ਪੰਜਾਬ ਕ੍ਰਿਕੇਟ ਐਸੋਸਿਏਸ਼ਨ ਮੋਹਾਲੀ ਦੇ ਸਮੂਹ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ

ਪੀ.ਸੀ.ਏ. ਮੋਹਾਲੀ ਦੇ ਨਵੇਂ ਚੁਣੇ ਪ੍ਰਧਾਨ ਸ. ਅਮਰਜੀਤ ਸਿੰਘ ਮਹਿਤਾ ਦੀ ਨਾਮੀਨੇਸ਼ਨ ਮੋਗਾ ਤੋਂ ਹੀ ਹੋਈ-ਸੰਜੀਵ ਸੈਣੀ

ਮੋਗਾ ਜ਼ਿਲਾ ਕ੍ਰਿਕੇਟ ਐਸੋਸਿਏਸ਼ਨ ਅਤੇ ਜ਼ਿਲਾ ਮੋਗਾ ਦੀਆਂ ਸ਼ਖਸੀਅਤਾਂ ਵੱਲੋਂ ਪੰਜਾਬ ਕ੍ਰਿਕੇਟ ਐਸੋਸਿਏਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਸ. ਅਮਰਜੀਤ ਸਿੰਘ ਮਹਿਤਾ ਤੇ ਉਹਨਾਂ ਦੀ ਸਮੂਚੀ ਟੀਮ ਨੂੰ ਸਨਮਾਨਿਤ ਕਰਨ ਲਈ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੋਗਾ ਕ੍ਰਿਕੇਟ ਐਸੋਸਿਏਸ਼ਨ ਦੀ ਸਮੂਚੀ ਲੀਡਰਸ਼ਿਪ ਅਤੇ ਬੀ.ਬੀ.ਐੱਸ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਉੱਘੇ ਸਨਅਤਕਾਰ ਸ. ਇੰਦਰਪਾਲ ਸਿੰਘ ਬੱਬੀ, ਐਜੁਕੇਸ਼ਨਿਸਟ ਤੇ ਜੁਆਇੰਟ ਸੈਕਟਰੀ ਸ. ਦਵਿੰਦਰ ਪਾਲ ਸਿੰਘ ਰਿੰਪੀ ਜੀ ਨੇ ਪੰਜਾਬ ਕ੍ਰਿਕੇਟ ਐਸੋਸਿਏਸ਼ਨ ਮੋਹਾਲੀ ਦੀ ਸਮੂਚੀ ਟੀਮ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਤੇ ਉਹਨਾਂ ਨੂੰ ਮੋਗਾ ਪਹੁੰਚਣ ਤੇ ਜੀ ਆਇਆ ਕਿਹਾ। ਇਸ ਮੌਕੇ ਮੋਗਾ ਜ਼ਿਲੇ ਦੇ ਐੱਸ.ਐੱਸ.ਪੀ. ਜੇ.ਇਲੇਨਚੇਜ਼ਿਅਨ (ਆਈ.ਪੀ.ਐੱਸ) ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪਾਰਟੀ ਦੋਰਾਨ ਸਟੇਜ ਤੇ ਡਾ. ਸੰਜੀਵ ਕੁਮਾਰ ਸੈਣੀ ਜੀ ਨੇ ਅਹਿਮ ਭੁਮਿਕਾ ਨਿਭਾਈ ਤੇ ਉਹਨਾਂ ਨੇ ਕਿਹਾ ਕਿ ਮੋਗਾ ਜ਼ਿਲੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਪੰਜਾਬ ਕ੍ਰਿਕੇਟ ਐਸੋਸਿਏਸ਼ਨ ਮੋਹਾਲੀ ਦੇ ਅਹੁਦੇਦਾਰ ਮੋਗਾ ਪਹੁੰਚੇ ਹਨ ਜੋ ਕਿ ਭਾਰਤੀ ਕ੍ਰਿਕੇਟ ਕੰਟ੍ਰੋਲ ਬੋਰਡ ਵਿੱਚ ਵੀ ਵਿਸ਼ੇਸ਼ ਸਥਾਨ ਰੱਖਦੇ ਹਨ। ਇਥੇ ਇਹ ਵੀ ਦੱਸਣਾ ਜ਼ਿਕਰਯੋਗ ਹੋਵੇਗਾ ਕਿ ਪੰਜਾਬ ਕ੍ਰਿਕੇਟ ਐਸੋਸਿਏਸ਼ਨ ਦੇ ਨਵੇਂ ਬਣੇ ਪ੍ਰਧਾਨ ਸ. ਅਮਰਜੀਤ ਸਿੰਘ ਮਹਿਤਾ ਜੀ ਦੀ ਨਾਮੀਨੇਸ਼ਨ ਵੀ ਮੋਗਾ ਜ਼ਿਲੇ ਤੋਂ ਹੀ ਹੋਈ ਸੀ। ਇਸ ਦੋਰਾਨ ਮੋਗਾ ਕ੍ਰਿਕੇਟ ਐਸੋਸਿਏਸ਼ਨ ਦੇ ਜਨਰਲ ਸੈਕਟਰੀ ਸ਼੍ਰੀ ਕਮਲ ਅਰੋੜਾ ਨੇ ਸਾਰੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਉਹਨਾਂ ਦੱਸਿਆ ਕਿ ਮੋਗਾ ਜ਼ਿਲਾ ਕ੍ਰਿਕੇਟ ਜਗਤ ਵਿੱਚ ਆਪਣਾ ਵਿਸ਼ੇਸ਼ ਮੁਕਾਮ ਰੱਖਦਾ ਹੈ। ਬੜੇ ਹੀ ਮਾਣ ਵਾਲੀ ਗੱਲ ਹੈ ਕਿ ਮੋਗਾ ਜ਼ਿਲਾ ਪੰਜਾਬ ਦਾ ਚੌਥਾ ਐਸਾ ਜ਼ਿਲਾ ਬਣਿਆ ਹੈ ਜਿਸਨੇ ਆਪਣੀ ਵੱਖਰੀ ਵੁਮੈਨ ਕ੍ਰਿਕੇਟ ਟੀਮ ਬਣਾਈ ਹੈ ਨਹੀਂ ਤਾਂ ਹਰ ਜ਼ਿਲੇ ਚੋਂ ਕੁਝ ਕੁ ਖਿਡਾਰਨਾ ਹੀ ਚੁਣੀਆਂ ਜਾਂਦੀਆਂ ਸਨ ਤੇ ਦੋ ਜਾਂ ਤਿੰਨ ਜ਼ਿਲੇ ਮਿਲ ਕੇ ਟੀਮ ਤਿਆਰ ਕਰਦੇ ਸਨ। ਪਹਿਲਾਂ ਸਿਰਫ ਤਿੰਨ ਹੀ ਐਸੇ ਜਿਲੇ ਸਨ ਜੋ ਕਿ ਆਪਣੀ ਵੱਖਰੀ ਵੂਮੈਨ ਕ੍ਰਿਕੇਟ ਟੀਮ ਬਣਾਉਂਦੇ ਸਨ। ਉਹਨਾਂ ਨੇ ਪੀ.ਸੀ.ਏ. (ਮੋਹਾਲੀ) ਦੇ ਅਹੁਦੇਦਾਰਾਂ ਅੱਗੇ ਮੋਗਾ ਜਿਲੇ ਵਿੱਚ ਕ੍ਰਿਕੇਟ ਨੂੰ ਪ੍ਰਮੋਟ ਕਰਨ ਅਤੇ ਵਧੀਆ ਖਿਡਾਰੀ ਤਿਆਰ ਕਰਨ ਵਿੱਚ ਆ ਰਹੀਆਂ ਮੁਸ਼ਕਿਲਾਂ ਤੋਂ ਵੀ ਜਾਣੂੰ ਕਰਵਾਇਆ। ਇਸ ਉਪਰੰਤ ਸ. ਅਮਰਜੀਤ ਸਿੰਘ ਮਹਿਤਾ ਜੀ ਨੇ ਸੰਬੋਧਨ ਕਰਦਿਆਂ ਜ਼ਿਲਾ ਕ੍ਰਿਕੇਟ ਐਸੋਸਿਏਸ਼ਨ ਮੋਗਾ ਅਤੇ ਆਈਆਂ ਹੋਈਆ ਸ਼ਖਸੀਅਤਾਂ ਦਾ ਉਹਨਾਂ ਨੁੰ ਮੋਗਾ ਆਉਣ ਲਈ ਸੱਦਾ ਦੇਣ ਤੇ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਮੋਗਾ ਜ਼ਿਲਾ ਕ੍ਰਿਕੇਟ ਜਗਤ ਵਿੱਚ ਮਹਾਨ ਖਿਡਾਰੀ ਤਿਆਰ ਕਰਨ ਵਿੱਚ ਸਫਲ ਰਿਹਾ ਹੈ। ਬੜੇ ਹੀ ਮਾਣ ਵਾਲੀ ਗੱਲ ਹੈ ਕਿ ਹਰਮਨਦੀਪ ਕੌਰ ਜੋ ਕਿ ਅੱਜ ਵੂਮੈਨ ਕ੍ਰਿਕੇਟ ਟੀਮ ਨੂੰ ਲੀਡ ਕਰ ਰਹੀ ਹੈ, ਮੋਗਾ ਜ਼ਿਲੇ ਦੀ ਹੀ ਧੀ ਹੈ। ਉਹਨਾਂ ਨੇ ਆਪਣੇ ਸੰਬੋਧਨ ਰਾਹੀਂ ਇਹ ਵਿਸ਼ਵਾਸ ਵੀ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਮੋਗਾ ਜ਼ਿਲੇ ਵਿੱਚ ਹਰ ਲੋੜੀਂਦੀ ਸਹੁਲਤ ਮੁਹੱਈਆ ਕਰਵਾਈ ਜਾਵੇਗੀ ਜੋ ਕਿ ਚੰਗੇ ਖਿਡਾਰੀ ਤਿਆਰ ਕਰਨ ਵਿੱਚ ਸਹਾਈ ਹੋਵੇਗੀ। ਇਸ ਮੌਕੇ ਮੋਗਾ ਸ਼ਹਿਰ ਦੀ ਨਾਮਵਰ ਹਸਤੀ ਉੱਘੇ ਸਨਅਤਕਾਰ ਸ. ਇੰਦਰਪਾਲ ਸਿੰਘ ਬੱਬੀ ਜੀ ਨੇ ਵੀ ਭਰੋਸਾ ਦਿੱਤਾ ਕਿ ਮੋਗਾ ਜ਼ਿਲੇ ਵਿੱਚ ਕ੍ਰਿਕੇਟ ਨੂੰ ਪ੍ਰਮੋਟ ਕਰਨ ਅਤੇ ਚੰਗੇ ਖਿਡਾਰੀ ਪੈਦਾ ਕਰਨ ਲਈ ਹਰ ਤਰਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ। ਇਸ ਮੌਕੇ ਪੰਜਾਬ ਕ੍ਰਿਕੇਟ ਐਸੋਸਿਏਸ਼ਨ ਦੇ ਪ੍ਰਧਾਨ ਸ. ਅਮਰਜੀਤ ਸਿੰਘ ਮਹਿਤਾ, ਆਨਰੇਰੀ ਜਨਰਲ ਸੈਕਟਰੀ ਦਿਲਸ਼ੇਰ ਖੰਨਾ, ਸੀ.ਈ.ਓ. ਦੀਪਕ ਸ਼ਰਮਾ, ਜੁਆਇੰਟ ਸੈਕਟਰੀ ਸੁਰਜੀਤ ਰਾਏ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲਾ ਕ੍ਰਿਕੇਟ ਐਸੋਸਿਏਸ਼ਨ ਦੇ ਚੇਅਰਮੈਨ ਡਾ. ਵਿਨੋਦ ਮਿੱਤਲ, ਪ੍ਰਧਾਨ ਰਵਿੰਦਰ ਸਿੰਘ, ਸੀਨਿਅਰ ਮੀਤ ਪ੍ਰਧਾਨ ਸੰਦੀਪ ਸੂਦ, ਮੀਤ ਪ੍ਰਧਾਨ ਦੀਪਕ ਸੰਧੂ, ਪ੍ਰਜੇਸ਼ ਕੁਮਾਰ ਘਈ, ਅਜੈ ਮਲਹੋਤਰਾ, ਸੰਜੀਵ ਅਰੋੜਾ, ਸੰਜੀਵ ਕੁਮਾਰ ਜੋਫੀ, ਚੀਫ ਪੈਟਰਨ ਰਾਮ ਮੂਰਤੀ ਸੂਦ, ਜਨਰਲ ਸੈਕਟਰੀ ਕਮਲ ਅਰੋੜਾ, ਜੁਆਇੰਟ ਸੈਕਟਰੀ ਦਵਿੰਦਰ ਪਾਲ ਸਿੰਘ ਰਿੰਪੀ, ਸੰਜੀਵ ਅਰੋੜਾ, ਨਰੇਸ਼ ਕੱਕੜ, ਆਨਰੇਰੀ ਖਜ਼ਾਨਚੀ ਰਜੇਸ਼ ਬਜਾਜ, ਕਾਰਜਕਾਰੀ ਮੈਂਬਰ ਹੀਤਾ ਸਿੰਘ, ਹਰਦੀਪ ਸਿੰਘ, ਰਮਨ ਕੁਮਾਰ ਬੱਗਾ, ਪਰਦੀਪ ਸਿੰਘ, ਰਜੀਵ ਕੁਮਾਰ, ਸੰਨੀ ਮਨਚੰਦਾ ਮੋਜੂਦ ਸਨ।