Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਲਈ ਵਿਦਿਆਰਥੀਆ ਨੂੰ ਕੀਤਾ ਪ੍ਰੇਰਿਤ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੁਮਿੰਗ ਬਡਜ਼ ਸਕੁਲ ਵਿੱਚ ਅੱਜ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ੳਗੁਵਾਈ ਹੇਠ ਵਿਸ਼ੇਸ਼ ਸਭਾ ਕਰਵਾਈ ਗਈ ਜਿਸ ਵਿੱਚ ਸਕੂਲ ਦੇ ਸਾਰੇ ਵਿਦਿਆਰਥੀ ਅਤੇ ਅਧਿਆਪਕਾਂ ਨੇ ਭਾਗ ਲਿਆ। ਇਸ ਵਿਸ਼ੇਸ਼ ਸਭਾ ਦਾ ਮੁੱਖ ਵਿਸ਼ਾ ਵਿਦਿਆਰਥੀਆਂ ਨੂੰ ਚਾਇਨਾ ਡੋਰ ਦੀ ਵਰਤੋਂ ਨਾਲ ਹੋ ਰਹੀਆਂ ਦੁਰਘਟਨਾਵਾਂ ਬਾਰੇ ਜਾਣਕਾਰੀ ਦੇਣਾ ਅਤੇ ਉਹਨਾਂ ਨੂੰ ਇਸ ਪਲਾਸਟਿਕ ਡੋਰ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨਾ ਸੀ। ਵਿਦਿਆਰਥੀਆਂ ਨੇ ਆਰਟੀਕਲ ਪੇਸ਼ ਕਰਦਿਆਂ ਕਿਹਾ ਕਿ ਹਰ ਸਾਲ ਬਸੰਤ ਪੰਚਮੀ ਦੇ ਤਿਓਹਾਰ ਦੇ ਮੌਕੇ ਬੱਚਿਆ ਬਿਵੱਚ ਪਤੰਗ ਉਡਾਉਣ ਦਾ ਚਾਅ ਚੜ ਜਾਂਦਾ ਹੈ ਤੇ ਨਾਲ ਹੀ ਚਾਇਨਾ ਡੋਰ ਦੀ ਵਰਤੋਂ ਵਿੱਚ ਵੀ ਵਾਧਾ ਹੋ ਜਾਂਦਾ ਹੈ। ਪਿਛਲੇ ਦਿਨੀ ਚਾਇਨਾ ਡੋਰ ਕਰਕੇ  ਬਹੁਤ ਸਾਰੇ ਲੋਕਾਂ ਅਤੇ ਬੱਚਿਆਂ ਦੇ ਗਲ, ਨੱਕ, ਕੰਨ ਕੱਟੇ ਜਾ ਚੁਕੇ ਹਨ। ਅਨੇਕਾਂ ਹੀ ਪੰਛੀ ਇਸ ਮਾਰੂ ਚਾਇਨਾ ਡੋਰ ਦੇ ਕਾਰਨ ਜਖਮੀ ਹੋਏ ਹਨ ਤੇ ਕਈ ਜ਼ਿਲਿਆਂ ਵਿੱਚ ਤਾਂ ਬੱਚਿਆਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਹੈ। ਉਹਨਾਂ ਵਿਦਿਆਰਥੀਆਂ ਨੂੰ ਚਾਇਨਾ ਡੋਰ ਨਾ ਵਰਤਨ ਲਈ ਪ੍ਰੇਰਿਤ ਕੀਤਾ ਤੇ ਇਹ ਪ੍ਰਣ ਲਿਆ ਕਿ ਉਹ ਦੇਸ਼ ਦੇ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਕਦੇ ਵੀ ਚਾਇਨਾ ਡੋਰ ਦੀ ਵਰਤੋਂ ਨਹੀਂ ਕਰਨਗੇ ਅਤੇ ਅਗਰ ਉਹਨਾਂ ਦੇ ਆਸ-ਪਾਸ ਕੋਈ ਚਾਇਨਾ ਡੋਰ ਦੀ ਵਰਤੋਂ ਕਰਦਾ ਹੈ ਜਾਂ ਵੇਚਦਾ ਹੈ ਤਾਂ ਉਹਨਾਂ ਨੂੰ ਵੀ ਰੋਕਣਗੇ। ਵਿਦਿਆਰਥੀਆਂ ਨੇ ਇਹ ਪ੍ਰਣ ਵੀ ਲਿਆ ਕਿ ਉਹ ਆਪਣੇ ਆਸ-ਪਾਸ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਲਈ ਹੋਰ ਬੱਚਿਆਂ ਨੂੰ ਵੀ ਜਾਗਰੁਕ ਕਰਨਗੇ। ਉਹਨਾ ਕਿਹਾ ਕਿ ਅਸੀਂ ਬਲੂਮਿੰਗ ਬਡਜ਼ ਸਕੁਲ ਦੇ ਵਿਦਿਆਰਥੀ ਇਕਜੁੱਟ ਹੋ ਕੇ ਇਸ ਖਤਰਨਾਕ ਡੋਰ ਨੂੰ ਸੁਸਾਇਟੀ ਚੋਂ ਬਾਹਰ ਕਰ ਦਵਾਂਗੇ। ਇਸ ਦੋਰਾਨ ਵਿਦਿਆਰਥੀਆਂ ਵੱਲੋਂ ਚਾਇਨਾ ਡੋਰ ਨਾ ਵਰਤਨ ਸੰਬੰਧੀ ਅਤੇ ਇਸਦੇ ਨੁਕਸਾਨ ਨੂੰ ਦਰਸ਼ਾਉਂਦੇ ਚਾਰਟ ਪੇਸ਼ ਕੀਤੇ ਗਏ। ਉਹਨਾਂ ਨੇ ਇਹ ਵੀ ਕਿਹਾ ਕਿ ਛੋਟੇ ਬੱਚਿਆਂ ਨੂੰ ਆਪਣੇ ਮਾਪਿਆ ਜਾਂ ਘਰ ਦੇ ਕਿਸੇ ਵੱਡੇ ਵਿਅਕਤੀ ਦੀ ਦੇਖ-ਰੇਖ ਵਿੱਚ ਹੀ ਪਤੰਗ ਉਡਾੳਣੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।  ਜ਼ਿਕਰਯੋਗ ਹੈ ਕਿ ਸਕੁਲ ਵੱਲੋਂ ਸਮੇਂ-ਸਮੇਂ ਤੇ ਵਿਦਿਆਰਥੀਆਂ ਨੂੰ ਜਾਗਰੁਕ ਕਰਨ ਦੇ ਯਤਨ ਕੀਤੇ ਜਾਂਦੇ ਹਨ। ਅਗਰ ਵਿਦਿਆਰਥੀਆਂ ਨੂੰ ਇਸ ਮਾਰੂ ਡੋਰ ਬਾਰੇ ਜਾਗਰੁਕ ਕਰ ਸਕੀਏ ਤਾਂ ਇਸ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਬਹੁਤ ਸਾਰੇ ਹਾਦਸੇ ਚਾਇਨਾ ਡੋਰ ਜਾਂ ਪਲਾਸਟਿਕ ਦੀ ਡੋਰ ਨਾਲ ਹੋ ਜਾਂਦੇ ਹਨ।