Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ 9ਵੀਂ ਸਲਾਨਾ ਸਪੋਰਟਸ ਮੀਟ ਦੀ ਸ਼ਾਨਦਾਰ ਸ਼ੁਰੂਆਤ

ਮਸ਼ਹੂਰ ਪੰਜਾਬੀ ਗਾਇਕ ਕੇ.ਐਸ ਮੱਖਣ ਨੇ ਮੁੱਖ ਮਹਿਮਾਨ ਵੱਜੋਂ ਕੀਤੀ ਸ਼ਿਰਕਤ - ਸੰਜੀਵ ਕੁਮਾਰ ਸੈਣੀ

ਜ਼ਿਲ੍ਹਾ ਮੋਗਾ ਦੀਆਂ ਮਾਣਮੱਤੀ, ਨਾਮਵਰ ਅਤੇ ਅਗਾਂਹਵਧੂ ਵਿੱਦਿਅਕ ਸੰਸਥਾਵਾਂ ਬੀ.ਬੀ.ਐੱਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ ਦਾ ਹਿੱਸਾ ਚੰਦ ਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਵਿਖੇ ਪਿੱਛਲੇ ਕੁੱਝ ਦਿਨਾਂ ਤੋਂ ਚੱਲ ਰਹੀਆਂ 9ਵੀਂ ਸਲਾਨਾ ਸਪੋਰਟਸ ਮੀਟ ਦੇ ਸਮਾਰੋਹ ਦੀ ਸ਼ੁਰੂਆਤ ਇੱਕ ਧਮਾਕੇਦਾਰ ਅੰਦਾਜ਼ ਵਿੱਚ ਕੀਤੀ ਗਈ। ਇਸ ਵਿਸ਼ੇਸ਼ ਸਮਾਰੋਹ ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਵੱਜੋਂ ਮਸ਼ਹੂਰ ਪੰਜਾਬੀ ਗਾਇਕ ਕੇ.ਐਸ ਮੱਖਣ ਨੇ ਸ਼ਿਰਕਤ ਕੀਤੀ ਅਤੇ ਸਕੂਲ ਦੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਮੁੱਖ ਮਹਿਮਾਨ ਕੇ.ਐਸ ਮੱਖਣ ਦਾ ਸਵਾਗਤ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਮੁੱਖ ਅਧਿਆਪਕਾ ਸਰਬਜੀਤ ਸ਼ਰਮਾ ਅਤੇ ਡਾਇਰੈਕਟਰ ਮੈਡਮ ਰਮਨ ਸ਼ਰਮਾ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ, ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਕ੍ਰਮਵਾਰ ਤਿਰੰਗਾ ਝੰਡਾ, ਬੀ.ਬੀ.ਐਸ ਸਕੂਲ ਫਲੈਗ ਅਤੇ ਖੇਡਾਂ ਦਾ ਝੰਡਾ ਲਹਿਰਾ ਕੇ ਕੀਤੀ ਗਈ। ਸਾਰੀਆਂ ਹਾਊਸ ਟੀਮਾਂ ਵੱਲੋਂ ਸਕੂਲ ਕੈਪਟਨ ਗੁਰਵਿੰਦਰ ਸਿੰਘ ਅਤੇ ਲਵਪ੍ਰੀਤ ਕੌਰ ਦੀ ਅਗਵਾਈ ਹੇਠ ਮਾਰਚ ਪਾਸਟ ਕਰਦਿਆ ਤਿੰਨੋਂ ਝੰਡਿਆਂ ਨੂੰ ਸਲਾਮੀ ਦਿੱਤੀ ਗਈ। ਇਸ ਦੇ ਨਾਲ ਮੁੱਖ ਮਹਿਮਾਨ ਸ਼੍ਰੀ ਕੇ.ਐੱਸ ਮੱਖਣ ਵੱਲੋਂ ਖੇਡ ਮਸ਼ਾਲ ਜਗਾ ਕੇ ਸਕੂਲ ਕੈਪਟਨ ਨੂੰ ਸੌਂਪੀ ਗਈ । ਉਨ੍ਹਾਂ ਵੱਲੋਂ ਇਹ ਮਸ਼ਾਲ ਸਾਰੇ ਹਾਊਸ ਕੈਪਟਨਾਂ ਨੂੰ ਸੌਂਪੀ ਗਈ ਜਿਨ੍ਹਾਂ ਨੇ ਖੇਡ ਮੈਦਾਨ ਦਾ ਚੱਕਰ ਲਗਾਉਂਦਿਆਂ ਇਹ ਬਲਦੀ ਮਸ਼ਾਲ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਦੇ ਹਵਾਲੇ ਕੀਤੀ। ਸਕੂਲ ਮੁੱਖ ਅਧਿਆਪਕਾ ਵੱਲੋਂ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਕੇ.ਐਸ ਮੱਖਣ,ਸੰਜੀਵ ਕੁਮਾਰ ਸੈਣੀ, ਮੈਡਮ ਕਮਲ ਸੈਣੀ,ਮੈਡਮ ਜੈਸਿਕਾ ਸੈਣੀ,ਮੈਡਮ ਸਰਬਜੀਤ ਸ਼ਰਮਾ ਵੱਲੋਂ ਜਯੋਤੀ ਪ੍ਰਚੰਡ ਕੀਤੀ ਗਈ ਤੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਨੇ ਸਾਰੇ ਆਏ ਮਾਪਿਆਂ ਦਾ, ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਤੇ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਹਰ ਵਿਦਿਆਰਥੀ ਲਈ ਪੜਾਈ ਅਤੇ ਖੇਡਾਂ ਦੋਨੋਂ ਬਰਾਬਰ ਅਹਿਮੀਅਤ ਰੱਖਦੀਆਂ ਹਨ। ਇਸ ਲਈ ਜਦੋਂ ਤੁਸੀਂ ਕਲਾਸਰੂਮ ਵਿੱਚ ਹੋ ਤਾਂ ਗਰਾਊਂਡ ਬਾਰੇ ਨਾ ਸੋਚੋ ਅਤੇ ਜਦੋਂ ਤੁਸੀਂ ਗਰਾਊਂਡ ਵਿੱਚ ਹੋ ਤਾਂ ਕਲਾਸਰੂਮ ਬਾਰੇ ਨਾ ਸੋਚੋ। ਇਸ ਸਮਾਰੋਹ ਦੀ ਸ਼ੁਰੂਆਤ ਬਹੁਤ ਹੀ ਖੂਬਸੂਰਤ ਗਰੁੱਪ ਡਾਂਸ ਗਨੇਸ਼ ਵੰਦਨਾ ਨਾਲ ਕੀਤੀ ਗਈ। ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਉਤਸਾਹ ਦੇਖਣਯੋਗ ਸੀ। ਵਿਦਿਆਰਥੀਆਂ ਵੱਲੋਂ ਪੀ.ਟੀ ਡਿਸਪਲੇ ਕੀਤਾ ਗਿਆ। ਇਸ ਖੇਡ ਸਮਾਗਮ ਵਿੱਚ ਕੁੱਲ 20 ਖੇਡਾਂ ਅਤੇ 19 ਟ੍ਰੈਕ ਅਤੇ ਫੀਲਡ ਈਵੈਂਟ ਦੇ ਫਾਇਨਲ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਤਪਾਲ ਸੈਣੀ, ਗਗਨ ਬਜਾਜ, ਰਣਜੀਤ ਟੱਕਰ, ਇੰਦਰਪਾਲ ਸਿੰਘ ਬੱਬੀ, ਰਾਜ ਕੁਮਾਰ ਅਰੋੜਾ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ ਢਿੱਲੋਂ, ਵਿਸ਼ੇਸ਼ ਖੇੜਾ ਆਦਿ ਹਾਜ਼ਰ ਸਨ।