ਬਲੂਮਿੰਗ ਬਡਜ਼ ਸਕੂਲ ਦੇ ਆਰਚਰੀ ਦੇ 10 ਖਿਡਾਰੀ ਰਾਜ ਪੱਧਰੀ ਖੇਡ ਮੁਕਾਬਲਿਆਂ ਲਈ ਕੁਆਲੀਫਾਈ ਕੀਤੇ
ਜ਼ਿਲਾ ਪੱਧਰੀ ਖੇਡਾਂ ਚ’ ਖਿਡਾਰੀਆਂ ਨੇ ਜਿੱਤੇ 11 ਗੋਲਡ, 3 ਸਿਲਵਰ ਅਤੇ 3 ਬ੍ਰਾਂਜ਼ ਮੈਡਲ – ਕਮਲ ਸੈਣੀ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ। ਇਸੇ ਲੜ੍ਹੀ ਦੇ ਤਹਿਤ ਇੱਕ ਮੀਲ ਪੱਥਰ ਸਥਾਪਿਤ ਕਰਦਿਆਂ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡਾਂ ਦੇ ਜ਼ਿਲਾ ਪੱਧਰੀ ਆਰਚਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਦੁਆਰਾ ਕੀਤਾ ਗਿਆ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਪੰਜਾਬ ਸਕੁਲ ਖੇਡਾਂ ਦੇ ਇਹ ਮੁਕਾਬਲੇ 27 ਅਤੇ 28 ਅਗਸਤ ਨੂੰ ਹੋਏ ਸੀ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਆਰਚਰੀ ਵਿੱਚ 11 ਗੋਲਡ, 3 ਸਿਲਵਰ ਅਤੇ 3 ਬ੍ਰੌਂਜ਼ ਮੈਡਲ ਜਿੱਤ ਕੇ ਸਕੂਲ਼ ਦਾ ਨਾਮ ਰੌਸ਼ਨ ਕੀਤਾ। ਨਤੀਜੇ ਸਾਂਝੇ ਕਰਦਿਆਂ ਉਹਨਾਂ ਦੱਸਿਆ ਕਿ : ਇੰਡੀਅਨ ਰਾਊਂਡ ਮੁਕਾਬਲਿਆਂ ਵਿੱਚ ਅੰਡਰ 14 (ਲੜਕੀਆਂ) ਸ਼੍ਰੇਣੀ ਵਿੱਚ ਫਲਕ ਬਾਵਾ ਨੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਸਿਲਵਰ ਮੈਡਲ ਜਿੱਤਿਆ। ਅੰਡਰ 17 (ਲੜਕੇ) ਸ਼੍ਰੇਣੀ ਵਿੱਚ ਅਲੋਕ ਨੇ ਦੂਸਰਾ ਸਥਾਨ ਹਾਸਲ ਕਰਕੇ ਸਿਲਵਰ ਮੈਡਲ ਜਿੱਤਿਆ। ਅੰਡਰ 19 (ਲੜਕੇ) ਸ਼੍ਰੇਣੀ ਵਿੱਚ ਯੰਗ ਬਰੇਵ ਸਿੰਘ ਨੇ ਤੀਸਰਾ ਸਥਾਨ ਹਾਸਿਲ ਕਰਦਿਆਂ ਬ੍ਰੌਂਜ਼ ਮੈਡਲ ਜਿੱਤਿਆ। ਰਿਕਰਵ ਰਾਊਂਡ ਦੇ ਮੁਕਾਬਲਿਆਂ ਵਿੱਚ ਅੰਡਰ 17 (ਲੜਕੀਆਂ) ਸ਼੍ਰੇਣੀ ਵਿੱਚ ਰਸ਼ਮੀਤ ਕੌਰ ਨੇ ਗੋਲਡ ਅਤੇ ਨਵਨੀਤ ਕੌਰ ਨੇ ਬ੍ਰੌਂਜ਼ ਮੈਡਲ ਜਿੱਤਿਆ। ਅੰਡਰ 14 (ਲੜਕੇ) ਸ਼੍ਰੇਣੀ ਵਿੱਚ ਰਿਸ਼ਬ ਸ਼ਰਮਾ ਨੇ ਚੌਥਾ ਸਥਾਨ ਹਾਸਿਲ ਕੀਤਾ। ਅੰਡਰ 17 (ਲੜਕੇ) ਸ਼੍ਰੇਣੀ ਵਿੱਚ ਜਗਜੀਤ ਸਿੰਘ ਨੇ ਦੂਸਰਾ ਸਥਾਨ ਹਾਸਿਲ ਕਰਦਿਆਂ ਸਿਲਵਰ ਮੈਡਲ ਜਿੱਤਿਆ। ਅੰਡਰ 19 (ਲੜਕੇ) ਸ਼੍ਰੇਣੀ ਵਿੱਚ ਵਿਸ਼ਾਂਤ ਭਾਰਦਵਾਜ ਨੇ ਬ੍ਰੌਂਜ਼ ਮੈਡਲ ਜਿੱਤਿਆ ਅਤੇ ਗੁਰਿੰਦਰ ਸਿੰਘ ਨੇ ਚੌਥਾ ਸਥਾਨ ਹਾਸਿਲ ਕੀਤਾ। ਇਸ ਤੋ ਬਾਅਦ ਕੰਪਾਉਂਡ ਰਾਉਂਡ ਦੇ ਮੁਕਾਬਲਿਆਂ ਵਿੱਚ ਅੰਡਰ 19 (ਲੜਕੇ) ਸ਼੍ਰੇਣੀ ਵਿੱਚ ਰਿਪਜੋਤ ਸਿੰਘ ਨੇ ਚੌਥਾ ਸਥਾਨ ਹਾਸਿਲ ਕੀਤਾ। ਉਹਨਾਂ ਅੱਗੇ ਇਹ ਵੀ ਦੱਸਿਆ ਕਿ ਇਹ 7 ਲੜਕੇ ਅਤੇ 3 ਲੜਕੀਆਂ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਕੁਆਲੀਫਾਈ ਕਰ ਚੁੱਕੇ ਹਨ ਅਤੇ ਆਉਣ ਵਾਲੀਆਂ ਸੂਬਾ ਪੱਧਰੀ ਖੇਡਾਂ ਵਿੱਚ ਇਹ ਹਿੱਸਾ ਲੈਣਗੇ।ਉਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਜ਼ਿਲੇ ਭਰ ਦੇ ਸਕੂਲਾਂ ਤੋਂ 250 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਚੇਅਰਪਰਸਨ ਮੈਡਮ ਨੇ ਸਾਰੇ ਵਿਦਿਆਰਥੀਆਂ ਅਤੇ ਕੋਚ ਧਰਮਿੰਦਰ ਸਿੰਘ ਨੂੰ ਇਸ ਕਾਮਯਾਬੀ ਉੱਪਰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਸਕੂਲ ਵੱਲੋਂ ਵਿਦਿਆਰਥੀਆਂ ਲਈ ਉੱਚ ਦਰਜੇ ਦੀ ਕੋਚਿੰਗ ਅਤੇ ਇੰਟਰਨੈਸ਼ਨਲ ਪੱਧਰੀ ਇਨਫਰਾਸਟ੍ਰਕਚਰ ਦਾ ਪੂਰਾ ਇੰਤਜ਼ਾਮ ਹੈ ਤਾਂ ਜੋ ਵਿਦਿਆਰਥੀ ਆਪਣੀ ਪ੍ਰੈਕਟਿਸ ਰਾਹੀਂ ਆਪਣੀ ਖੇਡ ਵਿੱਚ ਨਿਖਾਰ ਲਿਆ ਸਕਣ। ਇਹਨਾਂ ਸੁਵਿਧਾਵਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਸਦਕਾ ਸਕੂਲ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮਪੋਗਾ ਜ਼ਿਲੇ ਵਿੱਚ ਆਰਚਰੀ ਖੇਡ ਦੀ ਸ਼ੁਰੂਆਤ ਬਲੂਮਿੰਗ ਬਡਜ਼ ਸਕੁਲ ਤੋਂ ਹੀ ਹੋਈ ਸੀ। ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਦੀ ਅਗੁਵਾਈ ਹੇਠ ਕੋਚ ਪਟਿਆਲਾ ਅਤੇ ਹਰਿਆਣਾ ਤੋਂ ਆਉਂਦੇ ਰਹੇ। ਇਹਨਾਂ ਯਤਨਾਂ ਸਦਕਾ ਹੀ ਬਲੂਮਿੰਗ ਬਡਜ਼ ਸਕੂਲ ਦੇ ਹੀ ਫੀਲਡ ਆਰਚਰੀ ਦੇ ਖਿਡਾਰੀ ਪ੍ਰਿੰਸਵਿੰਦਰ ਸਿੰਘ ਨੇ ਭਾਰਤ ਲਈ ਗੋਲਡ ਮੈਡਲ ਜਿੱਤਿਆ ਸੀ। ਸਕੁਲ ਵਿੱਚ ਇੰਡਿਅਨ ਰਾਉਂਡ, ਰਿਕਰਵ ਆਰਚਰੀ ਅਤੇ ਕੰਪਾਉਂਡ ਆਰਚਰੀ ਲਈ ਹਰ ਤਰਾਂ ਦਾ ਪੂਰਾ ਪ੍ਰਬੰਧ ਹੈ। ਬੀ.ਬੀ.ਐੱਸ ਸੰਸਥਾਵਾਂ ਹਮੇਸ਼ਾ ਹੀ ਵਿਦਿਅਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਣਬੱਧ ਹਨ।
Comments are closed.