ਬਲੂਮਿੰਗ ਬਡਜ਼ ਸਕੂਲ ਦੇ ਰਾਇਫਲ ਸ਼ੂਟਿੰਗ ਦੇ 32 ਖਿਡਾਰੀ ਰਾਜ ਪੱਧਰੀ ਖੇਡਾਂ ਲਈ ਕੀਤੇ ਕੁਆਲੀਫਾਈ
ਬੀ.ਬੀ.ਐੱਸ ਦੀਆਂ ਟੀਮਾਂ ਬਣੀਆਂ ਜ਼ਿਲਾ ਚੈਂਪਿਅਨ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ। ਇਸੇ ਲੜ੍ਹੀ ਦੇ ਤਹਿਤ ਇੱਕ ਮੀਲ ਪੱਥਰ ਸਥਾਪਿਤ ਕਰਦਿਆਂ ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਪੰਜਾਬ ਸਰਾਕਰ ਦੇ ਜ਼ਿਲਾ ਪੱਧਰੀ ਸ਼ੂਟਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਦੁਆਰਾ ਕੀਤਾ ਗਿਆ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਹ ਮੁਕਾਬਲੇ 22 ਅਗਸਤ ਨੂੰ ਸ਼ੁਰੂ ਹੋਏ ਸੀ ਅਤੇ ਅੱਜ 28 ਅਗਸਤ ਨੂੰ ਇਹਨਾਂ ਮੁਕਾਬਲਿਆਂ ਦਾ ਨਤੀਜਾ ਆਇਆ ਹੈ। ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਸ਼ੂਟਿੰਗ ਵਿੱਚ ਬਲੂਮਿੰਗ ਬਡਜ਼ ਸਕੂਲ਼ ਸਾਰੇ ਜ਼ਿਲੇ ਵਿੱਚ ਪਹਿਲੇ ਨੰਬਰ ਤੇ ਰਿਹਾ। ਨਤੀਜੇ ਸਾਂਝੇ ਕਰਦਿਆਂ ਉਹਨਾਂ ਦੱਸਿਆ ਕਿ ਸਕੁ ਦੇ ਸ਼ੁਟਿੰਗ ਦੇ 32 ਖਿਡਾਰੀ ਰਾਜ ਪੱਧਰੀ ਖੇਡਾਂ ਲਈ ਕੁਆਲੀਫਾਈ ਕੀਤੇ। ਇਹਨਾਂ ਨਤੀਜਿਆਂ ਵਿੱਚ ਪੀਪ ਸਾਈਟ ਰਾਈਫਲ ਮੁਕਾਬਲਿਆਂ ਵਿੱਚ ਅੰਡਰ 14 (ਲੜਕੇ) ਸ਼੍ਰੇਣੀ ਵਿੱਚ ਉਦੈਵੀ੍ਰਰ ਸਿੰਘ, ਰਾਜਵੀਰ ਸਿੰਘ ਚੀਮਾ ਅਤੇ ਗੁਰਸ਼ੰਕਰ ਸਿੰਘ ਸੀਵੀਆ ਲੜੀਵਾਰ ਪਹਿਲੇ, ਦੂਸਰੇ ਅਤੇ ਤੀਸਰੇ ਨੰਬਰ ਤੇ ਰਹੇ ਅਤੇ ਟੀਮ ਬੀ.ਬੀ.ਐੱਸ. ਪਹਿਲੇ ਨੰਬਰ ਤੇ ਰਹੀ। ਅੰਡਰ 14 (ਲੜਕੀਆਂ) ਸ਼੍ਰੇਣੀ ਵਿੱਚ ਕੁਦਰਤਪ੍ਰੀਤ ਕੌਰ ਨੇ ਪਹਿਲਾ ਅਤੇ ਪ੍ਰਭਨਮ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 14 (ਲੜਕੇ) ਸ਼੍ਰੇਣੀ ਵਿੱਚ ਸਾਹਿਬਅਰਜੁਨ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ 19 (ਲੜਕੇ) ਸ਼੍ਰੇਣੀ ਵਿੱਚ ਹਰਕਰਨਵੀਰ ਸਿੰਘ ਨੇ ਪਹਿਲਾ ਅਤੇ ਰੋਹਨਜੀਤ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਬਾਅਦ ਓਪਨ ਸਾਈਟ ਰਾਈਫਲ ਮੁਕਾਬਲਿਆਂ ਵਿੱਚ ਅੰਡਰ 14 (ਲੜਕੇ) ਸ਼੍ਰੇਣੀ ਵਿੱਚ ਕਰਨਵੀਰ ਸਿੰਘ ਨਾਹਰ ਅਤੇ ਪ੍ਰਸ਼ਾਂਤ ਕੁਮਾਰ ਪਹਿਲੇ ਤੇ ਦੂਸਰੇ ਸਥਾਨ ਤੇ ਰਹੇ ਅਤੇ ਟੀਮ ਬੀ.ਬੀ.ਐੱਸ. ਪਹਿਲੇ ਨੰਬਰ ਤੇ ਰਹੀ। ਅੰਡਰ 14 (ਲੜਕੀਆਂ) ਸ਼੍ਰੇਣੀ ਵਿੱਚ ਸਵਰੀਤ ਕੌਰ ਢਿੱਲੋਂ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ 17 (ਲੜਕੇ) ਸ਼੍ਰੇਣੀ ਵਿੱਚ ਮਨਵੀਰ ਸਿੰਘ, ਕੁਲਰਾਜ ਸਿੰਘ ਅਤੇ ਕਰਨਵੀਰ ਸਿੰਘ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ ਅਤੇ ਟੀਮ ਬੀ.ਬੀ.ਐੱਸ. ਪਹਿਲੇ ਨੰਬਰ ਤੇ ਰਹੀ। ਅੰਡਰ 17 (ਲੜਕੀਆਂ) ਸ਼੍ਰੇਣੀ ਵਿੱਚ ਹਰਲੀਨ ਕੌਰ ਨੇ ਦੂਸਰਾ ਅਤੇ ਹਰਮਨ ਨੇ ਤੀਸਰਾ ਸਾਥਨ ਹਾਸਿਲ ਕੀਤਾ।ਅੰਡਰ 19 (ਲੜਕੇ) ਸ਼੍ਰੇਣੀ ਵਿੱਚ ਅਨਮੋਲ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ। ਅੰਡਰ 19 ਲੜਕੀਆਂ ਸ਼੍ਰੇਣੀ ਵਿੱਚ ਹਰਗੁਣਦੀਪ ਕੌਰ, ਰਵਨੀਤ ਕੌਰ ਅਤੇ ਸੁਖਮਨਜੋਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਬੀ.ਬੀ.ਐੱਸ. ਟੀਮ ਪਹਿਲੇ ਸਥਾਨ ਤੇ ਰਹੀ। ਏਅਰ ਪਿਸਟਲ ਮੁਕਾਬਲਿਆਂ ਵਿੱਚ ਅੰਡਰ 14 (ਲੜਕੇ) ਸ਼੍ਰੇਣੀ ਵਿੱਚ ਗੁਰਨੂਰ ਸਿੰਘ ਜਟਾਣਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ 17 (ਲੜਕੇ) ਸ਼੍ਰੇਣੀ ਵਿੱਚ ਪ੍ਰਿੰਸਦੀਪ ਸਿੰਘ ਪਹਿਲੇ ਅਤੇ ਹਰਖੁਸ਼ ਸਿੰਘ ਦੂਸਰੇ ਸਥਾਨ ਤੇ ਰਹੇ ਅਤੇ ਬੀ.ਬੀ.ਐੱਸ. ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ 17 (ਲੜਕੀਆਂ) ਸ਼੍ਰੇਣੀ ਵਿੱਚ ਰਮਨਜੋਤ ਕੌਰ ਪਹਿਲੇ ਸਥਾਨ ਤੇ ਰਹੀ। ਅੰਡਰ 19 (ਲੜਕੇ) ਸ਼੍ਰੇਣੀ ਵਿੱਚ ਸਹਿਜਪ੍ਰੀਤ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ। ਅੰਡਰ 19 (ਲੜਕੀਆਂ) ਸ਼੍ਰੇਣੀ ਵਿੱਚ ਗੁਰਸਿਮਰਨ ਕੌਰ ਨੇ ਪਹਿਲਾ ਅਤੇ ਜਪਜੀਜੋਤ ਬਰਾੜ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਟੀਮ ਬੀ.ਬੀ.ਐੱਸ. ਪਹਿਲੇ ਸਥਾਨ ਤੇ ਰਹੀ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਜ਼ਿਲੇ ਭਰ ਦੇ ਸਕੂਲਾਂ ਤੋਂ 80 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਚੇਅਰਪਰਸਨ ਮੈਡਮ ਨੇ ਸਾਰੇ ਵਿਦਿਆਰਥੀਆਂ ਅਤੇ ਕੋਚ ਹਰਜੀਤ ਸਿੰਘ ਨੂੰ ਇਸ ਕਾਮਯਾਬੀ ਉੱਪਰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਸਕੂਲ ਵੱਲੋਂ ਅੰਤਰਰਾਸ਼ਟਰੀ ਪੱਧਰ ਦੀ ਪੂਰੀ ਤਰ੍ਹਾਂ ਕੰਪਿਉਟਰਾਈਜ਼ਡ ਸ਼ੂਟਿੰਗ ਰੇਂਜ ਵਿਦਿਆਰਥੀਆਂ ਦੀ ਪ੍ਰੈਕਟਿਸ ਲਈ ਬਣੀ ਹੋਈ ਹੈ ਜਿੱਥੇ ਟਾਰਗੇਟ ਤੇ ਸ਼ੂਟ ਕਰਨ ਮਗਰੋਂ ਰਿਜ਼ਲਟ ਲੈਪਟਾਪ ਸਕਰੀਨ ਤੇ ਆਉਂਦਾ ਹੈ। ਇਹਨਾਂ ਸੁਵਿਧਾਵਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਸਦਕਾ ਸਕੂਲ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ।
Comments are closed.