ਬੀ.ਬੀ.ਐੱਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਸੈਣੀ ਵੱਲੋਂ ਗਾਇਕ ‘ਸੁਰਖਾਬ’ ਦੇ ਨਵੇਂ ਗਾਣੇ ‘ਜ਼ਮਾਨਾ’ ਦਾ ਕੀਤਾ ਪੋਸਟਰ ਰਿਲੀਜ਼

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬੀ.ਬੀ.ਐੱਸ ਗਰੁੱਪ ਦੇ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਜੀ ਦੁਆਰਾ ਮੋਗਾ ਸ਼ਹਿਰ ਦੇ ਉੱਭਰਦੇ ਗਾਇਕ ਸੁਰਖਾਬ ਦੇ ਨਵੇਂ ਗਾਨੇ “ਜ਼ਮਾਨਾ” ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਤੇ ਫਿਲਮ ਨਿਰਮਾਤਾ ਸੰਨੀ ਸ਼ਰਮਾ, ਨਿਰਦੇਸ਼ਕ ਵਿੱਕੀ ਭੁੱਲਰ, ਗਾਇਕ ਸੁਰਖਾਬ ਅਤੇ ਆਰਟ ਡਾਇਰੈਕਟਰ ਲਵ ਖੋਂਸਲਾ ਮੌਜੂਦ ਸਨ । ਇਹ ਗਾਣਾ ‘ਕਸ਼ਿਅਪ ਮੋਸ਼ਨ ਪਿਕਚਰਜ਼, ਫਿਰੋਜ਼ਪੁਰ’ ਦੇ ਬੈਨਰ ਹੇਠ 21 ਨਵੰਬਰ, 2021 ਨੂੰ ਸਵੇਰੇ 9 ਵਜੇ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗਾਣੇ ਦੇ ਨਿਰਮਾਤਾ ਆਸ਼ੁ ਕਸ਼ਿਅਪ ਅਤੇ ਵਿਡੀਓ ਨਿਰਦੇਸ਼ਕ ਗਗਨਦੀਪ (ਜੀ.ਡੀ.) ਹਨ। ਪ੍ਰੋਡਕਸ਼ਨ ਦਾ ਸਾਰਾ ਕੰਮ ਟੀਮ ਰਜਿੰਦਰ ਵੱਲੋਂ ਕੀਤਾ ਗਿਆ ਹੈ। ਇਸ ਗਾਨੇ ਦੇ ਬੋਲ ਗੈਵੀ ਸੰਧੂ ਦੁਆਰਾ ਲਿਖੇ ਗਏ ਹਨ ਅਤੇ ਬੋਲਾਂ ਨੂੰ ਸੰਗੀਤਬੱਧ ਰੰਗਰੂਪ ਸੰਧੂ ਦੁਆਰਾ ਕੀਤਾ ਗਿਆ ਹੈ। ਪੋਸਟਰ ਰਿਲੀਜ਼ ਕਰਨ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਇਹ ਗਾਣਾ ਗਾਇਕ ਸੁਰਖਾਬ ਮੋਗਾ ਵੱਲੋਂ ਬਹੁਤ ਹੀ ਮਿਹਨਤ ਨਾਲ ਗਾਇਆ ਗਿਆ ਹੈ। ਪੋਸਟਰ ਰਿਲੀਜ਼ ਕਰਦੇ ਹੋਏ ਚੇਅਰਮੈਨ ਸੰਜੀਵ ਕੁਮਾਰ ਸੈਣੀ ਜੀ ਨੇ ਗਾਇਲ ਸੁਰਖਾਬ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ।