ਆਸਟ੍ਰੇਲਿਅਨ ਉਦਯੋਗਪਤੀ ਪਰਮਜੀਤ ਸਿੰਘ ਬਾਸੀ ਨੇ ਕੀਤਾ ਕੈੰਬ੍ਰਿਜ ਇੰਟਰਨੈਸ਼ਨਲ ਸਕੂਲ ਦਾ ਦੌਰਾ

ਬੀ.ਬੀ.ਐੱਸ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਵੀ ਖਾਸ ਤੌਰ ਤੇ ਹਾਜ਼ਰ ਰਹੇ – ਦਵਿੰਦਰਪਾਲ ਸਿੰਘ

ਕੈੰਬ੍ਰਿਜ ਇੰਟਰਨੈਸ਼ਨਲ ਸਕੂਲ, ਮੋਗਾ ਵਿੱਚ ਆਸਟ੍ਰੇਲੀਆ ਦੇ ਪ੍ਰਸਿੱਧ ਉਦਯੋਗਪਤੀ ਸ਼੍ਰੀ ਪਰਮਜੀਤ ਸਿੰਘ ਬਾਸੀ ਨੇ ਸੰਸਥਾ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਖਾਸ ਤੌਰ ਤੇ ਬੀ.ਬੀ.ਐਸ. ਗਰੁੱਪ, ਮੋਗਾ ਦੇ ਚੈਅਰਮੈਨ ਡਾ. ਸੰਜੀਵ ਕੁਮਾਰ ਸੈਣੀ ਵੀ ਹਾਜ਼ਰ ਰਹੇ। ਸੰਸਥਾ ਵਿੱਚ ਪਹੁੰਚਣ ‘ਤੇ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸ. ਦਵਿੰਦਰ ਪਾਲ ਸਿੰਘ (ਚੈਅਰਮੈਨ), ਸ਼੍ਰੀ ਕੁਲਦੀਪ ਸਿੰਘ ਸਹਿਗਲ (ਪ੍ਰੈਜ਼ੀਡੈਂਟ), ਡਾ. ਇਕਬਾਲ ਸਿੰਘ (ਵਾਈਸ ਪ੍ਰੈਜ਼ੀਡੈਂਟ), ਸ਼੍ਰੀਮਤੀ ਪਰਮਜੀਤ ਕੌਰ (ਜਨਰਲ ਸਕੱਤਰ), ਡਾ. ਗੁਰਚਰਨ ਸਿੰਘ (ਐਕਜ਼ਿਕਿਉਟਿਵ ਮੈਂਬਰ), ਸ਼੍ਰੀਮਤੀ ਸਤਵਿੰਦਰ ਕੌਰ (ਪ੍ਰਿੰਸੀਪਲ) ਅਤੇ ਸ਼੍ਰੀਮਤੀ ਹਰਪ੍ਰੀਤ ਕੌਰ (ਅਕਾਦਮਿਕ ਅਤੇ ਗਤੀਵਿਧੀ ਸਲਾਹਕਾਰ) ਨੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਆਪਣੇ ਦੌਰੇ ਦੌਰਾਨ, ਸ਼੍ਰੀ ਬਾਸੀ ਨੇ ਸਕੂਲ ਦੀਆਂ ਵੱਖ-ਵੱਖ ਪ੍ਰਯੋਗਸ਼ਾਲਾਵਾਂ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਿਹਨਤ ਕਰਕੇ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਪੂਰੀ ਮੇਹਨਤ ਅਤੇ ਲਗਨ ਨਾਲ ਪੜਾਈ ਕਰਕੇ ਹੀ ਉਹਨਾਂ ਨੂੰ ਜਿੰਦਗੀ ਵਿੱਚ ਸਫਲਤਾ ਹਾਸਲ ਹੋ ਸਕਦੀ ਹੈ। ਸਕੂਲ ਪ੍ਰਬੰਧਕਾਂ ਨੇ ਸੰਸਥਾ ਦੀਆਂ ਵੱਖ-ਵੱਖ ਉਪਲਬਧੀਆਂ ਨੂੰ ਦਰਸਾਇਆ, ਜਿਸ ਵਿੱਚ ਵਿਦਿਆਰਥੀਆਂ ਦੀ ਅਕਾਦਮਿਕ ਅਤੇ ਸਪੋਰਟਸ ਗਤੀਵਿਧੀਆਂ ਵਿੱਚ ਹੋਈ ਤਰੱਕੀ ਨੂੰ ਸਾਂਝਾ ਕੀਤਾ। ਪੂਰੇ ਕੈੰਬ੍ਰਿਜ ਇੰਟਰਨੈਸ਼ਨਲ ਸਕੂਲ ਪਰਿਵਾਰ ਨੇ ਸ਼੍ਰੀ ਬਾਸੀ ਦੀ ਆਮਦ ਅਤੇ ਉਨ੍ਹਾਂ ਦੇ ਪ੍ਰੇਰਣਾਦਾਇਕ ਬਚਨਾਂ ਲਈ ਉਨ੍ਹਾਂ ਪ੍ਰਤੀ ਧੰਨਵਾਦ ਪ੍ਰਗਟਾਇਆ ਤੇ ਖਾਸ ਤੌਰ ਚੇਅਰਮੈਨ ਦਵਿੰਦਰ ਪਾਲ ਸਿੰਘ ਜੀ ਨੇ ਪਰਮਜੀਤ ਸਿੰਘ ਬਾਸੀ ਅਤੇ ਡਾ. ਸੰਜੀਵ ਕੁਮਾਰ ਸੈਣੀ ਜੀ ਦਾ ਸੰਸਥਾ ਵਿੱਚ ਆਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦਾ ਇਹ ਦੌਰਾ ਵਿਦਿਆਰਥੀਆਂ ਅਤੇ ਸਟਾਫ਼ ਲਈ ਬਹੁਤ ਹੀ ਪ੍ਰੇਰਣਾਦਾਇਕ ਰਿਹਾ ਅਤੇ ਉਮੀਦ ਜਤਾਈ ਕਿ ਇਹ ਸੰਸਥਾ ਦੇ ਸਿੱਖਣ ਅਤੇ ਉਤਕ੍ਰਿਸ਼ਟਤਾ ਦੇ ਮਾਹੌਲ ਨੂੰ ਹੋਰ ਵਿਕਸਤ ਕਰਦੀ ਰਹੇਗੀ।