ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ ਅਤੇ ਹੋਲੀ ਦਾ ਤਿਉਹਾਰ

ਜ਼ਿਲ੍ਹਾ ਮੋਗਾ ਦੀਆਂ ਨਾਮਵਰ,ਮਾਣਮੱਤੀ ਅਤੇ ਅਗਾਂਹਵਧੂ ਵਿੱਦਿਅਕ ਸੰਸਥਾਵਾਂ ਬਲੂਮਿੰਗ ਬੱਡਜ਼ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ਼ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ।ਸਮਾਰੋਹ ਦੀ ਸ਼ੁਰੂਆਤ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਅਤੇ ਸਮੂਹ ਸਟਾਫ ਦੁਆਰਾ ਕੀਤੀ ਗਈ । ਇਸ ਮੌਕੇ ਗਲਬਾਤ ਕਰਦੇ ਹੋਏ ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਨਰ ਅਤੇ ਨਾਰੀ ਸਮਾਜ ਦੇ ਮਹੱਤਵਪੂਰਨ ਅੰਗ ਹਨ । ਇਹ ਦੋਵੇਂ ਰੱਬ ਦੇ ਪਹੀਏ ਹਨ । ਇੱਕ ਦੀ ਘਾਟ ਕਰਕੇ ਦੂਸਰਾ ਪਹੀਆ ਵੀ ਬੇਕਾਰ ਹੋ ਜਾਂਦਾ ਹੈ ।ਪਰਿਵਾਰ ਨੂੰ ਚਲਾਉਣ ਦੇ ਲਈ ਨਰ ਅਤੇ ਨਾਰੀ ਦੋਹਾਂ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੈ ।ਅੱਜ ਦੇ ਸਮੇਂ ਵਿੱਚ ਦੋਹਾਂ ਨੂੰ ਬਰਾਬਰ ਮੰਨਿਆ ਜਾ ਰਿਹਾ ਹੈ । ਅੱਜ ਦੀ ਨਾਰੀ ਹਰ ਖੇਤਰ ਵਿੱਚ ਮਰਦ ਦੇ ਮੋਢੇ ਨਾਲ ਮੋਢਾ ਮਿਲਾ ਕੇ ਨਾਲ ਨਾਲ ਚੱਲ਼ ਰਹੀ ਹੈ । ਅੱਜ ਅਜਿਹਾ ਕੋਈ ਖੇਤਰ ਨਹੀਂ ਜਿੱਥੇ ਨਾਰੀ ਨੇ ਪ੍ਰਵੇਸ਼ ਨਾ ਕੀਤਾ ਹੋਵੇ । ਸਭ ਤੋਂ ਵੱਢੇ ਪ੍ਰਧਾਨ ਮੰਤਰੀ ਦੇ ਅਹੁੱਦੇ ਤੀਕ ਵੀ ਨਾਰੀ ਪੁੱਜ ਚੁਕੀ ਹੈ । ਉਹ ਜ਼ਮਾਨਾ ਜਾ ਚੁੱਕਾ ਹੈ ਜਦੋਂ ਨਾਰੀ ਨੂੰ ਕਮਜ਼ੋਰ ਸਮਝਿਆ ਜਾਂਦਾ ਸੀ । ਰਿਸ਼ੀਆਂ ਮੁਨੀਆਂ ਦਾ ਕਹਿਣਾ ਹੈ ਕਿ ਜਿੱਥੇ ਨਾਰੀ ਦਾ ਆਦਰ ਤੇ ਸਨਮਾਨ ਕੀਤਾ ਜਾਂਦਾ ਹੈ, ਉੱਥੇ ਦੇਵਤਾ ਨਿਵਾਸ ਕਰਦੇ ਹਨ । ਗੁਰੂ ਨਾਨਕ ਦੇਵ ਜੀ ਨੇ ਨਾਰੀ ਬਾਰੇ ਕਿਹਾ ਸੀ,” ਸੋ ਕਿਉਂ ਮੰਦਾ ਆਖਿਐ ਜਿਤ ਜੰਮੈ ਰਾਜਾਨ” ।ਜਿਸ ਥਾਂ ਨਾਰੀ ਦਾ ਆਦਰ ਨਹੀਂ ਹੁੰਦਾ, ਉੱਥੇ ਸਾਰੇ ਕੰਮ ਅਸਫਲ ਹੁੰਦੇ ਹਨ ।ਇਸ ਮੌਕੇ ਮੈਡਮ ਰਮਨ ਸ਼ਰਮਾ ਵੱਲੋਂ ਵਿਦਿਆਰਥੀਆਂ ਨੂੰ ਸੰਬੌਦਨ ਕਰਦੇ ਹੋਏ ਦੱਸਿਆ ਗਿਆ ਕਿ ਅੰਤਰਾਸ਼ਟਰੀ ਮਹਿਲਾ ਦਿਵਸ 2023 ਥੀਮ ਨਾਲ ਮਨਾਇਆ ਜਾ ਰਿਹਾ ਹੈ । ਉਹਨਾਂ ਵੱਲ਼ੋਂ ਕਿਹਾ ਗਿਆ ਕਿ ਮਹਿਲਾਵਾਂ ਦਾ ਕਿਸੇ ਵੀ ਖੇਤਰ ਵਿੱਚ ਅੱਗੇ ਵੱਧਣਾ ਤਾਂ ਹੀ ਸਾਰਥਕ ਹੈ ਜੇਕਰ ਉਹ ਆਪਣੇ ਵਿਚਾਰਾਂ ਅਤੇ ਸਿਧਾਤਾਂ ਨਾਲ ਪੂਰੀ ਆਤਮਨਿਰਭਰਤਾ ਨਾਲ ਕੰਮ ਕਰਨ । ਫੌਜ ਵਿੱਚ ਔਰਤਾਂ ਦੁਆਰਾ ਭਾਰਤ ਦੀ ਸੀਮਾ ਦੀ ਰੱਖਿਆ ਕਰਨਾ, ਫਾਈਟਰ ਪਲੇਨ ਪਾਇਲਟ ਬਣ ਕੇ, ਆਈ.ਏ.ਐਸ ,ਆਈ.ਪੀ.ਐਸ,ਪੀ.ਸੀ.ਐਸ ਅਫਸਰ ਬਣ ਕੇ ਔਰਤਾਂ ਨੇ ਆਪਣੀ ਨਵੀਂ ਪਛਾਣ ਬਣਾਈ ਹੈ ।ਮੈਡਮ ਜਸਪ੍ਰੀਤ ਕੌਰ ਸੰਘਾ ਅਤੇ ਜਯੋਤੀ ਬਾਂਸਲ ਦੁਆਰਾ ਦੱਸਿਆ ਗਿਆ ਕਿ ਔਰਤਾਂ ਨੂੰ ਆਪਣੇ ਬਲ ਅਤੇ ਸਿਧਾਤਾਂ ਤੇ ਅੱਗੇ ਵੱਧਣਾ ਹੋਵੇਗਾ ।ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਇਸ ਦਿਹਾੜੇ ਤੇ ਸਮੂਹ ਮਹਿਲਾ ਅਧਿਆਪਕਾਵਾਂ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਦਵਾਇਆ ਕਿ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦੀ ਮੈਨੇਜਮੈਂਟ ਮਹਿਲਾਵਾਂ ਨੂੰ ਸਵਤੰਤਰ ਰੂਪ ਵਿੱਚ ਅੱਗੇ ਵੱਧਣ ਵਿੱਚ ਹਰ ਸੰਭਵ ਸਹਾਇਤਾ ਕਰੇਗੀ । ਇਸ ਮੌਕੇ ਵਿਦਿਆਰਥੀਆਂ ਦੁਆਰਾ ਅੰਤਰਰਾਸ਼ਟਰੀ ਮਹਿਲਾ ਦਿਵਸ ਅਤੇ ਹੋਲੀ ਨਾਲ ਸੰਬੰਧਤ ਬਹੁਤ ਹੀ ਸੁੰਦਰ ਚਾਰਟ ਬਣਾਏ ਗਏ ਅਤੇ ਸਪੀਚ ਦਿੱਤੀ ਗਈ ।