ਬਲੂਮਿੰਗ ਬੱਡਜ਼ ਏ.ਬੀ.ਸੀ. ਮੋਂਟੈਸਰੀ ਸਕੂਲ ਵਿੱਚ ਸਮਰ ਕੈਂਪ ਦਾ ਆਯੋਜਨ

ਵਿਦਿਆਰਥੀਆਂ ਨੇ ਸਪਲੈਸ਼ ਪੂਲ ਵਿੱਚ ਕੀਤੀ ਮਸਤੀ

ਜ਼ਿਲ੍ਹਾ ਮੋਗਾ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦਾ ਹਿੱਸਾ ਬਲੂਮਿੰਗ ਬੱਡਜ਼ ਏ.ਬੀ.ਸੀ. ਮੋਂਟੈਸਰੀ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਨੰਨੇ-ਮੁੰਨੇ ਬੱਚਿਆਂ ਲਈ ਅੱਜ ਤੋਂ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਸਮਰ ਕੈਂਪ ਵਿੱਚ ਵਿਦਿਆਰਥੀ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਜਾਣਕਾਰੀ ਸਾਂਝੀ ਕਰਦਿਆ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਨੇ ਦੱਸਿਆ ਕਿ ਇਸ ਸਮਰ ਕੈਂਪ ਵਿੱਚ ਵਿਦਿਆਰਥੀਆਂ ਲਈ ਵੱਖ-ਵੱਖ ਤਰਾਂ ਦੀਆਂ ਇੰਡੋਰ ਤੇ ਆਉਟਡੋਰ ਐਕਟੀਵਿਟੀਆਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਜਿਸ ਦੇ ਚੱਲਦਿਆਂ ਅੱਜ ਨੰਨ੍ਹੇ-ਮੁੰਨੇ ਬੱਚਿਆਂ ਨੇ ਕਈ ਵੱਖ-ਵੱਖ ਐਕਟੀਵਿਟੀਜ਼ ਵਿੱਚ ਹਿੱਸਾ ਲਿਆ। ਜਿਵੇਂ ਗਰਮੀ ਤੋਂ ਨਿਜ਼ਾਤ ਪਾਉਣ ਲਈ ਸਪਲੈਸ਼ ਪੂਲ ਵਿੱਚ ਮਸਤੀ ਕੀਤੀ ਅਤੇ ਨਾਲ ਹੀ ਬਣੇ ਸੈਂਡ ਪਿਟ ਵਿੱਚ ਵਿiਆਰਥੀਆਂ ਵੱਲੋਂ ਰੇਤ ਦੀਆਂ ਵੱਖ-ਵੱਖ ਕਲਾਕ੍ਰਤੀਆਂ ਬਣਾ ਕੇ ਆਪਣੀ ਅੰਦਰੂਨੀ ਪ੍ਰਤੀਭਾ ਨੂੰ ਪੇਸ਼ ਕੀਤਾ। ਵਿਦਿਆਰਥੀਆਂ ਵੱਲੋਂ ਇਸ ਤੋਂ ਬਾਅਦ ਬੱਚਿਆਂ ਨੇ ਵੱਖ-ਵੱਖ ਇੰਡੋਰ ਐਕਟੀਵਿਟੀਆਂ ਦਾ ਅਨੰਦ ਮਾਣਿਆ ਜਿਵੇਂ ਕਿ ਸਿੰਗਿੰਗ, ਸ਼ੂਟਿੰਗ, ਫਿਸ਼ਿੰਗ ਪੋਟ, ਹੂਪਿੰਗ ਬਾਲ, ਟੈਂਟ ਹਾਉਸ, ਡਰਮ ਬੀਟ ਆਦਿ। ਪ੍ਰਿੰਸੀਪਲ ਮੈਡਮ ਨੇ ਇਸ ਗੱਲ ਦੀ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਕਿ ਹਰ ਇੱਕ ਐਕਟੀਵਿਟੀ ਦੌਰਾਨ ਸਕੂਲ ਸਟਾਫ ਵੱਲੋਂ ਬੱਚਿਆਂ ਦਾ ਪੂਰਾ ਧਿਆਨ ਰੱਖਿਆ ਜਾ ਰਹਾ ਹੈ। ਐਕਟੀਵਿਟੀਜ਼ ਦੌਰਾਨ ਇਸਤੇਮਾਲ ਹੋਣ ਵਾਲੀ ਹਰ ਵਸਤੂ ਪ੍ਰਤੀ ਸਟਾਫ ਦਾ ਹਰ ਮੈਂਬਰ ਪੂਰੀ ਤਰ੍ਹਾਂ ਜਾਗਰੂਕ ਹੈ। ਖੇਡਾਂ ਅਤੇ ਕਲਾ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਸਹਿਯੋਗ ਦੀ ਭਾਵਨਾ ਦਾ ਵਿਕਾਸ ਕਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਬੱਚਿਆਂ ਵਿੱਚ ‘ਟੀਮ-ਵਰਕ’ ਦੀ ਭਾਵਨਾ ਦਾ ਵਿਕਾਸ ਹੋ ਸਕੇ। ਜ਼ਿਕਰਯੋਗ ਹੈ ਕਿ ਬਲੂਮਿੰਗ ਬਡਸ ਗਰੁੱਪ ਆਫ ਸਕੂਲਜ਼ ਜੋ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਵਚਣਬੱਧ ਹੈ ਅਤੇ ਇਸ ਤਰਾਂ ਦੇ ਪਲੇਟਫਾਰਮ ਮੁਹਈਆ ਕਰਵਾਉਂਦੀ ਹੈ।