ਬਲੂਮਿੰਗ ਬਡਜ਼ ਸਕੁਲ ਵਿੱਚ 18ਵੀਆਂ ਬੀ.ਬੀ.ਐੱਸ ਖੇਡਾਂ ਦੀਆਂ ਤਿਆਰੀਆਂ ਮੁਕੰਮਲ

ਅੰਤਰਰਾਸ਼ਟਰੀ ਕ੍ਰਿਕੇਟਰ ‘ਸ਼ਿਖਰ ਧਵਨ’ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ : ਸੰਜੀਵ ਕੁਮਾਰ ਸੈਣੀ

ਮਾਲਵੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਹੋਣ ਜਾ ਰਹੀਆਂ 18ਵੀਆਂ ਬੀ.ਬੀ.ਐੱਸ ਖੇਡਾਂ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਜਾਣਕਾਰੀ ਬੀ.ਬੀ.ਐੱਸ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਦੁਆਰਾ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਖਿਡਾਰੀਆਂ ਲਈ 38 ਵੱਖ-ਵੱਖ ਇੰਡੋਰ ਅਤੇ ਆਉਟਡੋਰ ਖੇਡਾਂ ਅਤੇ 22 ਦੇ ਕਰੀਬ ਟ੍ਰੈਕ ਤੇ ਫੀਲਡ ਈਵੈਂਟ ਵਿੱਚ ਕੁਲ 60 ਵਿਕਲਪ ਹਨ ਜਿੰਨ੍ਹਾਂ ਵਿੱਚ 200 ਗੋਲਡ, 200 ਸਿਲਵਰ ਅਤੇ 200 ਕਾਂਸੇ ਦੇ ਤਗਮੇ ਅਤੇ ਹੋਰ ਕਈ ਟ੍ਰਾਫੀਆਂ ਦਾਅ ‘ਤੇ ਹੋਣਗੇ। ਇਸ ਮੌਕੇ ਸ੍ਰੀ ਸੰਜੀਵ ਕੁਮਾਰ ਸੈਣੀ ਨੇ ਉਚੇਚੇ ਤੌਰ ਤੇ ਇਹ ਵੀ ਦੱਸਿਆ ਕਿ ਅੰਤਰਰਾਸ਼ਟਰੀ ਕ੍ਰਿਕੇਟਰ ਸ਼ਿਖਰ ਧਵਨ ਇਹਨਾਂ ਖੇਡਾਂ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ਅਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਟ੍ਰਾਫੀਆਂ ਦੇਣਗੇ। ਸਕੁਲ ਵਿੱਚ ਇਹਨਾਂ ਖੇਡਾਂ ਦੀਆ ਤਿਆਰੀਆਂ 15 ਦਿਨਾਂ ਤੋਂ ਹੀ ਚਲ ਰਹੀਆ ਹਨ ਜਿਹਨਾਂ ਵਿੱਚ ਵੱਖ-ਵੱਖ ਖੇਡਾਂ ਅਤੇ ਟ੍ਰੈਕ ਅਤੇ ਫੀਲਡ ਈਵੈਂਟ ਕਰਵਾਏ ਜਾ ਰਹੇ ਸਨ। ਜਿਹਨਾਂ ਦੇ ਸੈਮੀ-ਫਾਇਨਲ ਮੁਕਾਬਲੇ ਅਤੇ ਕਈ ਫਾਈਨਲ ਮੁਕਾਬਲੇ ਵੀ ਕਰਵਾਏ ਜਾ ਚੁੱਕੇ ਹਨ ਤੇ ਫਇਨਲ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਮੁੱਖ ਮਹਿਮਾਨ ਵੱਲੋਂ ਮੈਡਲ ਅਤੇ ਟ੍ਰਾਫੀਆ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹਰ ਸਾਲ ਸਕੁਲ ਦੇ ਸਲਾਨਾ ਸਮਾਗਮ ਦੋਰਾਨ ਖੇਡ ਜਗਤ ਦੀ ਮਹਾਨ ਹਸਤੀਆਂ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਜਾਂਦਾ ਹੈ ਤਾਂ ਜੋ ਵਿਦਿਆਰਥੀ ਉਹਨਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵੱਧ ਸਕਣ। ਉਹਨਾਂ ਅੱਗੇ ਦੱਸਿਆ ਇਹਨਾਂ ਖੇਡਾਂ ਦੌਰਾਨ ਸਾਰਾ ਸਾਲ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚੋਂ ਜੇਤੂ ਰਹੇ ਖਿਡਾਰੀਆਂ ਦੇ ਨਾਲ-ਨਾਲ ਵਿਦਿਅਕ ਖੇਤਰ ਵਿੱਚ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ, ਸਾਲ 2024-25 ਦੌਰਾਨ 100% ਹਾਜ਼ਰੀ ਰੱਖਣ ਵਾਲੇ ਵਿਦਿਆਰਥੀਆਂ, ਸੱਭਿਆਚਾਰਕ ਗਤੀਵਿਧੀਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ, ਫੀਲਡ ਮਾਰਸ਼ਲਜ਼, ਬੈਗਪਾਈਪਰ ਬੈਂਡ, ਸਕੂਲ ਕੈਪਟਨਜ਼ ਅਤੇ ਹਾਊਸ ਕੈਪਟਨਜ਼ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਆਦਿ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸਕੂਲ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਨੇ ਦੱਸਿਆ ਕਿ ਇਹ 18ਵੀਆਂ ਬੀ.ਬੀ.ਐੱਸ. ਖੇਡਾਂ ਦਾ ਸਮਾਗਮ ਖੇਡਾਂ ਅਤੇ ਸੱਭਿਆਚਾਰਕ ਗਤੀਵਿਧiਆਂ ਦਾ ਸੁਮੇਲ ਹੋਵੇਗਾ। ਵੱਖ-ਵੱਖ ਤਰਾਂ ਦੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੀਆਂ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਗਿੱਧਾ, ਭੰਗੜਾ, ਖੇਤਰੀ ਡਾਂਸ, ਕੋਰੀਓਗ੍ਰਾਫੀ, ਪੀ.ਟੀ. ਡਿਸਪਲੇਅ, ਯੋਗਾ ਡਿਸਪਲੇਅ ਆਦਿ ਵੀ ਹੋਣਗੀਆਂ ਜਿੰਨ੍ਹਾਂ ਵਿੱਚ ਵਿਦਿਆਰਥੀ ਆਪਣੀ ਰੂਚੀ ਮੁਤਾਬਿਕ ਹਿੱਸਾ ਲੈ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਉਹਨਾਂ ਅੱਗੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਚੰਗਾ ਪਲੇਟਫਾਰਮ ਦੇਣਾ ਹੈ।