ਬਲੂ ਤੇ ਯੈਲੋ ਜਿਹਨਾਂ ਵਿੱਚ ਜੁਨਿਅਰ, ਇੰਟਰਮੀਡਿਏਟ ਤੇ ਸੀਨੀਅਰ ਵਿਦਿਆਰਥੀਆਂ ਨੂੰ ਮਿਲਾ ਕੇ 12 ਟੀਮਾਂ ਬਣਦੀਆਂ ਹਨ ਜਿਹਨਾਂ ਦੀ ਅਗੁਵਾਈ 12 ਹਾਊਸ ਕੈਪਟਨ ਕਰਦੇ ਹਨ ਤੇ ਪੂਰੇ ਸਾਲ ਦੌਰਾਨ ਇੰਟਰ ਹਾਉਸ ਮੁਕਾਬਲੇ ਹੁੰਦੇ ਰਹਿੰਦੇ ਹਨ ਤੇ ਆਜ਼ਾਦੀ ਦਿਵਸ, ਗਣਤੰਤਰਤਾ ਦਿਵਸ ਮੌਕੇ ਮਾਰਚ ਪਾਸ ਕਰਦਿਆਂ ਇਹਨਾਂ ਹਾਉਸ ਟੀਮਾਂ ਦੀ ਅਗੁਵਾਈ ਹਾਉਸ ਕੈਪਟਨ ਕਰਦੇ ਹਨ ਤੇ ਸਾਰੇ ਮਾਰਚ ਪਾਸਟ ਦੀ ਅਗੁਵਾਈ ਸਕੂਲ ਕੈਪਟਨ ਕਰਦੇ ਹਨ। ਉਹਨਾਂ ਅੱਗੇ ਦੱਸਿਆ ਕਿ ਇਹਨਾਂ ਸਕੂਲ ਕੈਪਟਨਜ਼ ਤੇ ਹਾਊਸ ਕੈਪਟਨਜ਼ ਦੀ ਚੋਣ ਕਰਦਿਆਂ ਵਿਦਿਆਰਥੀਆਂ ਦੀ ਸਾਰੇ ਸਾਲ ਦੀ ਰਿਪੋਰਟ, ਵਿਦਿਅਕ ਖੇਤਰ ਦੇ ਨਾਲ-ਨਾਲ ਖੇਡ ਖੇਤਰ ਅਤੇ ਹੋਰ ਅਗਾਂਹਵੱਧੂ ਗਤੀਵਿਧੀਆਂ ਨੂੰ ਮੱਧੇ ਨਜ਼ਰ ਰੱਖਦਿਆਂ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਸਕੂਲ ਕੈਪਟਨਜ਼ ਅਤੇ ਹਾਊਸ ਕੈਪਟਨਜ਼ ਨੂੰ ਸਨਮਾਨਿਤ ਕਰਦਿਆਂ ਉਹ ਬੜੀ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ ਕਿਉਂਕਿ ਇਹਨਾਂ ਵਿਦਿਆਰਥੀਆਂ ਨੂੰ ਵੇਖ ਕੇ ਬਾਕੀ ਵਿਦਿਆਰਥੀਆਂ ਨੂੰ ਵੀ ਅੱਗੇ ਆਉਣ ਦੀ ਪ੍ਰੇਰਣਾ ਮਿਲਦੀ ਹੈ। ਸਕੂਲ ਵਿਦਿਆਰਥੀਆਂ ਲਈ ਹਰ ਪਲੇਟਫਾਰਮ ਮੁਹਈਆ ਕਰਵਾਉਣ ਲਈ ਵਚਣਬੱਧ ਹੈ। ਇਸ ਤਰਾਂ ਦੇ ਸਨਮਾਨ ਨਾਲ ਉਹ ਹੋਰ ਵੀ ਮੇਹਨਤ ਕਰਦੇ ਹਨ ਤੇ ਜਿਸ ਨਾਲ ਉਹਨਾਂ ਅੰਦਰ ਲੀਡਰਸ਼ਿਪ ਦੇ ਗੁਣ ਵੀ ਪੈਦਾ ਹੁੰਦੇ ਹਨ ਜੋ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਸਹਾਈ ਹੁੰਦੇ ਹਨ।