ਬਲੂਮਿੰਗ ਬਡਜ਼ ਸਕੂਲ ਦੀ ਪੁਰਨੀਤ ਕੌਰ ਪਾਸੀ ਨੇ 97.8% ਅੰਕ ਲੇ ਕੇ ਸਕੁਲ ਚੋਂ ਕੀਤਾ ਟਾਪ

20 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕੀਤੇ – ਪ੍ਰਿੰਸੀਪਲ

ਸੀ.ਬੀ.ਐੱਸ.ਈ ਦੇ ਦਸਵੀਂ ਦੇ ਸਲਾਨਾ ਬੋਰਡ ਦੇ ਨਤੀਜਿਆਂ ਚੋਂ ਸਕੂਲ ਦੀ ਵਿਦਿਆਰਥਨ ਪੁਰਨੀਤ ਕੌਰ ਪਾਸੀ ਨੇ 97.8% ਅੰਕ ਹਾਸਲ ਕਰਕੇ ਸਕੂਲ ਚੋਂ ਟਾਪ ਕੀਤਾ। ਇਸ ਦੇ ਨਾਲ ਹੀ ਜਸਨੂਰ ਕੌਰ ਨੇ 97.2% ਅੰਕ ਹਾਸਲ ਕਰਕੇ ਦੂਸਰਾ ਅਤੇ ਰਿਯਾਂਸ਼ੀ ਨੇ 97% ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ 20 ਵਿਦਿਆਰਥੀਆਂ ਨੇ 90% ਤੋਂ ਜਿਆਦਾ ਅੰਕ ਪ੍ਰਾਪਤ ਕਰਕੇ ਆਪਣਾ ਪਰਚਮ ਲਹਿਰਾਇਆ, ਇਹਨਾਂ ਵਿੱੱਚ ਦਿਲਜੋਤ ਕੌਰ 96.4%, ਪਾਰਸ ਜੇਠੀ 95.4%, ਰਿਧਮ 95.2%, ਗੁਰਲੀਨ ਕੌਰ 95%, ਹਰਸਿਮਰਨ ਕੌਰ 94.2%, ਮਨਮੀਤ ਕੌਰ 94%, ਰਾਜਕੁਮਾਰ 93.2%, ਰਵਨੀਤ ਕੌਰ 93%, ਹਰਵੀਰ ਸਿੰਘ ਸੰਧੂ 92.8%, ਗਰੈਸ਼ੀ ਭਾਰਦਵਾਜ 92.6%, ਏਕਮਜੋਤ ਕੌਰ ਤੂਰ 92%, ਅਰਮਾਨ ਵਰਮਾ 90.8%, ਜਸਲੀਨ ਕੌਰ 90.8%, ਸੁੱਖਮਨਵੀਰ ਕੌਰ ਸਿੱਧੂ 90.6%, ਸਿਮਰਨਜੀਤ ਕੌਰ 90.6%, ਏਕਮਦੀਪ ਕੌਰ ਸੀਵੀਆ 90.2%, ਕਰਮਨ ਕੌਰ ਕਲਸੀ 90% ਅੰਕ ਹਾਸਿਲ ਕੀਤੇ। ਇਸ ਤਰ੍ਹਾਂ 47 ਵਿਦਿਆਰਥੀਆਂ ਨੇ 80 ਤੋਂ 90% ਅੰਕ ਹਾਸਲ ਕੀਤੇ, ਇਸ ਤੋਂ ਇਲਾਵਾ 46 ਵਿਦਿਆਰਥੀਆਂ ਨੇ 70% ਤੋਂ 80% ਅੰਕ ਪ੍ਰਾਪਤ ਕੀਤੇ ਅਤੇ 45 ਵਿਦਿਆਰਥੀਆਂ ਨੇ 60% ਤੋਂ 70% ਅੰਕ ਪ੍ਰਾਪਤ ਕੀਤੇ। ਕੁਲ ਮਿਲਾ ਕੇ 158 ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿੱਚ ਦਸਵੀਂ ਪਾਸ ਕੀਤੀ। ਇਸ ਤੋਂ ਇਲਾਵਾ 7 ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿੱਚੋਂ 100% ਅੰਕ ਹਾਸਲ ਕੀਤੇ।

ਸੀ.ਬੀ.ਐੱਸ.ਈ. 10ਵੀਂ ਬੋਰਡ ਦੇ ਨਤੀਜਿਆਂ ਵਿੱਚ ਪਰਚਮ ਲਹਿਰਾਉਣ ਵਾਲੇ ਵਿਦਿਆਰਥੀ

ਇਸ ਤਰਾਂ ਬਲੂਮਿੰਗ ਬਡਜ਼ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਜ਼ਿਕਰਯੋਗ ਹੈ ਕਿ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਸਿਰਫ ਪੜਾਈ ਚ ਹੀ ਨਹੀਂ ਮੁਕਾਮ ਹਾਸਲ ਕਰਦੇ ਬਲਕਿ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਵੀ ਆਪਣਾ ਪਰਚਮ ਲਹਿਰਾ ਚੁੱਕੇ ਹਨ। ਇਸ ਮੌਕੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸਪਿਲ ਡਾ. ਹਮੀਲੀਆ ਰਾਣੀ ਨੇ ਬੱਚਿਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਉਹਨਾਂ ਕਿਹਾ ਇਸ ਸ਼ਾਨਦਾਰ ਨਤੀਜੇ ਨੇ ਸਕੂਲ਼ ਦਾ ਨਾਮ ਹੋਰ ਵੀ ਰੌਸ਼ਨ ਕਰ ਦਿੱਤਾ ਹੈ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਕਿਹਾ ਦਸਵੀਂ ਕਲਾਸ ਦਾ ਨਤੀਜਾ ਹਰੇਕ ਵਿਦਿਆਰਥੀ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਦਸਵੀਂ ਤੋਂ ਬਾਅਦ ਹੀ ਵਿਦਿਆਰਥੀ ਆਪਣੇ ਸੁਫਣਿਆਂ ਦੇ ਅਨੁਸਾਰ ਆਪਣੀ ਅੱਗੇ ਦੀ ਪੜਾਈ ਦੀ ਚੋਣ ਕਰਦੇ ਹਨ ਤਾਂ ਜੋ ਆਪਣੇ ਮਨਪਸੰਦ ਖੇਤਰ ਵਿੱਚ ਤਰੱਕੀ ਕਰਕੇ ਇੱਕ ਸੁਨਹਿਰਾ ਭਵਿੱਖ ਹਾਸਲ ਕਰ ਸਕਣ। ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਦਾ ਮੁੰਹ ਮਿੱਠਾ ਕਰਵਾਇਆ ਤੇ ਉਹਨਾਂ ਨੂੰ ਅਗਲੀ ਪੜ੍ਹਾਈ ਲਈ ਸ਼ੁੱਭਕਾਮਨਾਵਾਂ ਦਿੱੱਤੀਆਂ ਤੇ ਸਲਾਹ ਦਿੱਤੀ ਕਿ ਉਹ ਆਪਣੀ ਪੜਾਈ ਦੇ ਨਾਲ-ਨਾਲ ਕੋਈ ਨਾ ਕੋਈ ਸਕਿੱਲ ਜ਼ਰੂਰ ਸਿੱਖਣ।