ਬਲੂਮਿੰਗ ਬਡਜ਼ ਸਕੂਲ ਵਿੱਚ ਸਮਰ ਕੈਂਪ ਦੋਰਾਨ ਵਿਦਿਆਰਥੀਆਂ ਨੇ ਇੰਡੋਰ ਐਕਟੀਵਿਟੀਆਂ ਅਤੇ ਫਨ ਗੇਮਜ਼ ਦਾ ਆਨੰਦ ਮਾਨਿਆ

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਚੱਲ ਰਹੇ ਸਮਰ ਕੈਂਪ ਦੋਰਾਨ ਵਿਦਿਆਰਥੀਆਂ ਲਈ ਇੰਡੋਰ ਐਕਟੀਵਿਟੀਆਂ ਕਰਵਾਈਆਂ ਗਈਆਂ ਅਤੇ ਵਿਦਿਆਰਥੀਆਂ ਨੇ ਇਨਡੋਰ ਖੇਡਾਂ ਦਾ ਵੀ ਆਨੰਦ ਮਾਨਿਆ। ਇਨਡੋਰ ਐਕਟੀਵਿਟੀਆਂ ਵਿੱਚ ਵਿਦਿਆਰਥੀਆਂ ਨੇ ਫੂਡ ਕ੍ਰਾਫਟ, ਸਿੰਗਿੰਗ, ਮਹਿੰਦੀ ਡਿਜ਼ਾਇਨ, ਆਰਟ ਐਂਡ ਕਰਾਫਟ, ਡਰਾਇੰਗ, ਫੋਟੋਗਰਾਫੀ, ਸਿਲਾਈ, ਕੜਾਈ ਆਦਿ ਵਿੱਚ ਹਿੱਸਾ ਲਿਆ ਅਤੇ ਇਨਡੋਰ ਗੇਮਜ਼ ਵਿੱਚ ਚੈਸ, ਕੈਰਮਬੋਰਡ, ਫਿਸ਼ਿੰਗ, ਬੌਲਿਂਗ ਆਦਿ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੇ ਨਾਲ ਨਾਲ ਹੀ ਅੱਜ ਕਲਾਸ ਪਹਿਲੀ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਲੱਕੀ ਡਿੱਪ ਅਤੇ ਸ਼ੂਟਿੰਗ ਬੈਲੂਨ ਦਾ ਆਨੰਦ ਲਿਆ। ਸਮਰ ਕੈਂਪ ਦੋਰਾਨ ਸਕੂਲ਼ ਵੱਲੋਂ ਕਰਵਾਈਆਂ ਜਾ ਰਹੀਆਂ ਇਹਨਾਂ ਐਕਟੀਵਿਟੀਆਂ ਤੇ ਵੱਖ-ਵੱਖ ਕਲਾਸਾਂ ਵਿੱਚ ਵਿਦਿਆਰਥੀ ਬੜੇ ਹੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ ਤੇ ਹਰ ਰੋਜ਼ ਨਵੇਂ ਗੁਰ ਸਿੱਖ ਰਹੇ ਹਨ। ਅੱਜ ਇੰਡੋਰ ਐਕਟੀਵਿਟੀਆਂ ਦੋਰਾਨ ਫੂਡ ਕ੍ਰਾਫਟ ਦੀ ਕਲਾਸ ਵਿੱਚ ਵਿਦਿਆਰਥੀਆਂ ਨੇ ਮੇਜ਼ਬਾਨੀ ਅਤੇ ਖਾਣੇ ਦੀ ਸਜਾਵਟ ਦੇ ਗੁਰ ਸਿੱਖੇ ਕਿ ਜਦੋਂ ਘਰ ਵਿੱਚ ਮਹਿਮਾਨ ਆਉਂਦੇ ਹਨ ਤਾਂ ਕਿਸ ਤਰਾਂ ਉਹਨਾਂ ਦੀ ਮੇਜ਼ਬਾਮਨੀ ਕਰਨੀ ਚਾਹੀਦੀ ਹੈ ਤੇ ਕਿਵੇਂ ਉਹਨਾਂ ਲਈ ਥੋੜੇ ਸਮੇਂ ਚ ਬਣਨ ਵਾਲੀਆਂ ਡਿਸ਼ ਨੂੰ ਤਿਆਰ ਕੀਤਾ ਜਾ ਸਕਦਾ ਹੈ। ਇਸ ਦੋਰਾਨ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲ ਹਰ ਸਮੇਂ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਕਈ ਤਰਾਂ ਦੇ ਪਲੇਟਫਾਰਮ ਮੁਹੱਈਆ ਕਰਵਾਉਣ ਵਿੱਚ ਮੋਹਰੀ ਰਹਿੰਦਾ ਹੈ। ਪੜਾਈ ਦੇ ਨਾਲ-ਨਾਲ ਖੇਡਾਂ, ਪ੍ਰਤੀਯੋਗਿਤਾ ਮੁਕਾਬਲੇ, ਡੀਬੇਟਸ, ਭਾਸ਼ਣ ਕਲਾ ਆਦੀ ਕਈ ਪ੍ਰਕਾਰ ਦੇ ਮੌਕੇ ਵਿਦਿਆਰਥੀਆਂ ਨੂੰ ਸਮੇਂ-ਸਮੇਂ ਤੇ ਮੁਹੱਇਆ ਕਰਵਾਏ ਜਾਂਦੇ ਹਨ। ਬੀ.ਬੀ.ਐਸ. ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਮਰ ਕੈਂਪ ਦੋਰਾਨ ਵਿਦਿਆਰਥੀਆਂ ਵੱਲੋਂ ਸਿੱਖੀ ਜਾ ਰਹੀ ਕਲਾ ਦੇ ਮੁਕਾਬਲੇ ਕਰਵਾਏ ਜਾਣਗੇ ਜਿਵੇਂ ਕਿ ਰੰਹੋਲੀ ਮੁਕਾਬਲੇ, ਮਹਿੰਦੀ ਮੁਕਾਬਲੇ, ਪੇਂਟਿੰਗ ਮੁਕਾਬਲੇ, ਆਰਟ ਐਂਡ ਕਰਾਫਟ ਆਦਿ। ਉਹਨਾਂ ਕਿਹਾ ਕਿ ਸਕੂਲ ਹੀ ਐਸੀ ਇੱਕ ਜਗਾ ਹੈ ਜਿਸ ਵਿੱਚ ਵਿਦਿਆਰਥੀ ਵੱਖ-ਵੱਖ ਤਰਾਂ ਦੀਆਂ ਕਲਾਵਾਂ ਨੂੰ ਆਪਣੇ ਅੰਦਰੋ ਬਾਹਰ ਕੱਢ ਸਕਦੇ ਹਨ। ਬਲੂਮਿੰਗ ਬਡਜ਼ ਸਕੂਲ ਵਿੱਚ ਵਿਦਿਆਰਥਆਂ ਲਈ ਹਰ ਪਲੇਟਫਾਰਮ ਮੋਜੂਦ ਹੈ ਜਿੱਥੇ ਉਹ ਆਪਣੇ ਅੰਦਰ ਛੁਪੀ ਕਲਾ ਨੂੰ ਉਜਾਗਰ ਕਰ ਸਕਦੇ ਹਨ ਜਿਹਨਾਂ ਨਾਲ ਉਹਨਾਂ ਦਾ ਸਰਵਪੱਖੀ ਵਿਕਾਸ ਹੋ ਸਕੇ।