Latest News & Updates

ਬਲੁਮਿੰਗ ਬਡਜ਼ ਸਕੂਲ ਵਿੱਚ ਮਨਾਇਆ ਗਿਆ ‘ਹੋਲੀ’ ਦਾ ਤਿਓਹਾਰ

ਨੰਨੇ-ਮੁੰਨੇ ਵਿਦਿਆਰਥੀਆਂ ਨੇ ਰੰਗਾਂ ਨਾਲ ਕੀਤੀਆਂ ਗਤੀਵਿਧੀਆਂ – ਪ੍ਰਿੰਸੀਪਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਆਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਅੱਜ ਹੋਲੀ ਦਾ ਤਿਓਹਾਰ ਬੜੀ ਹੀ ਧੁਮਧਾਮ ਨਾਲ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਡਰਾਇੰਗ ਰਾਹੀਂ ਹੋਲੀ ਨਾਲ ਸੰਬੰਧਤ ਚਾਰਟ ਬਣਾਏ ਗਏ ਤੇ ਆਰਟੀਕਲ ਪੇਸ਼ ਕਰਦਿਆਂ ਉਹਨਾਂ ਦੱਸਿਆ ਕਿ ਹੋਲੀ ਦੇ ਪਵਿੱਤਰ ਤਿਓਹਾਰ ਦਾ ਸੰਬੰਧ ਪ੍ਰਾਚੀਨ ਭਾਰਤ ਦੇ ਇੱਕ ਰਾਜੇ ਹਿਰਣਯਕਸ਼ਪ ਦੀ ਕਥਾ ਨਾਲ ਜੁੜਿਆ ਹੋਇਆ ਹੈ। ਹਿਰਨਯਕਸ਼ਪ ਇੱਕ ਨਿਰਦਈ ਅਤੇ ਨਾਸਤਿਕ ਰਾਜਾ ਸੀ। ਜੋ ਆਪਣੀ ਪਰਜਾ ਨੂੰ ਆਪਣੀ ਪੂਜਾ ਕਰਨ ਲਈ ਮਜ਼ਬੂਰ ਕਰਦਾ ਸੀ। ਪਰ ਉਸ ਦਾ ਆਪਣਾ ਪੁੱਤਰ ਹੀ ਵਿਸ਼ਨੂੰ ਦਾ ਪਰਮ ਭਗਤ ਸੀ। ਜਿਸ ਕਰਕੇ ਉਸਨੇ ਆਪਣੇ ਹੀ ਪੁੱਤਰ ਪ੍ਰਹਲਾਦ, ਨੂੰ ਮਾਰਨ ਲਈ ਆਪਣੀ ਭੈਣ ਹੋਲਿਕਾ ਦੀ ਮਦਦ ਲਈ। ਪ੍ਰਹਿਲਾਦ ਨੂੰ ਸਾੜਨ ਦੀ ਕੋਸ਼ਿਸ਼ ਵਿੱਚ, ਹੋਲਿਕਾ ਉਸ ਦੇ ਨਾਲ ਇੱਕ ਚਿਖਾ ਉੱਤੇ ਬੈਠ ਗਈ ਤੇ ਉਸ ਨੇ ਆਪਣੇ ਉੱਪਰ ਇੱਕ ਚੋਲਾ ਪਹਿਨਿਆ ਹੋਇਆ ਸੀ ਜੋ ਉਸਨੂੰ ਅੱਗ ਤੋਂ ਬਚਾਉਂਦਾ ਸੀ। ਪਰ ਚਾਦਰ ਨੇ ਹੋਲਿਕਾ ਦੀ ਬਜਾਏ ਪ੍ਰਹਿਲਾਦ ਦੀ ਰੱਖਿਆ ਕੀਤੀ, ਅਤੇ ਹੋਲਿਕਾ ਸੜ ਗਈ। ਬਾਅਦ ਵਿੱਚ ਭਗਵਾਨ ਵਿਸ਼ਨੂੰ ਨੇ ਨਰਸਿੰਘ ਅਵਤਾਰ ਧਾਰਨ ਕਰਕੇ ਹਿਰਣਯਕਸ਼ਿਪ ਦਾ ਵੱਧ ਕੀਤਾ। ਇਸ ਘਟਨਾ ਨੂੰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਵਜੋਂ ਸੁਣਾਇਆ ਗਿਆ। ਭਾਰਤ ਵਿੱਚ ਬਹੁਤ ਸਾਰੀਆਂ ਥਾਵਾਂ ‘ਤੇ ਇਸ ਮੌਕੇ ਨੂੰ ਮਨਾਉਣ ਲਈ ਹੋਲੀ ਤੋਂ ਪਹਿਲਾਂ ਰਾਤ ਨੂੰ ਇੱਕ ਵੱਡੀ ਚਿਤਾ ਜਗਾਈ ਜਾਂਦੀ ਹੈ ਜਿਸਨੂੰ ਹੋਲਿਕਾ ਦਹਿਨ ਵੀ ਕਿਹਾ ਜਾਂਦਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦਸਿੱਆ ਕਿ ਜਿਵੇਂ ਹੋਲੀ ਰੰਗਾ ਦਾ ਤਿਓਹਾਰ ਹੈ ਜਿਸ ਬੱਚੇ ਰੰਗਾ ਨਾਲ ਹੋਲੀ ਖੇਡਦੇ ਹਨ। ਸਕੂਲ ਵਿੱਚ ਨਰਸਰੀ, ਐੱਲ ਕੇ. ਜੀ. ਅਤੇ ਯੁ.ਕੇ.ਜੀ. ਦੇ ਵਿਦਿਆਰਥੀਆਂ ਨੇ ਰੰਗਾਂ ਦੇ ਨਾਲ ਚਾਰਟ ਉੱਪਰ ਪੇਂਟਿੰਗ ਕੀਤੀ ਤੇ ਹੋਰ ਕਈ ਗਤੀਵਿਧੀਆਂ ਕੀਤੀਆਂ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਹੋਲੀ ਦਾ ਤਿਉਹਾਰ ਮਨਾਉਂਦੇ ਹੋਏ ਸਾਨੂੰ ਹਰਬਲ ਜਾਂ ਕੁਦਰਤੀ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਊਂ ਕਿ ਸਿਨਥੈਟਿਕ ਰੰਗ ਸਾਡੀ ਚਮੜੀ ਅਤੇ ਅੱਖਾਂ ਲਈ ਹਾਨੀਕਾਰਕ ਹੋ ਸਕਦੇ ਹਨ। ਉਹੇਨਾਂ ਅੱਗੇ ਕਿਹਾ ਕਿ ਹੋਲੀ ਮੌਕੇ ਪਾਣੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਕਿਊਂਕਿ ਪਾਣੀ ਦੀ ਸੰਭਾਲ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਇਸ ਮੌਕੇ ਤੇ ਮੌਜੂਦ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਹੋਲੀ ਦੀ ਵਧਾਈ ਦਿੱਤੀ ਗਈ।