Latest News & Updates

ਬਲੂਮਿੰਗ ਬਡਜ਼ ਸਕੁਲ ਦੇ ਸ਼ੂਟਿੰਗ ਦੇ 3 ਖਿਡਾਰੀਆਂ ਨੂੰ ਮਿਲਿਆ ਪਰਾਈਡ ਆਫ ਇੰਡੀਆ (ਸਪੋਰਟਸ) ਅਵਾਰਡ

ਕੋਚ ਹਰਜੀਤ ਸਿੰਘ ਨੂੰ ਬੈਸਟ ਕੋਚ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ - ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਤਰੱਕੀਆਂ ਦੇ ਰਾਹ ਤੇ ਅੱਗੇ ਵੱਧਦੀ ਜਾ ਰਹੀ ਹੈ, ਨੇ ਨਿਜੀ ਵਿਦਿਅਕ ਅਦਾਰਿਆਂ ਦੇ ਖੇਤਰ ਵਿੱਚ ਆਪਣੇ ਰੁਤਬੇ ਨੂੰ ਹੋਰ ਵੀ ਉੱਚਾ ਕਰਦੇ ਹੋਏ ਇੱਕ ਹੋਰ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ। ਬੀਤੇ ਦਿਨੀ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਏ “ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ਼ ਤੇ ਐਸੋਸਿਏਸ਼ਨਸ ਆਫ ਪੰਜਾਬ” ਵੱਲੋਂ “ਫੈਪ ਨੈਸ਼ਨਲ ਅਵਾਰਡ-2023” ਕਰਵਾਏ ਗਏ। ਜਿਸ ਦੌਰਾਨ ਵੱਖ-ਵੱਖ ਕੈਟਾਗਰੀਆ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਅਵਾਰਡ ਦਿੱਤੇ ਗਏ। ਬੜੇ ਹੀ ਮਾਣ ਵਾਲੀ ਗੱਲ ਹੈ ਕਿ ਬਲੂਮਿੰਗ ਬਡਜ਼ ਸਕੂਲ ਦੇ 3 ਨੈਸ਼ਨਲ ਪੱਧਰ ਦੇ ਖਿਡਾਰੀਆਂ ਨੂੰ ਪਰਾਈਡ ਆਫ ਇੰਡੀਆ (ਸਪੋਰਟਸ) ਅਵਾਰਡ ਲਈ ਚੁਣੇ ਗਏ ਅਤੇ ਸ਼ੂਟਿੰਗ ਕੋਚ ਨੂੰ ਬੈਸਟ ਕੋਚ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਜਾਣਕਰੀ ਦਿੰਦੇ ਹੋਏ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਫੈਪ ਨੈਸ਼ਨਲ ਅਵਾਰਡ 2023 ਦੋਰਾਨ ਸਪੋਰਟਸ ਕੈਟਾਗਰੀ ਵਿੱਚ ਵਿੱਚ ਟਾਪ 50 ਖਿਡਾਰੀ ਪੰਜਾਬ ਦੇ ਅਤੇ 50 ਖਿਡਾਰੀ ਪੰਜਾਬ ਤੋਂ ਬਾਹਰ ਦੇ ਚੁਣੇ ਜਾਣੇ ਸਨ ਜਿਹਨਾਂ ਨੇ ਨੈਸ਼ਨਲ ਪੱਧਰ ਤੇ ਗਰੇਡੇਸ਼ਨ ਵਾਲੀਆ ਖੇਡਾਂ ਵਿੱਚ ਭਾਗ ਲਿਆ ਹੈ ਤੇ ਰਾਜ ਪੱਧਰੀ ਖੇਡਾਂ ਵਿੱਚ ਮੈਡਲ ਜਿੱਤ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸਕੂਲ ਦੇ 3 ਖਿਡਾਰੀ ਇਸ ਅਵਾਰਡ ਲਈ ਕੁਆਲੀਫਾਈ ਕੀਤੇ ਜੋ ਕਿ ਨੈਸ਼ਨਲ ਪੱਧਰ ਤੇ ਆਪਣੀ ਖੇਡ ਪ੍ਰਦਰਸ਼ਨ ਦਾ ਲੋਹਾ ਮਨਵਾ ਚੁੱਕੇ ਹਨ। ਇਹਨਾਂ ਵਿੱਚੋਂ ਹਰਜਾਪ ਸਿੰਘ ਜੋ ਕਿ ਪੂਰੇ ਭਾਰਤ ਦੇ ਟਾਪ 20 ਖਿਡਾਰੀਆਂ ਵਿੱਚੋਂ ਇੱਕ ਹੈ ਅਤੇ ਪੰਜਾਬ ਦੀ ਟੀਮ ਵਿੱਚ ਵੀ ਆਪਣੀ ਜਗਾ ਪੱਕੀ ਕਰ ਚੁਕਾ ਹੈ। ਇਸੇ ਤਰਾਂ ਸਾਹਿਬ ਅਰਜੁਨ ਸਿੰਘ ਅਤੇ ਹਰਕਰਨਵੀਰ ਸਿੰਘ ਨੈਸ਼ਨਲ ਪੱਧਰ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਖਿਡਾਰਅੀਾ ਦੀ ਇਸ ਕਾਮਯਾਬੀ ਪਿੱਛੇ ਸ਼ੂਟਿੰਗ ਦੇ ਕੋਚ ਹਰਜੀਤ ਸਿੰਘ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਜਿਸ ਕਰਕੇ ਫੈਪ ਨੈਸ਼ਨਲ ਅਵਾਰਡ 2023 ਦੋਰਾਨ ਉਹਨਾਂ ਨੂੰ ਬੈਸਟ ਕੋਚ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਕੂਲ ਵੱਲੋਂ ਅੰਤਰਰਾਸ਼ਟਰੀ ਪੱਧਰ ਦੀ ਪੂਰੀ ਤਰ੍ਹਾਂ ਕੰਪਿਉਟਰਾਈਜ਼ਡ ਸ਼ੂਟਿੰਗ ਰੇਂਜ ਵਿਦਿਆਰਥੀਆਂ ਦੀ ਪ੍ਰੈਕਟਿਸ ਲਈ ਬਣੀ ਹੋਈ ਹੈ ਜਿੱਥੇ ਟਾਰਗੇਟ ਤੇ ਸ਼ੂਟ ਕਰਨ ਮਗਰੋਂ ਰਿਜ਼ਲਟ ਲੈਪਟਾਪ ਸਕਰੀਨ ਤੇ ਆਉਂਦਾ ਹੈ। ਇਹਨਾਂ ਸੁਵਿਧਾਵਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਸਦਕਾ ਇਹ ਮਾਣ ਪ੍ਰਾਪਤ ਹੋਇਆ ਹੈ। ਅੱਜ ਸਵੇਰ ਦੀ ਸਭਾ ਦੋਰਾਨ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ ਵਾਇਸ ਪ੍ਰਿੰਸੀਪਲ ਨਿਧੀ ਬਰਾੜ ਨੇ ਖਿਡਾਰੀਆਂ ਨੂੰ ਸਟੇਜ ਤੇ ਬੁਲਾ ਕੇ ਉਹਨਾਂ ਦਾ ਮਾਣ ਵਧਾਇਆ ਤੇ ਸ਼ੁਭ ਇੱਛਾਵਾਂ ਦਿੰਦੇ ਹੋਏ ਕਿਹਾ ਕਿ ਸਕੂਲ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਲੈ ਕੇ ਜਾਣਾ ਹੈ ਤਾਂ ਜੋ ਉਹ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕਰਕੇ ਦੂਸਰਿਆਂ ਲਈ ਪ੍ਰੇਰਣੲਸਰੋਤ ਬਣ ਸਕਣ ਤੇ ਆਪਣੇ ਮਾਪੇ, ਸਕੂਲ ਅਤੇ ਜ਼ਿਲੇ ਦਾ ਨਾਅ ਰੋਸ਼ਨ ਕਰ ਸਕਣ। ਉਹਨਾਂ ਨੇ ਫੈਡਰੇਸ਼ਨ ਆਪਫ ਪ੍ਰਾਈਵੇਟ ਸਕੂਲਜ਼ ਅਤੇ ਐਸੋਸਿਏਸ਼ਨ ਆਫ ਪੰਜਾਬ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਨੇ ਵਿਦਿਆਰਥੀਆਂ ਨੂੰ ਇਹ ਅਵਾਰਡ ਦੇ ਕੇ ਉਹਨਾਂ ਨੂੰ ਅੱਗੇ ਹੋਰ ਸਖਤ ਮੇਹਨਤ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਉਹ ਅਪਣੀ ਖੇਡ ਦੇ ਜ਼ਰੀਏ ਭਾਰਤ ਲਈ ਵੀ ਗੋਲਡ ਮੈਡਲ ਜਿੱਤ ਕੇ ਨਾਂਅ ਰੋਸ਼ਨ ਕਰ ਸਕਣ। ਇਸ ਮੌਕੇ ਚੇਅਰਪਰਸਨ ਮੈਡਮ ਵੱਲੋਂ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਕਿਹਾ ਗਿਆ ਅਸੀਂ ਆਸ ਕਰਦੇ ਹਾਂ ਕਿ ਅਗਲੀ ਵਾਰ ਹੋਰ ਵਿਦਿਆਰਥੀ ਵੀ ਇਹਨਾਂ ਵਿਦਿਆਰਥੀਆਂ ਤੋਂ ਪ੍ਰੇਰਨਾ ਲੈਂਦੇ ਹੋਏ ਹੋਰ ਵੀ ਉੱਚੀਆਂ ਮੱਲਾਂ ਮਾਰਨਗੇ।

Comments are closed.