ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਪਿਛਲੇ 15 ਦਿਨਾਂ ਤੋਂ ਚੱਲ ਰਹੀਆਂ 18ਵੀਆਂ ਬੀ.ਬੀ.ਐਸ. ਖੇਡਾਂ ਦੇ ਸਲਾਨਾ ਸਮਾਗਮ ਆਪਣੀ ਅਮਿੱਟ ਛਾਪ ਛੱਡਦੀਆਂ ਸਮਾਪਤ ਹੋਈਆਂ। ਇਨ੍ਹਾਂ ਸਲਾਨਾ ਖੇਡਾਂ ਵਿੱਚ 38 ਦੇ ਲਗਭਗ ਇੰਨਡੋਰ ਤੇ ਆਊਟਡੋਰ ਖੇਡਾਂ ਅਤੇ 22 ਟਰੈਕ ਤੇ ਫੀਲਡ ਈਵੈਂਟ ਵਿੱਚ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਵਿਦਿਆਰਥੀਆਂ ਵੱਲੋਂ ਇਸ ਸਮਾਗਮ ਵਿੱਚ ਖੇਡਾਂ ਵਿੱਚ ਆਪਣਾ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਸਭਿਅਚਾਰਕ ਗਤੀਵਿਧੀਆਂ ਰਾਹੀਂ ਆਪਣੀ ਕਲਾ ਦਾ ਜਬਦਸਤ ਪ੍ਰਦਰਸ਼ਨ ਕੀਤਾ। ਇਸ ਸਮਾਰੋਹ ਵਿੱਚ ਖਾਸ ਤੌਰ ਤੇ ਅੰਤਰਰਾਸ਼ਟਰੀ ਕ੍ਰਿਕੇਟਰ ‘ਸ਼ਿਖਰ ਧਵਨ’ਵੱਲੋਂ ਵਿਦਿਆਰਥੀਆਂ ਵੱਲੋਂ ਕੀਤੇ ਗਏ ਡਾਂਸ ਅਤੇ ਕੋਰਿਓਗਰਾਫੀ ਦੀ ਸਰਾਹਨਣਾ ਕੀਤੀ। ਇਸ ਦੇ ਨਾਲ ਹੀ ਮਸ਼ਹੁਰ ਪੰਜਾਬੀ ਗਾਇਕ ਕੇ. ਐਸ. ਮੱਖਣ, ਪ੍ਰਾਈਮ ਏਸ਼ੀਆ ਸੈਲੀਬ੍ਰਿਟੀ ਰਿਪੋਰਟਰ ਸ਼੍ਰੀ. ਸਵਰਨ ਸਿੰਘ ਟਹਿਣਾ, ਹਰਮਨ ਥਿੰਦ ਅਤੇ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੇ ਕਪਤਾਨ ਹਰਮਨਪ੍ਰੀਤ ਕੌਰ ਦੇ ਪਿਤਾ ਸ੍ਰ. ਹਰਮਿੰਦਰ ਸਿੰਘ ਭੁੱਲਰ ਜੀ ਨੇ ਵੀ ਸਾਰੇ ਪ੍ਰੋਗਰਾਮ ਦਾ ਆਨੰਦ ਮਾਣਿਆ। ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਡਾਂਸ ਪ੍ਰਸਤੁਤੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਸਮਾਰੋਹ ਵਿੱਚ ਬੀ.ਬੀ.ਐੱਸ ਬੈਂਡ ਡਿਸਪਲੇ, ਵੰਦਨਾ (ਕਲਾਸੀਕਲ ਡਾਂਸ), ਰੀਜਨਲ ਡਾਂਸ ਅਤੇ ਸੁੰਦਰ ਯੋਗਾ ਡਿਸਪਲੇ ਪੇਸ਼ ਕੀਤੇ ਗਏ। ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਵੱਲੋਂ “ਆਈ ਲਵ ਮਾਈ ਸਕੂਲ” ਵਿਸ਼ੇ ’ਤੇ ਕੀਤੀ ਗਈ ਗਰੁੱਪ ਡਾਂਸ ਪ੍ਰਸਤੁਤੀ ਨੇ ਸਭ ਦੇ ਦਿਲ ਜਿੱਤ ਲਏ। ਵਿਦਿਆਰਥੀਆਂ ਨੇ “ਪਲਾਸਟਿਕ ਨੂੰ ਨਾ ਕਹੋ” ਅਤੇ “ਦੇਸ਼ਭਗਤੀ ਡਾਂਸ – ਵੰਦੇ ਮਾਤਰਮ” ਵਰਗੀਆਂ ਥੀਮ ਡਾਂਸ ਪ੍ਰਸਤੁਤੀਆਂ ਰਾਹੀਂ ਸਮਾਜਿਕ ਤੇ ਰਾਸ਼ਟਰੀ ਸੰਦੇਸ਼ ਦਿੱਤੇ। ਪੀ.ਟੀ. ਡਿਸਪਲੇ ਅਤੇ ਬੈਟ ਡਿਸਪਲੇ ਨੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਅਨੁਸ਼ਾਸਨ ਅਤੇ ਸ਼ਾਨਦਾਰ ਦ੍ਰਿਸ਼ ਪੇਸ਼ ਕੀਤਾ। ਸਾਰੇ ਮਾਪਿਆਂ ਅਤੇ ਮਹਿਮਾਨਾਂ ਨੇ ਵਿਦਿਆਰਥੀਆਂ ਦੀਆਂ ਪ੍ਰਸਤੁਤੀਆਂ ਦਾ ਭਰਪੂਰ ਆਨੰਦ ਲਿਆ ਅਤੇ ਤਾਲੀਆਂ ਵੱਜਾ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਇਹ ਸੱਭਿਆਚਾਰਕ ਕਾਰਜਕ੍ਰਮ ਸਕੂਲ ਦੀ ਖੇਡਾਂ ਦੇ ਨਾਲ-ਨਾਲ ਸਰਵਪੱਖੀ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹਨਾਂ ਡਾਂਸ ਪ੍ਰੋਗਰਾਮ ਦੋਰਾਨ ਪੰਜੲਬ ਦੇ ਵਿਸ਼ਵ ਪ੍ਰਸਿੱਧ ਲੋਕ ਨਾਚ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਜਿਮਨਾਸਟਿਕ ਅਤੇ ਯੋਗਾ ਡਿਸਪਲੇਅ ਰਾਹੀਂ ਵਿਦਿਆਰਥੀਆਂ ਨੇ ਆਪਣੀ ਚੁਸਤੀ-ਫੁਰਤੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਗੁਰੁ ਗੋਬਿੰਦ ਸਿੰਘ ਜੀ ਦੇ ਪਰਿਵਾਰ ਵੱਲੋਂ ਦਿੱਤੀਆਂ ਸਹੀਦੀਆਂ ਨੂੰ ਸਮਰਪਿਤ ‘ਗੱਤਕਾ’ ਪੇਸ਼ ਕੀਤਾ ਗਿਆ। ਮੁੱਖ ਮਹਿਮਾਨਾਂ ਵੱਲੋਂ ਇਸ ਸਾਰੇ ਸਮਾਰੋਹ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ ਗਈ। ਖਾਸ ਤੌਰ ਤੇ ਉਹਨਾਂ ਨੂੰ ਬਲੂਮਿੰਗ ਬਡਜ਼ ਸਕੁਲ ਦਾ ਪ੍ਰਬੰਧ ਅਤੇ ਸਕੂਲ ਵੱਲੋਂ ਮੁਹੱਈਆ ਕਰਵਾਏ ਗਏ ਇਨਫਰਾਸਟਰਕਚਰ ਬਹੁਤ ਪਸੰਦ ਆਇਆ। ਇਸ ਤੋਂ ਬਾਅਦ ਉਹਨਾਂ ਨੇ ਬੀ.ਬੀ.ਐੱਸ. ਗਰੁੱਪ ਦੇ ਖੇਡਾਂ ਨੂੰ ਪਰਮੋਟ ਕਰਨ ਦੇ ਉਪਰਾਲਿਆਂ ਦੀ ਵਧੇਰੇ ਸ਼ਲਾਘਾ ਕੀਤੀ। ਸਮਾਗਿਮ ਦੋਰਾਨ ਆਏ ਹੋਏ ਮੁੱਖ ਮਹਿਮਾਨਾਂ ਦਾ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਜਗਦੀ ਮਸ਼ਾਲ ਨੂੰ ਬੰਦ ਕਰਨ ਦੀ ਰਸਮ ਅਰਵਿੰਦਰ ਪਾਲ ਸਿੰਘ ਧਾਉਂਸੀ ਵੱਲੋਂ ਸਮੂਹ ਸਟਾਫ ਅਤੇ ਮਹਿਮਾਨਾਂ ਦੇ ਨਾਲ ਅਦਾ ਕੀਤੀ ਗਈ ਤੇ ਅਗਲੇ ਸਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਪਿਛਲੇ 18 ਸਾਲਾਂ ਤੋਂ ਬਲੂਮਿੰਗ ਬਡਜ਼ ਸਕੂਲ ਦਾ ਇਹ ਟੀਚਾ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਹਰ ਤਰਾਂ ਦੇ ਖੇਤਰ ਵਿੱਚ ਵਧੀਆ ਇੰਨਫਰਾਸਟਰਕਚਰ ਮੁਹੱਈਆ ਕਰਾਇਆ ਜਾਵੇ ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਸਮਾਗਮ ਵੀ ਇਕ ਤਰਾਂ ਦੀ ਹੀ ਮਿਸਾਲ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਅਕਾਡਮਿਕ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਲਈ ਸਨਮਾਨਿਤ ਕੀਤਾ ਜਾਂਦਾ ਹੈ। ਜਿਸ ਨਾਲ ਹੋਰ ਵਿਦਿਅਰਥੀਆਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਣਾ ਮਿਲਦੀ ਹੈ।