ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗਵਾਈ ਹੇਠ 18ਵੀਆਂ ਬੀ ਬੀ ਐਸ ਸਲਾਨਾ ਖੇਡਾਂ ਯਾਦਗਾਰੀ ਢੰਗ ਨਾਲ ਸੰਪੰਨ ਹੋਈਆਂ ਇਨ੍ਹਾਂ ਸਲਾਨਾ ਖੇਡਾਂ ਵਿੱਚ ਲਗਭਗ 38 ਇੰਡੋਰ ਅਤੇ ਆਉਟਡੋਰ ਖੇਡਾਂ ਅਤੇ 22 ਟਰੈਕ ਅਤੇ ਫੀਲਡ ਈਵੈਂਟਸ ਵਿੱਚ ਵਿਦਿਆਰਥੀਆਂ ਵੱਲੋਂ ਵਧ ਚੜ੍ਹ ਕੇ ਹਿੱਸਾ ਲਿਆ ਗਿਆ। ਇਨ੍ਹਾਂ ਵੱਖ ਵੱਖ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀ ਅਤੇ ਸਾਲ 2024-25 ਦੋਰਾਨ ਪੜਾਈ ਵਿਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਕ੍ਰਿਕੇਟਰ ਸ਼ਿਖਰ ਧਵਨ ਮਸ਼ਹੂਰ ਗਾਇਕ ਸ਼੍ਰੀ ਕੇ ਐਸ ਮੱਖਣ, ਪ੍ਰਾਈਮ ਏਸ਼ੀਆ ਸੈਲੀਬ੍ਰਿਟੀ ਰਿਪੋਰਟਰ ਸ਼੍ਰੀ ਸਵਰਨ ਸਿੰਘ ਟੈਹਣਾ ਅਤੇ ਭਾਰਤੀ ਅੰਤਰਰਾਸ਼ਟਰੀ ਵੂਮੈਨ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਪਿਤਾ ਸ੍ਰ ਹਰਮਿੰਦਰ ਸਿੰਘ ਭੁੱਲਰ ਜੀ ਗਰੁੱਪ ਚੇਅਰਮੈਨ ਡਾ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਵੱਲੋਂ ਟ੍ਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਵਿੰਦਰਪਾਲ ਸਿੰਘ ਰਿੰਪੀ (ਚੇਅਰਮੈਨ ਦੇਸ਼ ਭਗਤ ਗਰੁੱਪ ਆਫ ਕਾਲਜ) ਤੇ ਜਸਵੀਰ ਸਿੰਘ ਬਰਾੜ (ਚੇਅਰਮੈਨ ਕੈਲੀਫੋਰਨੀਆ ਸਕੂਲ) ਵੀ ਹਾਜ਼ਰ ਸਨ। ਇਹ ਖੇਡਾਂ ਸਕੂਲ ਦੇ ਚਾਰ ਹਾਉਸ ਬਲੂ, ਰੈਡ, ਯੈਲੋ ਅਤੇ ਗਰੀਨ ਹਾਉਸ ਦੇ ਵਿਚਕਾਰ ਕਰਵਾਈਆਂ ਜਾਂਦੀਆਂ ਹਨ ਅਤੇ ਹਰ ਹਾਉਸ ਦੇ ਜੇਤੂ ਹੋਣ ਉਪਰੰਤ ਉਸ ਨੂੰ ਪੁਆਇੰਟ ਦਿੱਤੇ ਜਾਂਦੇ ਹਨ ਇਸ ਸਾਲ ਦੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਡਾ ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਲੂ ਹਾਉਸ ਕਰੀਬ 400 ਪੁਆਇੰਟ ਹਾਸਲ ਕਰਕੇ ਜੇਤੂ ਰਿਹਾ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਨੇ ਦੱਸਿਆ ਕਿ ਇੰਟਰ ਹਾਉਸ ਖੇਡ ਮੁਕਾਬਲਿਆਂ ਵਿੱਚ ਜੇਤੂ ਟੀਮ ਨੂੰ ਰਨਿੰਗ ਟ੍ਰਾਫੀ ਅਤੇ ਬੈਸਟ ਪਲੇਅਰ ਨੂੰ ਇੰਡੀਵਿਜੂਅਲ ਟ੍ਰਾਫੀ ਦਿੱਤੀ ਗਈ ਜਿਸ ਦੇ ਨਤੀਜੇ ਇਸ ਪ੍ਰਕਾਰ ਹਨ: ਬਾਲ ਬੈਡਮਿੰਟਨ ਅੰਡਰ 14 ਲੜਕੀਆਂ ਵਿੱਚ ਰੈਡ ਹਾਉਸ ਜੇਤੂ ਰਿਹਾ। ਬਾਸਕਟਬਾਲ ਅੰਡਰ 14 ਲੜਕੇ ਵਿੱਚ ਰੈਡ ਹਾਉਸ ਜੇਤੂ ਰਿਹਾ ਅਤੇ ਨਵਰਾਜ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ। ਅੰਡਰ 17 ਲੜਕੇ ਵਿੱਚ ਯੈਲੋ ਹਾਉਸ ਜੇਤੂ ਰਿਹਾ ਅਤੇ ਸ਼ਿਵਕਰਨ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ। ਅੰਡਰ 17 ਲੜਕੀਆਂ ਵਿੱਚ ਬਲੂ ਹਾਉਸ ਜੇਤੂ ਰਿਹਾ ਅਤੇ ਗੁਰਜੋਤ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ। ਅੰਡਰ 19 ਲੜਕੀਆਂ ਵਿੱਚ ਗਰੀਨ ਹਾਉਸ ਜੇਤੂ ਰਿਹਾ ਅਤੇ ਹਰਨੀਤ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ। ਟੈਨਿਸ ਕ੍ਰਿਕਟ ਅੰਡਰ 11 ਲੜਕੇ ਵਿੱਚ ਬਲੂ ਹਾਉਸ ਜੇਤੂ ਰਿਹਾ ਜਿਸ ਵਿੱਚ ਨਿਸਚੈ ਨੂੰ ਬੈਸਟ ਬੈਟਸਮੈਨ ਅਤੇ ਆਯੂਸ਼ ਨੂੰ ਬੈਸਟ ਬਾਲਰ ਚੁਣਿਆ ਗਿਆ। ਕ੍ਰਿਕਟ ਅੰਡਰ 14 ਲੜਕੇ ਵਿੱਚ ਬਲੂ ਹਾਉਸ ਜੇਤੂ ਰਿਹਾ। ਕ੍ਰਿਕਟ ਅੰਡਰ 17 ਲੜਕੇ ਵਿੱਚ ਬਲੂ ਹਾਉਸ ਜੇਤੂ ਰਿਹਾ। ਅੰਡਰ 19 ਲੜਕੇ ਵਿੱਚ ਵੀ ਬਲੂ ਹਾਉਸ ਜੇਤੂ ਰਿਹਾ। ਸਾਫਟਬਾਲ ਅੰਡਰ 14 ਲੜਕੀਆਂ ਵਿੱਚ ਰੈਡ ਹਾਉਸ ਅਤੇ ਅੰਡਰ 19 ਲੜਕੀਆਂ ਵਿੱਚ ਗਰੀਨ ਹਾਉਸ ਜੇਤੂ ਰਿਹਾ। ਫੁੱਟਬਾਲ ਅੰਡਰ 14 ਲੜਕੇ ਵਿੱਚ ਯੈਲੋ ਹਾਉਸ ਜੇਤੂ ਰਿਹਾ ਅਤੇ ਕਰਨਪ੍ਰੀਤ ਸਿੰਘ ਬੈਸਟ ਪਲੇਅਰ ਰਿਹਾ। ਫੁੱਟਬਾਲ ਅੰਡਰ 17 ਲੜਕੇ ਵਿੱਚ ਬਲੂ ਹਾਉਸ ਜੇਤੂ ਰਿਹਾ ਅਤੇ ਸੁਖਮਨਜੋਤ ਸਿੰਘ ਬੈਸਟ ਪਲੇਅਰ ਰਿਹਾ। ਹੈਂਡਬਾਲ ਅੰਡਰ 14 ਲੜਕੀਆਂ ਵਿੱਚ ਬਲੂ ਹਾਉਸ ਜੇਤੂ ਰਿਹਾ ਅਤੇ ਹਰਪ੍ਰੀਤ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ। ਹੈਂਡਬਾਲ ਅੰਡਰ 17 ਲੜਕੀਆਂ ਵਿੱਚ ਵੀ ਬਲੂ ਹਾਉਸ ਜੇਤੂ ਰਿਹਾ। ਕਬੱਡੀ ਅੰਡਰ 14 ਲੜਕੇ ਵਿੱਚ ਗਰੀਨ ਹਾਉਸ ਜੇਤੂ ਰਿਹਾ। ਕਬੱਡੀ ਅੰਡਰ 17 ਲੜਕੇ ਵਿੱਚ ਬਲੂ ਹਾਉਸ ਜੇਤੂ ਰਿਹਾ। ਖੋ ਖੋ ਅੰਡਰ 14 ਲੜਕੀਆਂ ਵਿੱਚ ਰੈਡ ਹਾਉਸ ਜੇਤੂ ਰਿਹਾ ਅਤੇ ਮੁਸਕਾਨਪ੍ਰੀਤ ਕੌਰ ਬੈਸਟ ਪਲੇਅਰ ਰਹੀ। ਨੈੱਟਬਾਲ ਅੰਡਰ 14 ਲੜਕੀਆਂ ਵਿੱਚ ਗਰੀਨ ਹਾਉਸ ਜੇਤੂ ਰਿਹਾ ਅਤੇ ਨਵਦੀਪ ਕੌਰ ਬੈਸਟ ਪਲੇਅਰ ਚੁਣੀ ਗਈ। ਥ੍ਰੋਬਾਲ ਅੰਡਰ 17 ਲੜਕੀਆਂ ਵਿੱਚ ਰੈਡ ਹਾਉਸ ਜੇਤੂ ਰਿਹਾ ਅਤੇ ਕਿਰਨਜੋਤ ਕੌਰ ਬੈਸਟ ਪਲੇਅਰ ਚੁਣੀ ਗਈ। ਥ੍ਰੋਬਾਲ ਅੰਡਰ 19 ਲੜਕੀਆਂ ਵਿੱਚ ਰੈਡ ਹਾਉਸ ਜੇਤੂ ਰਿਹਾ ਅਤੇ ਸਿਮਰਨਜੀਤ ਕੌਰ ਬੈਸਟ ਪਲੇਅਰ ਚੁਣੀ ਗਈ। ਵਾਲੀਬਾਲ ਅੰਡਰ 14 ਲੜਕੇ ਵਿੱਚ ਰੈਡ ਹਾਉਸ ਜੇਤੂ ਰਿਹਾ ਅਤੇ ਇਸ਼ਾਨਜੋਤ ਸਿੰਘ ਬੈਸਟ ਪਲੇਅਰ ਚੁਣੇ ਗਏ। ਵਾਲੀਬਾਲ ਅੰਡਰ 17 ਲੜਕੇ ਵਿੱਚ ਬਲੂ ਹਾਉਸ ਜੇਤੂ ਰਿਹਾ ਅਤੇ ਜਸਪ੍ਰੀਤ ਸਿੰਘ ਬੈਸਟ ਪਲੇਅਰ ਚੁਣੇ ਗਏ। ਇਸ ਤੋਂ ਇਲਾਵਾ ਟਰੈਕ ਅਤੇ ਫੀਲਡ ਈਵੈਂਟਸ ਵਿੱਚ 100 ਮੀਟਰ 200 ਮੀਟਰ 400 ਮੀਟਰ 600 ਮੀਟਰ 800 ਮੀਟਰ 1500 ਮੀਟਰ 100 ਗੁਣਾ 4 ਰਿਲੇਅ ਫਨ ਰੇਸਾਂ ਡਿਸਕਸ ਥ੍ਰੋ ਸ਼ਾਟਪੁੱਟ ਥ੍ਰੋ ਜੈਵਲਿਨ ਥ੍ਰੋ ਲਾਂਗ ਜੰਪ ਹਾਈ ਜੰਪ ਟ੍ਰਿਪਲ ਜੰਪ ਆਦਿ ਮੁਕਾਬਲਿਆਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਗੋਲਡ ਸਿਲਵਰ ਅਤੇ ਬਰਾਂਜ਼ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਿੱਥੇ ਪੜਾਈ ਵਿੱਚ ਅੱਚਲ ਆਉਣ ਵਾਲੇ ਵਿਦਿਆਰਥੀ ਸਨਮਾਨਿਤ ਕੀਤੇ ਗਏ ਉੱਥੇ ਹੀ ਹਰ ਖੇਡ ਵਿੱਚੋਂ ਬੈਸਟ ਪਲੇਅਰ ਨੂੰ ਸਨਮਾਨਿਤ ਕੀਤਾ ਗਿਆ ਜਿਸ ਤੋਂ ਇਹ ਸਾਫ ਨਜ਼ਰ ਆਉਂਦਾ ਹੈ ਕਿ ਬਲੂਮਿੰਗ ਬਡਜ਼ ਸਕੂਲ ਦੇ ਪ੍ਰਬੰਧਕਾਂ ਦਾ ਮੁਖ ਉਦੇਸ਼ ਹਰ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਕਰਨਾ ਹੈ। ਕਿਉਂਕਿ ਵਿਦਿਆਰਥੀਆਂ ਵਿੱਚ ਉਰਜਾ ਬਹੁਤ ਹੁੰਦੀ ਹੈ ਅਗਰ ਉਹਨਾਂ ਦੀ ਉਰਜਾ ਨੂੰ ਸਹੀ ਜਗਾ ਤੇ ਲਗਾਉਣ ਲਈ ਕੋਈ ਪਲੇਟਫਾਰਮ ਨਹੀਂ ਮਿਲਦਾ ਤਾਂ ਉਹ ਆਪਣੀ ਉਰਜਾ ਗਲਤ ਕੰਮਾਂ ਜਾਂ ਮੋਬਾਇਲ ਸਕਰੀਨ ਤੇ ਬਰਬਾਦ ਕਰਨ ਲਗ ਜਾਂਦੇ ਹਨ। ਇਸ ਕਰਕੇ ਹੀ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲ ਵਿਦਿਆਰਥੀ ਨੂੰ ਪਲੇਟਫਾਰਮ ਮੁਹੱਈਆ ਕਰਵਾਉਣ ਲਈ ਵੱਚਣਬੱਧ ਰਹੀ ਹੈ।