ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਐਨ.ਸੀ.ਸੀ. ਕੈਡਿਟਸ ਦਾ ‘ਏ’ ਸਰਟੀਫੀਕੇਟ ਦਾ ਪੇਪਰ ਲਿਆ ਗਿਆ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ 5ਵੀਂ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਮੋਗਾ ਦੁਆਰਾ ਕਮਾਂਡਿੰਗ ਅਫਸਰ ਕਰਨਲ ਰਾਜਬੀਰ ਸਿੰਘ ਸ਼ੇਰੋਂ ਦੀ ਰਹਿਣੁਮਾਈ ਹੇਠ ’ਏ’ ਸਰਟੀਫਿਕੇਟ ਦਾ ਪੇਪਰ ਲਿਆ ਗਿਆ। ਇਸ ਪੇਪਰ ਦੌਰਾਨ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੁਆਰਾ ਕੋਵਿਡ ਸਬੰਧੀ ਜਾਰੀ ਪਾਬੰਧੀਆਂ ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਗਈ। ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਕਮਰਿਆਂ ਨੂੰ ਸੈਨੀਟਾਈਜ਼ ਕੀਤਾ ਗਿਆ, ਪੇਪਰ ਦੇਣ ਆਏ ਕੈਡਿਟਸ ਅਤੇ ਸਟਾਫ ਦੀ ਸੰਪੂਰਨ ਥਰਮਲ ਜਾਂਚ ਕੀਤੀ ਗਈ, ਪੇਪਰ ਦੇਣ ਸਮੇਂ ਕੈਡਿਟਸ ਵਿਚਕਾਰ ਘੱਟੋ-ਘੱਟ ਦੋ ਗਜ਼ ਦੀ ਦੂਰੀ ਨੂੰ ਯਕੀਨੀ ਬਣਾਇਆ ਗਿਆ ਅਤੇ ਪੇਪਰ ਦੌਰਾਨ ਸਾਰੇ ਕੈਡਿਟਸ ਅਤੇ ਸਮੂਹ ਸਟਾਫ ਦੁਆਰਾ ਮਾਸਕ ਦੀ ਵਰਤੋਂ ਕੀਤੀ ਗਈ। ਸਭ ਤੋਂ ਪਹਿਲਾਂ ਕੈਡਿਟਸ ਦਾ ਲਿਖਤੀ ਪੇਪਰ ਲਿਆ ਗਿਆ ਅਤੇ ਬਾਅਦ ਵਿੱਚ ਪ੍ਰੈਕਟੀਕਲ ਲਿਆ ਗਿਆ ਜਿਸ ਵਿੱਚ ਡਰਿੱਲ, ਫੀਲਡ ਕਰਾਫਟ, ਮੈਪ ਰੀਡਿੰਗ, ਵੈਪਨ ਹੈਂਡਲਿੰਗ ਸਮੇਤ ਕਈ ਗਤੀਵਿਧੀਆਂ ਸ਼ਾਮਿਲ ਸਨ। ਸਕੂਲ ਵੱਲੋਂ ਪੇਪਰ ਦੇਣ ਆਏ ਸਾਰੇ ਹੀ ਵਿਦਿਅਰਥੀਆਂ ਅਤੇ ਸਟਾਫ ਲਈ ਰਿਫ੍ਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਕਮਾਂਡਿੰਗ ਅਫਸਰ ਕਰਨਲ ਰਾਜਬੀਰ ਸਿੰਘ ਸ਼ੇਰੋਂ ਦੇ ਨਾਲ ਐਡਮਿਨ ਅਫਸਰ ਮੇਜਰ ਅਲਪਨਾ, ਏ.ਐਨ.ਓ. ਲੈਫਟੀਨੈਂਟ ਰਮਨਪ੍ਰੀਤ ਅਤੇ ਬਲੂਮਿੰਗ ਬਡਜ਼ ਸਕੂਲ਼ ਦੀ ਐਨ.ਸੀ.ਸੀ. ਗਰਲਜ਼ ਦੀ ਇੰਚਾਰਜ ਮੈਡਮ ਅਮਨਦੀਪ ਕੌਰ ਹਾਜਰ ਸਨ। ਇਸ ਪੇਪਰ ਵਿੱਚ ਮੋਗਾ ਜ਼ਿਲੇ ਅਤੇ ਆਸਪਾਸ ਦੇ ਇਲਾਕੇ ਦੇ ਤਕਰੀਬਨ 7 ਸਕੂਲਾਂ ਦੇ 121 ਕੈਡਿਟਸ ਨੇ ਭਾਗ ਲਿਆ। ਆਏ ਹੋਏ ਅਧਿਕਾਰੀਆਂ ਨੇ ਸਕੂਲ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ਼ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਵੱਲੋਂ ਆਏ ਅਧਿਕਾਰੀਆਂ ਨੂੰ ਜੀ ਆਇਆਂ ਕਿਹਾ ਗਿਆ ਤੇ ਵਿਦਿਆਰਥੀਆਂ ਨੂੰ ਪੇਪਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।