ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੇਂਸਰੀ ਸਕੂਲ ਚੋਂ ਗਰੈਜੂਏਟ ਹੋਏ ਵਿਦਿਆਰਥੀ ਕੀਤੇ ਸਨਮਾਨਿਤ
ਗਰੈਜੂਏਟ ਹੋਏ ਵਿਦਿਆਰਥੀਆਂ ਨੂੰ ਵੰਡੇ ਗਏ ਸਰਟੀਫਿਕੇਟ ਤੇ ਟਰਾਫੀਆਂ - ਪ੍ਰਿੰਸੀਪਲ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਹਿੱਸਾ ਬਲੂਮਿੰਗ ਬਡਜ਼ ਮੌਨਟੇਂਸਰੀ ਸਕੂਲ ਵਿੱਚ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਮੌਨਟੇਂਸਰੀ ਸਕੂਲ ਤੋਂ ਗਰੈਜੂਏਟ ਹੋਏ ਵਿਦਿਆਰਥੀਆਂ ਨੂੰ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਗਰੈਜੂਏਸ਼ਨ ਦੀ ਡਿਗਰੀ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਗਰੈਜੁਏਟ ਹੋਏ ਵਿਦਿਆਰਥੀਆਂ ਦੇ ਨਾਮ ਅਦਿੱਤਿਆ ਜਿੰਦਲ, ਅਮਨਦੀਪ ਸਿੰਘ, ਅਯਾਂਸ਼ ਗੁਲੇਰੀਆ, ਆਯਸ਼ਾ ਭੁੱਲਰ, ਭਾਵਿਕ ਚੌਹਾਨ, ਦਿਸ਼ਾਨ, ਗੁਰਜੋਤ ਸਿੰਘ ਸਰਾ, ਹਰਸ਼ਵਨ ਸਿੰਘ ਵਿਰਦੀ, ਹਰਨੀਜ਼ ਕੌਰ ਰੋਮਾਣਾ, ਹਰਸੀਰਤ ਕੌਰ, ਜਸ਼ਨ ਸਿੰਘ, ਕੀਰਤ ਸਿੰਘ, ਮਨਬੀਰ ਸਿੰਘ, ਮੰਨਤ ਕੌਰ ਗਿੱਲ, ਮਨਪ੍ਰੀਤ ਕੌਰ, ਨਵਿਆ ਸੈਣੀ, ਨਿਮਰਤ ਕੌਰ, ਪਲਕ, ਪ੍ਰੀਆਂਸ਼ੀ, ਰਣਵੀਰ ਸਿੰਘ, ਸਮਾਇਰਾ, ਸਮਾਇਰਾ ਗਿੱਲ, ਸੰਜਮਜੋਤ ਸਿੰਘ, ਸਹਿਜਰੀਣ ਕੌਰ ਕੰਬੋ, ਸ਼੍ਰੇਆ, ਸ਼ੁਭਮ ਗੁਪਤਾ, ਸ਼ੁਮਾਇਲਾ, ਸ੍ਰਿਸ਼ਟੀ ਸਾਹੂ ਅਤੇ ਸੁਖਮਨ ਗਿੱਲ ਹਨ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਨੇ ਦੱਸਿਆ ਕਿ ਸਾਲ 2023-24 ਦੌਰਾਨ ਗਰੈਜੂਏਟ ਹੋਏ ਵਿਦਿਆਰਥੀਆਂ ਨੂੰ ਇਸ ਵਿਸ਼ੇਸ਼ ਸਮਾਰੋਹ ਦੌਰਾਨ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਜ਼ਿਕਰਯੋਗ ਹੈ ਕਿ ਏ.ਬੀ.ਸੀ. ਮੌਨਟੇਂਸਰੀ ਸਕੂਲ ਅਮਰੀਕਾ ਦੀ ਬਰੀਲੀਐਂਟ ਚਾਇਲਡ ਅਕੈਡਮੀ, ਜਾਰਜੀਆ ਤੋਂ ਮਾਨਤਾ ਪ੍ਰਾਪਤ ਹੈ ਅਤੇ ਬੱਚਿਆਂ ਨੂੰ ਮੌਨਟੇਂਸਰੀ ਤਰੀਕੇ ਨਾਲ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ, ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਬੱਚਿਆਂ ਵਿੱਚ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਰੁਚੀ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ਜਿਸ ਦੇ ਤਹਿਤ ਕਈ ਪ੍ਰਕਾਰ ਦੀਆਂ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਸਬੰਧਿਤ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਕਿਹਾ ਕਿ ਇਹ ਸੰਸਥਾ ਆਪਣੇ ਹਰ ਇੱਕ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਿਰ ਸਨ।
Comments are closed.