ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਮੋਗਾ ਸਹੋਦਯਾ ਦੀ ਸਲਾਨਾ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਮੋਗਾ ਸਹੋਦਯਾ ਦੀ ਪ੍ਰਧਾਨ ਅਤੇ ਬਲੂਮਿੰਗ ਬਡਜ਼ ਸਕੂਲ ਦੀ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਕੀਤੀ ਗਈ। ਇਸ ਮੀਟਿੰਗ ਵਿੱਚ ਮੋਗਾ ਜ਼ਿਲੇ ਦੇ ਸੀ.ਬੀ.ਐਸ.ਈ. ਮਾਨਤਾ ਪ੍ਰਾਪਤ ਸਕੂਲਾਂ ਦੇ ਪ੍ਰਿੰਸੀਪਲ ਅਤੇ ਉਹਨਾਂ ਦੇ ਪ੍ਰਤੀਨਿਧੀਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੀਟਿੰਗ ਵਿੱਚ ਸੱਭ ਤੋਂ ਪਹਿਲਾਂ ਮੋਗਾ ਜ਼ਿਲੇ ਦੀ ਨਵਨਿਯੁਕਤ ਸਿਟੀ ਕੋਆਰਡੀਨੇਟਰ ਸ਼੍ਰੀਮਤੀ ਸੋਨੀਆ ਕਲਸੀ, ਪ੍ਰਿੰਸੀਪਲ ਡੀ.ਐਨ. ਮਾਡਲ ਸਕੂਲ, ਮੋਗਾ ਦਾ ਸਵਾਗਤ ਕੀਤਾ ਗਿਆ ਅਤੇ ਸਿਟੀ ਕੋਆਰਡੀਨੇਟਰ ਨਿਯੁਕਤ ਹੋਣ ਤੇ ਉਹਨਾਂ ਨੂੰ ਸਮੂਹਿਕ ਤੌਰ ਤੇ ਮੁਬਾਰਕਬਾਦ ਦਿੱਤੀ ਗਈ। ਇਸ ਤੋਂ ਇਲਾਵਾ ਮੋਗਾ ਸਹੋਦਯਾ ਦੀ ਪ੍ਰਧਾਨ ਡਾ. ਹਮੀਲੀਆ ਰਾਣੀ ਵੱਲੋਂ ਪਿਛਲੇ ਸਾਲ ਦੌਰਾਨ ਮੋਗਾ ਸਹੋਦਯਾ ਦੀਆਂ ਕਾਰਗੁਜ਼ਾਰੀਆਂ ਦਾ ਵੇਰਵਾ ਸਾਂਝਾ ਕੀਤਾ ਗਿਆ ਅਤੇ ਸਾਰੇ ਮੈਂਬਰਾਂ ਦੀ ਮੌਜੂਦਗੀ ਵਿੱਚ ਆਉਣ ਵਾਲੇ ਸਾਲ ਲਈ ਮੋਗਾ ਸਹੋਦਯਾ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਮੀਟਿੰਗ ਦਾ ਮੁੱਖ ਮੁੱਦਾ ਸੀ.ਬੀ.ਐਸ.ਈ. ਵੱਲੋਂ ਜ਼ਾਰੀ ਕੀਤਾ ਗਿਆ ‘ਸਟੈਮ ਐਜੁਕੇਸ਼ਨ’ ਸੀ। ਇਸ ਬਾਰੇ ਡਾ. ਹਮੀਲੀਆ ਰਾਣੀ ਵੱਲੋਂ ਵਿਸਥਾਰ ਵਿੱਚ ਜਾਣਕਾਰੀ ਮੈਂਬਰ ਸਾਹਿਬਾਨ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਚੰਡੀਗੜ੍ਹ ਤੋਂ ਸੀ.ਬੀ.ਐਸ.ਈ. ਦੇ ਸੈਂਟਰ ਆਫ ਐਕਸੀਲੈਂਸ ਦੇ ਹੈੱਡ ਸ਼੍ਰੀ ਰਜੀਵ ਕੁਮਾਰ ਜੀ ਵੱਲੋਂ ਆਨਲਾਈਨ ਸ਼ਿਰਕਤ ਕੀਤੀ ਗਈ। ਉਹਨਾਂ ਵੱਲੋਂ ‘ਸਟੈਮ ਐਜੁਕੇਸ਼ਨ’ ਵਿਸ਼ੇ ਤੇ ਭਰਪੂਰ ਰੌਸ਼ਨੀ ਪਾਈ ਗਈ ਤਾਂ ਜੋ ਇਹ ਵਿਸ਼ਾ ਪੂਰੀ ਤਰ੍ਹਾਂ ਸਾਰਿਆਂ ਦੀ ਸਮਝ ਵਿੱਚ ਆ ਜਾਵੇ। ਉਹਨਾਂ ਨੇ ਸਟੈਮ ਐਜੂਕਸ਼ਨ ਦੇ ਵਿਸ਼ਿਆਂ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਉਹਨਾਂ ਵੱਲੋਂ ਇਸ ਗੱਲ ਉੱਪਰ ਵੀ ਜ਼ੋਰ ਪਾਇਆ ਗਿਆ ਕੇ ਆਉਣ ਵਾਲੇ ਸਮੇਂ ਵਿੱਚ ਸਟੈਮ ਐਜੂਕੇਸ਼ਨ ਦੇ ਵਿਸ਼ਿਆਂ ਵਿੱਚ ਪ੍ਰਾਪਤ ਕੀਤੀ ਟ੍ਰੈਨਿੰਗ ਕਿਸੇ ਟੀਚਰ ਲਈ ਕਿੰਨੀ ਲਾਹੇਵੰਦ ਸਾਬਿਤ ਹੋ ਸਕਦੀ ਹੈ। ਇਸ ਦਿਨ ਨੂੰ ਮੋਗਾ ਸਹੋਦਯਾ ਦੇ 2 ਸਾਲ ਪੂਰੇ ਹੋਣ ਤੇ ਕੇਕ ਵੀ ਕੱਟਿਆ ਗਿਆ। ਇਸ ਮੌਕੇ ਮੋਗਾ ਸਹੋਦਯਾ ਦੀ ਪ੍ਰਧਾਨ ਡਾ. ਹਮੀਲੀਆ ਰਾਣੀ, ਸੈਕਟਰੀ ਸ਼੍ਰੀਮਤੀ ਸੋਨੀਆ ਕਲਸੀ, ਖਜਾਨਚੀ ਸ਼੍ਰੀ ਸਸੀ ਕੁਮਾਰ, ਸਹਿ-ਖਜਾਨਚੀ ਸ਼੍ਰੀ ਧਵਨ ਕੁਮਾਰ ਅਤੇ ਸਮੂਹ ਪ੍ਰਿੰਸੀਪਲ ਮੌਜੂਦ ਸਨ।