Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਇਆ ਗਿਆ ਅੰਤੰਰ-ਰਾਸ਼ਟਰੀ ਮਹਿਲਾ ਦਿਵਸ

ਨਾਰੀ ਸ਼ਕਤੀ ਤਿਆਗ ਦੀ ਮੂਰਤ ਹੁੰਦੀ ਹੈ- ਕਮਲ ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਅੱਜ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਇੰਟਰਨੈਸ਼ਨਲ ਵੂਮਨ ਡੇ ਮਨਾਇਆ ਗਿਆ। ਜਿਸ ਦੌਰਾਨ ਸਕੂਲੀ ਬੱਚਿਆਂ ਵੱਲੋਂ ਸੁੰਦਰ ਚਾਰਟ, ਕਵਿਤਾਵਾਂ, ਆਰਟੀਕਲ ਆਦਿ ਪੇਸ਼ ਕਰਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਕਿਸੇ ਇੱਕ ਦੇਸ਼, ਸਮੂਹ ਜਾਂ ਸੰਗਠਨ ਨਾਲ ਜੁੜਿਆ ਨਹੀਂ ਹੈ। ਇਹ ਦਿਨ ਦੁਨੀਆ ਭਰ ਦੀਆਂ ਸਾਰੀਆਂ ਔਰਤਾਂ ਨੂੰ ਸਮਰਪਿਤ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਲਿੰਗਕ ਪੱਖਪਾਤ ਅਤੇ ਵਿਤਕਰੇ ਨੂੰ ਦੂਰ ਕਰਨ ਲਈ ਜਾਗਰੂਕ ਕਰਨਾ ਹੈ। ਕਿਉਂਕਿ ਜਿਸ ਸਮਾਜ ਵਿੱਚ ਅਸੀਂ ਅੱਜ ਰਹਿ ਰਹੇ ਹਾਂ ਉਸ ਵਿੱਚ ਮਹਿਲਾਵਾਂ ਨੂੰ ਅਜੇ ਵੀ ਕਈ ਥਾਵਾਂ ਤੇ ਬਣਦਾ ਸਨਮਾਨ ਤੇ ਅਧਿਕਾਰ ਨਹੀਂ ਮਿਲ ਪਾ ਰਹੇ। ਸਾਡੇ ਲਈ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਪਛਾਣਨਾ, ਮਨਾਉਣਾ ਅਤੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਇਹ ਦਿਨ ਹਰ ਸਾਲ 8 ਮਾਰਚ ਨੂੰ ਇਸਤਰੀਆਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ ਬਹੁਤ ਸਾਰੀਆਂ ਇਸਤਰੀਆਂ ਅਜਿਹੀਆਂ ਵੀ ਹਨ ਜੋ ਘਰ ਦੀ ਜਿੰਮੇਵਾਰੀ ਦੇ ਨਾਲ ਨਾਲ ਹੋਰ ਕਈ ਖੇਤਰਾਂ ਵਿੱਚ ਵੀ ਦੇਸ਼ ਦੀ ਤਰੱਕੀ ਲਈ ਵਡਮੁੱਲਾ ਯੋਗਦਾਨ ਪਾਇਆ ਹੈ ਚਾਹੇ ਉਹ ਪੜਾਈ ਦੇ ਖੇਤਰ ਵਿੱਚ ਹੋਵੇ, ਖੇਡਾਂ ਵਿੱਚ, ਰਾਜਨੀਤੀ ਜਾਂ ਹੋਰ ਕਿਸੇ ਵੀ ਖੇਤਰ ਵਿੱਚ ਹੋਣ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਇਸ ਵਿਸ਼ੇਸ਼ ਦਿਨ ਉੱਤੇ ਸਾਰੀਆਂ ਮਹਿਲਾਵਾਂ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਇਹ ਵਿਸ਼ੇਸ਼ ਦਿਨ ਅਲੱਗ-ਅਲੱਗ ਖੇਤਰਾਂ ਵਿੱਚ ਕੰਮ ਕਰ ਰਹੀਆਂ ਮਹਿਲਾਵਾਂ ਦਾ ਸਨਮਾਨ ਕਰਨ ਅਤੇ ਉਹਨਾਂ ਦੀਆਂ ਉਪਲੱਬਧੀਆਂ ਦਾ ਉਤਸਵ ਮਨਾਉਣ ਦਾ ਦਿਨ ਹੈ। ਉਹਨਾਂ ਨੇ ਸਕੁਲ ਵਿੱਚ ਕੰਮ ਕਰਦੇ ਸਾਰੇ ਮਹਿਲਾ ਅਧਿਆਪਕਾਂ, ਸਫਾਈ ਕਰਮਚਾਰੀ ਅਤੇ ਸਕੂਲ ਵੈਨ ਹੈਲਪਰਾਂ ਨੂੰ ਸਟੇਜ ਉੱਪਰ ਬੁਲਾਇਆ ਦੇ ਸਨਮਾਨ ਵਜੋਂ ਵਿਦਿਆਰਥੀਆਂ ਨੇ ਉਹਨਾਂ ਨੂੰ ਤਾੜੀਆਂ ਦੇ ਨਾਲ ਆਪਣੀਆ ਸੇਵਾਵਾਂ ਦੇਣ ਲਈ ਧੰਨਵਾਦ ਕੀਤਾ। ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਉਚੇਚੇ ਤੌਰ ਤੇ ਮਹਿਲਾ ਦਿਵਸ ਦੀ ਵਧਾਈ ਦਿਦਿੰਆਂ ਕਿਹਾ ਕਿ ਸਮਾਜ ਵਿੱਚ ਔਰਤ ਦਾ ਦਰਜਾ ਬਹੁਤ ਉੱਚਾ ਹੈ ਕਿ ਜੇਕਰ ਇੱਕ ਬੱਚਾ (ਲੜਕਾ) ਪੜਾਇਆ ਜਾਂਦਾ ਹੈ ਤਾਂ ਇੱਕ ਪਰਿਵਾਰ ਹੀ ਪੜ੍ਹਦਾ ਹੈ ਪਰ ਜੇਕਰ ਇੱਕ ਲੜਕੀ ਨੂੰ ਪੜਾਇਆ ਜਾਂਦਾ ਹੈ ਤਾਂ ਉਸਦੀ ਪੂਰੀ ਪੀੜੀ ਹੀ ਪੜੀ ਲਿਖੀ ਤੇ ਸੂਝਵਾਨ ਹੁੰਦੀ ਹੈ। ਉਹਨਾਂ ਨਾਰੀ ਸ਼ਕਤੀ ਨੁੰ ਤਿਆਗ ਦੀ ਮੂਰਤ ਦੱਸਿਆ। ਉਹਨਾਂ ਖਾਸ ਤੌਰ ਤੇ ਕਿਹਾ ਕਿ ਮਹਿਲਾਵਾਂ ਵੀ ਕਿਸੇ ਕੰਮ ਵਿੱਚ ਪਿੱਛੇ ਨਹੀਂ ਹੈ ਮਹਿਲਾਵਾਂ ਨੂੰ ਵੀ ਪੁਰਸ਼ਾਂ ਦੇ ਬਰਾਬਰ ਦਾ ਹੱਕ ਤੇ ਮਾਣ-ਸਨਮਾਣ ਮਿਲਣਾ ਚਾਹੀਦਾ ਹੈ। ਉਹਨਾਂ ਔਰਤ ਦੀ ਮਹਾਨਤਾ ਤੇ ਝਾਤ ਮਰਵਾਈ। ਸਾਡੇ ਗੁਰੂਆਂ-ਪੀਰਾਂ ਨੇ ਵੀ ਔਰਤ ਨੂੰ ਉੱਚਾ ਦਰਜਾ ਦਿੱਤਾ ਹੈ। ਸ਼੍ਰੀ ਗੁਰੁ ਨਾਨਕ ਦੇਵ ਜੀ ਵੱਲੋਂ ਵੀ ਔਰਤ ਦੀ ਉਸਤਤ ਵਿੱਚ ਲਿਖਿਆ ਹੈ ਕਿ ਗਿਆ ਹੈ ਕਿ ‘ਸੋ ਕਿਉਂ ਮੰਦਾ ਆਖੀਏ ਜਿਤੁ ਜੰਮੈ ਰਾਜਾਨ’। ਜਿਸ ਦਾ ਮਤਲਬ ਇਹ ਹੀ ਹੈ ਕਿ ਜਿਸ ਮਾਂ ਨੇ ਵੱਡੇ=ਵੱਡੇ ਰਾਜੇ ਮਹਾਰਾਜੇ, ਸ਼ੂਰਵੀਰ ਯੋਧੇ ਇਸ ਦੁਨੀਆਂ ਵਿੱਚ ਪੈਦਾ ਕੀਤੇ ਹਨ, ਉਹਨਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਤੇ ਬਰਾਬਰ ਦਾ ਸਨਮਾਨ ਤੇ ਇੱਜਤ ਦੇਣੀ ਚਾਹੀਦੀ ਹੈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ ਪੇਰੈਂਟਸ ਟੀਚਰ ਮੀਟਿੰਗ ਲਈ ਪਹੁੰਚੀਆਂ ਮਾਵਾਂ ਤੋਂ ਅੰਤਰ ਰਾਸ਼ਟਰੀ ਮਹਿਲਾਂ ਦਿਵਸ ਸੰਬੰਧੀ ਉਹਨਾਂ ਦੇ ਵਿਚਾਰ ਲਏ।

Comments are closed.