ਬਲੂਮਿੰਗ ਬਡਜ਼ ਸਕੂਲ ਦੀ ਮੈਗਜ਼ੀਨ ‘ਸਨਬੀਮ’ ਦਾ 14ਵਾਂ ਅੰਕ ਰਿਲੀਜ਼ ਕੀਤਾ ਗਿਆ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਵਿਸ਼ੇਸ਼ ਸਮਾਰੋਹ ਦੌਰਾਨ ਸਲਾਨਾ ਸਕੂਲ ਮੈਗਜ਼ੀਨ ‘ਸਨਬੀਮ’ ਦਾ 14ਵਾ ਅੰਕ ਰਿਲੀਜ਼ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਅੰਤਰਰਾਸ਼ਟਰੀ ਕ੍ਰਿਕੇਟਰ ਇਰਫਾਨ ਪਠਾਨ, ਸ੍ਰ. ਪਰਮਜੀਤ ਸਿੰਘ ਬੱਸੀ (ਆਸਟ੍ਰੇਲੀਆ), ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ, ਪ੍ਰਧਾਨ ਬਾਰ ਕਾਉਂਸਲ ਸ਼੍ਰੀ ਸੁਨੀਲ ਗਰਗ ਅਤੇ ਮੈਨੇਜਮੈਂਟ ਮੈਂਬਰਾਨ ਮੌਜੂਦ ਸਨ । ‘ਸਨਬੀਮ-14’ ਦੀ ਰਿਲੀਜ਼ ਤੋਂ ਬਾਅਦ ਮੁੱਖ ਮਹਿਮਾਨ ਇਰਫਾਨ ਪਠਾਨ ਵੱਲੋਂ ਸਨਬੀਮ-14 ਦੀਆਂ ਪ੍ਰਤੀਆਂ ਤੇ ਆਪਣੇ ਹਸਤਾਖਰ ਕੀਤੇ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਉਚੇਚੇ ਤੌਰ ਤੇ ਦੱਸਿਆ ਕਿ ‘ਸਨਬੀਮ’ ਬੀ.ਬੀ.ਐਸ. ਸਕੂਲ ਵਿੱਚ ਹਰ ਸਾਲ ਹੋਣ ਵਾਲੀਆਂ ਬਹੁਪੱਖੀ ਪ੍ਰਤੀਯੋਗਤਾਵਾਂ, ਸੱਭਿਆਚਾਰਕ ਸਮਾਗਮਾਂ, ਵੱਖ-ਵੱਖ ਤਿਉਹਾਰਾਂ ਤੇ ਹੋਣ ਵਾਲੀਆਂ ਪੇਸ਼ਕਾਰੀਆਂ ਦੀ ਝਲਕ ਪੇਸ਼ ਕਰਦੀ ਹੈ। ਉਹਨਾਂ ਅੱਗੇ ਦੱਸਿਆ ਕਿ ਬੀ.ਬੀ.ਐਸ. ਦਾ ਉਦੇਸ਼ ਕੇਵਲ ਵਿਦਿਆਰਥੀਆਂ ਦੀ ਵਿਦਿਅਕ ਅਤੇ ਖੇਡ ਪ੍ਰਤਿਭਾ ਨੂੰ ਨਿਖਾਰਨਾ ਹੀ ਨਹੀਂ ਸਗੋਂ ਉਹਨਾਂ ਅੰਦਰ ਛੁਪੀ ਹੋਈ ਕਹਾਣੀ ਲੇਖਨ, ਕਾਵਿ ਰਚਨਾ, ਲੇਖ ਰਚਨਾ, ਵਿਅੰਗ ਰਚਨਾ, ਕਲਾ, ਗੀਤ, ਸੰਗੀਤ ਦੀ ਪ੍ਰਤਿਭਾ ਨੂੰ ਜਗਾਉਣ ਅਤੇ ਉਸ ਪ੍ਰਤਿਭਾ ਨੂੰ ਨਿਖਾਰਨਾ ਵੀ ਬੀ.ਬੀ.ਐੱਸ. ਸੰਸਥਾ ਦਾ ਉਦੇਸ਼ ਹੈ। ਸਨਬੀਮ ਦਾ ਮੁੱਖ ਉਦੇਸ਼ ਵੀ ਵਿਦਿਆਰਥੀਆਂ ਅੰਦਰਲੀ ਪ੍ਰਤਿਭਾ ਉਜਾਗਰ ਕਰਨਾ ਹੈ। ਸਭ ਤੋਂ ਮਹੱਤਵਪੂਰਨ ਹੈ ਕਿ ਵਿਦਿਆਰਥੀ ਵੱਲੋਂ ਲਿਖੀਆਂ ਗਈਆਂ ਰਚਨਾਵਾਂ ਲੇਖ, ਚੁਟਕਲੇ, ਕਹਾਣੀਆਂ, ਕਵਿਤਾਵਾਂ, ਆਰਟੀਕਲ, ਵਿਅੰਗ ਆਦਿ ਤੇ ਅਨੇਕਾਂ ਸਕੂਲ ਰਿਪੋਰਟਾਂ ਵੀ ‘ਸਨਬੀਮ’ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਵਿਦਿਆਰਥੀਆਂ ਵਿੱਚ ਆਪਣੀ ਇਸ ਵਿਲੱਖਣ ਪ੍ਰਤਿਭਾ ਪ੍ਰਤੀ ਹੋਰ ਵੀ ਆਤਮਵਿਸ਼ਵਾਸ ਪੈਦਾ ਹੂੰਦਾ ਹੈ ਅਤੇ ਉਹਨਾਂ ਅੰਦਰਲੀ ਇਸ ਪ੍ਰਤਿਭਾ ਨੂੰ ਹੋਰ ਵੀ ਬਲ ਮਿਲਦਾ ਹੈ। ਇਹ ‘ਸਨਬੀਮ’ ਅਸਲ ਵਿੱਚ ਸਕੂਲ ਦੇ ਕਾਰਜ ਕਲਾਵਾਂ ਦਾ ਬਿਓਰਾ ਹੈ। ਵਿਦਿਆਰਥੀ ਬੜੇ ਚਾਅ ਨਾਲ ਇਸ ‘ਸਨਬੀਮ’ ਵਿੱਚ ਲੇਖ, ਕਹਾਣੀਆਂ, ਕਵਿਤਾਵਾਂ ਆਦਿ ਲਿਖਦੇ ਹਨ ਤਾਂ ਜੋ ਉਹ ਆਪਣੇ ਅੰਦਰਲੇ ਭਾਵ ਲਿਖ ਕੇ ਬਿਆਨ ਕਰ ਸਕਣ। ਇਸ ‘ਸਨਬੀਮ’ ਵਿਚਲੀਆਂ ਕਹਾਣੀਆਂ, ਕਵਿਤਾਵਾਂ, ਲੇਖ, ਚੁਟਕਲੇ, ਗਿਆਨ ਵਰਧਕ ਜਾਣਕਾਰੀ ਆਦਿ ਵਿਦਿਆਰਥੀਆਂ ਵੱਲੋਂ ਬੜੇ ਚਾਅ ਨਾਲ ਪੜੀਆਂ ਤੇ ਲਿਖੀਆਂ ਜਾਂਦੀਆਂ ਹਨ। ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਵੀ ਮੌਜੂਦ ਸਨ।