ਬਲੂਮਿੰਗ ਬਡਜ਼ ਸਕੂਲ ਵਿਖੇ ਸੀ.ਬੀ.ਐੱਸ.ਈ. ਵੱਲੋਂ ਦੋ ਦਿਨਾਂ ਲਈ ਕਪੈਸਿਟੀ ਬਿਲਡਿੰਗ ਪ੍ਰੋਗਰਾਮ ਕਰਵਾਇਆ ਗਿਆ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਦੇ ਦਿਸ਼ਾ ਨਿਰਦੇਸ਼ ਹੇਠ ਸੀ.ਬੀ.ਐੱਸ.ਈ. ਬੋਰਡ ਦੇ ਸੈਂਟਰ ਆਫ ਐਕਸਲੈਂਸ ਦੁਆਰਾ ਕਪੈਸਿਟੀ ਬਿਲਡਿੰਗ ਪ੍ਰੋਗਰਾਮ ਦੇ ਤਹਿਤ ਦੋ ਰੋਜ਼ਾ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮੁੱਖ ਵਿਸ਼ਾ ‘ਸਟ੍ਰੈਂਥਨਿੰਗ ਅਸੈਸਮੈਂਟ ਐਂਡ ਈਵੈਲਯੂਏਸ਼ਨ ਪ੍ਰੋਸੈਸ’ ਸੀ। ਇਸ ਸੈਮੀਨਾਰ ਦੌਰਾਨ ਸੀ.ਬੀ.ਐੱਸ.ਈ. ਰਿਸੋਰਸ ਪਰਸਨ ਸ਼੍ਰੀ ਅਸ਼ੀਸ਼ ਸਾਹਣੀ, ਪ੍ਰਿੰਸੀਪਲ ਬਾਲ ਭਾਰਤੀ ਪਬਲਿਕ ਸਕੂਲ, ਲੁਧਿਆਣਾ ਅਤੇ ਸ਼੍ਰੀਮਤੀ ਸੁਨੀਤਾ ਕੁਮਾਰੀ, ਪ੍ਰਿੰਸੀਪਲ ਐਚ.ਵੀ.ਐਮ. ਕੌਨਵੈਂਟ ਸਕੂਲ, ਲੁਧਿਆਣਾ ਵੱਲੋਂ ਸਕੂਲ ਸਟਾਫ ਨੂੰ ਨੈਸਨਲ ਐਜੁਕੇਸਨ ਪਾਲਿਸੀ, ਹੈਲਥ ਐਂਡ ਫਿਜ਼ੀਕਲ ਐਜੁਕੇਸਨ, ਨਵੇਂ ਗ੍ਰੇਡਿੰਗ ਸਿਸਟਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਵਿਦਿਆਰਥੀਆਂ ਦੀਆਂ ਕਾਰਗੁਜ਼ਾਰੀਆਂ ਦੀ ਅਸੈਸਮੈਂਟ ਅਤੇ ਈਵੈਲਯੂਏਸ਼ਨ ਪ੍ਰੈਕਟਿਸਿਸ ਨੂੰ ਕਿਸ ਤਰ੍ਹਾਂ ਪਾਰਦਰਸ਼ੀ ਅਤੇ ਮਜ਼ਬੂਤ ਬਣਾਇਆ ਜਾ ਸਕਦਾ ਹੈ। ਉਹਨਾਂ ਟ੍ਰੇਨਿੰਗ ਦੋਰਾਨ ਦੱਸਿਆ ਕਿ ਵਿਦਿਆਰਥੀਆਂ ਲਈ ਜੋ ਪ੍ਰਸ਼ਨ-ਪੱਤਰ ਤਿਆਰ ਕੀਤੇ ਜਾਂਦੇ ਹਨ ਉਹਨਾਂ ਨੂੰ ਕਿਸ ਤਰਾਂ ਬਣਾਉਣਾ ਹੈ ਅਤੇ ਉਹਨਾਂ ਦੀ ਮਾਰਕਿੰਗ ਸਕੀਮ ਕਿਸ ਤਰਾਂ ਤਿਆਰ ਕਰਨੀ ਹੈ। ਉਹਨਾਂ ਨੇ ਸਟਾਫ ਨੂੰ ਨਵੀਂ ਗ੍ਰੇਡਿੰਗ ਸਕੀਮ ਬਾਰੇ ਅਤੇ ਕਿਸੇ ਵੀ ਕਲਾਸ ਵਿੱਚ ਵੱਖ-ਵੱਖ ਵਿਸ਼ਿiਆਂ ਵਿੱਚ ਵਿਦਿਆਰਥੀਆਂ ਨੂੰ ਜੋ ਵੀ ਅਸਾਈਨਮੈਂਟ ਦਿੱਤੀ ਜਾਂਦੀ ਹੈ ੳਸ ਅਸਾਈਨਮੈਂਟ ਦੀ ਅਸੈਸਮੈਂਟ ਲਗਾਉਣ ਵੇਲੇ ਮੁੱਖ ਰੂਪ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਮੁੱਖ ਰੂਪ ਵਿੱਚ ਇਹ ਦੇਖਣਾ ਜ਼ਰੂਰੀ ਹੁੰਦਾ ਹੈ ਕਿ ਵਿਦਿਆਰਥੀ ਨੇ ਦਿੱਤੀ ਹੋਈ ਅਸੈਸਮੈਂਟ 100 ਪ੍ਰਤੀਸ਼ਤ ਕੀਤੀ ਹੈ, ਵਿਦਿਆਰਥੀ ਨੇ ਅਸਾਈਨਮੈਂਟ ਦਿੱਤੇ ਹੋਏ ਸਮੇਂ ਵਿੱਚ ਪੂਰੀ ਕੀਤੀ ਹੈ, ਵਿਦਿਆਰਥੀ ਨੇ ਅਸਾਈਨਮੈਂਟ ਦੇ ਵਿਸ਼ੇ ਨਾਲ ਸੰਬੰਧਤ ਜਿਸ ਪੱਧਰ ਦੀ ਜਾਣਕਾਰੀ ਦੀ ਵਰਤੋਂ ਕੀਤੀ ਹੈ ਕੀ ਉਹ ਵਿਦਿਆਰਥੀ ਦੀ ਕਲਾਸ ਦੇ ਸਟੈਂਡਰਡ ਨਾਲ ਮੇਲ ਖਾਂਦਾ ਹੈ, ਅਸਾਈਨਮੈਂਟ ਵਿੱਚ ਕਿਸ ਪ੍ਰਕਾਰ ਦੀ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਵਿਦਿਆਰਥੀਆ ਨੂੰ ਪੜਾਉਣ ਸਮੇਂ ਕਹਾਣੀਆਂ, ਮਿਸਾਲਾਂ, ਵਿਜ਼ੁਅਲਜ਼ ਅਤੇ ਆਲੇ ਦੁਆਲੇ ਦੇ ਜੀਵਨ ਵਿੱਚੋਂ ਉਦਾਹਰਨਾਂ ਦੀ ਵਰਤੋਂ ਕਰਕੇ ਪੜਾਈ ਨੂੰ ਮਨੋਰੰਜਕ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਰਿਸੋਰਸ ਪਰਸਨ ਸ਼੍ਰੀ ਮਤੀ ਸੁਨੀਤਾ ਕੁਮਾਰੀ ਨੇ ਦੱਸਿਆ ਕਿ ਵਿਦਿਆਰਥੀ ਦੁਆਰਾ ਕੀਤੇ ਗਏ ਕਿਸੇ ਵੀ ਕੰਮ ਨੂੰ ਅਣਦੇਖਿਆ ਨਾ ਕੀਤਾ ਜਾਵੇ ਅਤੇ ਜਿੱਥੋਂ ਤੱਕ ਹੋ ਸਕੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਸਹੀ ਈਵੈਲਯੂਏਸ਼ਨ ਕੀਤੀ ਜਾਵੇ ਜਿਸ ਨਾਲ ਵਿਦਿਆਰਥੀ ਹੋਰ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਹੋ ਸਕੇ। ਇਸ ਸੈਮੀਨਾਰ ਦੌਰਾਨ ਵੱਖ-ਵੱਖ ਤਰਾਂ ਦੀਆ ਐਕਟੀਵਿਟੀਆਂ ਵੀ ਕਰਵਾਈਆਂ ਗਈਆਂ। ਜਿਸ ਵਿੱਚ ਅਧਿਆਪਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਆਪਣੇ ਗਿਆਨ ਵਿੱਚ ਵਾਧਾ ਕੀਤਾ ਤੇ ਇਹ ਸਿੱਖਿਆ ਕਿ ਵਿਦਿਆਰਥੀਆਂ ਦੀ ਅਸੈਸਮੈਂਟ ਅਤੇ ਈਵੈਲਯੂਏਸ਼ਨ ਦੇ ਪੱਧਰ ਨੂੰ ਕਿਸ ਤਰ੍ਹਾਂ ਉੱਚਾ ਚੁੱਕਿਆ ਜਾ ਸਕਦਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਵੱਲੋਂ ਸੀ.ਬੀ.ਐੱਸ.ਈ. ਬੋਰਡ ਦੇ ਸੀ.ਓ.ਈ. ਸੈੱਲ ਦੁਆਰਾ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੈਮੀਨਾਰ ਚੋਂ ਮਿਲੇ ਗਿਆਨ ਸਦਕਾ ਅਧਿਆਪਕ ਆਪਣੀ ਅਸੈਸਮੈਂਟ ਅਤੇ ਈਵੈਲਯੂਏਸ਼ਨ ਦੇ ਪ੍ਰੋਸੈਸ ਨੂੰ ਹੋਰ ਮਜ਼ਬੂਤ ਬਣਾ ਸਕਣਗੇ। ਇਸ ਮੌਕੇ ਬੀ.ਬੀ.ਐੱਸ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ ਸੀ.ਈ.ਓ. ਰਾਹੁਲ ਛਾਬੜਾ ਵੱਲੋਂ ਰਿਸੋਰਸ ਪਰਸਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਦਾ ਸਖੁਲ ਵਿੱਚ ਸੈਮੀਨਾਰ ਕਰਨ ਲਈ ਧੰਨਵਾਦ ਕੀਤਾ।
Comments are closed.