ਮੋਗਾ ਵਿਖੇ ਕਰਵਾਈ ਗਈ 6ਵੀਂ ਗਿਆਨ ਖੜਗ ਕਨਵੈਂਸ਼ਨ ਰਾਹੀਂ ਸਿੱਖਿਆ ਦੇ ਰੋਡਮੈਪ ਦੀ ਦਿੱਤੀ ਜਾਣਕਾਰੀ
ਸਿੱਖਿਆ ਦੇ ਰੋਡਮੈਪ ਦਾ ਮੁੱਖ ਮੰਤਵ ਸਕੂਲਾਂ ਨੂੰ ਇੱਕ ਫਲਸਫੇ, ਇੱਕ ਨੀਤੀ ਅਤੇ ਇੱਕ ਕਾਰਜ ਯੋਜਨਾ ਨਾਲ ਜੋੜਨਾ - ਧੂਰੀ
ਜ਼ਿਲਾ ਮੋਗਾ ਦੀ ਪ੍ਰਾਈਵੇਟ ਅਨਏਡਿਡ ਸਕੂਲਜ਼ ਐਸੋਸਿਏਸ਼ਨ ਵੱਲੋਂ ਮੋਗਾ ਵਿਖੇ 6ਵੀਂ ਗਿਆਨ ਖੜਗ ਕਵਨੈਂਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮਸ਼ਹੂਰ ਪੰਜਾਬੀ ਫਿਲਮ ਇੰਡਸਟਰੀ ਦੇ ਐਕਟਰ ਹੋਬੀ ਧਾਲੀਵਾਲ, ਮਸ਼ਹੂਰ ਫਿਲਮ ਮੇਕਰ ਪੁਸ਼ਵਿੰਦਰ ਸਿੰਘ ਸਰਾਓ ਨੇ ਸ਼ਿਰਕਤ ਕੀਤੀ। ਇਸ ਕਨਵੈਂਸ਼ਨ ਵਿੱਚ ਮੁੱਖ ਸਪੀਕਰ ਦੇ ਤੌਰ ਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸਿਏਸ਼ਨ ਆਫ ਪੰਜਾਬ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਸ਼ਿਰਕਤ ਕੀਤੀ। ਇਹਨਾਂ ਸਾਰੀਆ ਸ਼ਖਸੀਅਤਾਂ ਦਾ ਮੋਗਾ ਕੋਰ ਕਮੇਟੀ ਵੱਲੋਂ ਫੁੱਲਾਂ ਦੇ ਗੁਲਦਸਤਿਆਂ ਨਾਲ ਭਰਵਾਂ ਸਵਾਗਤ ਕੀਤਾ ਗਿਆ। ਗਿਆਨ ਖੜਗ ਬਾਰੇ ਜਾਣਕਾਰੀ ਦਿੰਦੇ ਹੋਏ ਫੈਪ ਦੇ ਕਨਵੀਨਰ ਡਾ. ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਇਹ ਗਿਆਨ ਖੜਗ ਜੋ ਕਿ ਪੰਜਾਬ ਦੀ ਸਿੱਖਿਆ ਲਈ ਤਿਆਰ ਕੀਤੇ ਗਏ ਰੋਡਮੈਪ ਦੀ ਜਾਣਕਾਰੀ ਦੇਣ ਲਈ ਪੰਜਾਬ ਦੇ ਹਰ ਜ਼ਿਲੇ ਵਿੱਚ ਜਾਵੇਗੀ। ਇਸਦੀ ਸ਼ੁਰੂਆਤ ਪਹਿਲੀ ਗਿਆਨ ਖੜਗ ਕਨਵੈਂਸ਼ਨ ਤੋਂ ਪਟਿਆਲਾ ਵਿਖੇ ਹੋਈ ਤੇ ਫਿਰ ਸ਼੍ਰੀ ਫਤਿਹਗੜ ਸਾਹਿਬ, ਰੂਪਨਗਰ, ਬਰਨਾਲਾ ਤੇ ਬਠਿੰਡਾ ਤੋਂ ਹੁੰਦੀ ਹੋਈ ਅੱਜ ਮੋਗਾ ਵਿਖੇ ਪਹੁੰਚੀ ਹੈ। ਜਿਸਨੂੰ ਬਠਿੰਡਾ ਦੀ ਕੋਰ ਕਮੇਟੀ ਦੇ ਮੈਂਬਰ ਡਾ. ਚਰਨਜੀਤ ਕੌਰ ਢਿੱਲੋਂ, ਜੈ ਸਿੰਘ ਬਰਾੜ ਮੋਗਾ ਵਿਖੇ ਲੈ ਕੇ ਆਈ ਤੇ ਇਸਦਾ ਮੋਗਾ ਕੋਰ ਕਮੇਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਕਨਵੈਂਸ਼ਨ ਵਿੱਚ ਮੋਗਾ ਜ਼ਿਲੇ ਦੇ ਸਮੂਹ ਪ੍ਰਾਈਵੇਟ ਸਕੂਲਾਂ ਦੇ ਮੈਨੇਜਮੈਂਟ ਮੈਂਬਰਾਂ, ਪ੍ਰਿੰਸੀਪਲਾਂ ਤੇ ਕੋ-ਆਡੀਨੇਟਰਾਂ ਵੱਲੋਂ ਭਾਗ ਲਿਆ ਗਿਆ। ਇਸ ਕਨਵੈਂਸ਼ਨ ਦੇ ਮੁੱਖ ਸਪੀਕਰ ਵੱਜੋਂ ਪਹੁਂਚੇ ਡਾ. ਜਗਜੀਤ ਸਿੰਘ ਧੂਰੀ ਨੇ ਸਾਰਿਆਂ ਨੂੰ ਦੱਸਿਆ ਕਿ ਇਸ ਗਿਆਨ ਖੜਗ ਅਧੀਨ ਜੋ ਪੰਜਾਬ ਦੀ ਸਿੱਖਿਆ ਲਈ ਰੋਡਮੈਪ ਤਿਆਰ ਕੀਤਾ ਗਿਆ ਹੈ, ਦਾ ਮੁੱਖ ਮੰਤਵ ਸਾਰੇ ਪੰਜਾਬ ਦੇ ਸਕੂਲਾਂ ਨੂੰ ਇੱਕ ਫਲਸਫੇ, ਇੱਕ ਨੀਤੀ ਅਤੇ ਇੱਕ ਕਾਰਜ ਯੋਜਨਾ ਨਾਲ ਜੋੜਨਾ ਹੈ। ਉਹਨਾਂ ਸ਼ੁਰੂਆਤ ਨਵੀਂ ਸਿੱਖਿਆ ਨੀਤੀ ਨਾਲ ਕਰਦਿਆਂ ਕਿਹਾ ਕਿ ਸਾਰੇ ਸਕੂਲਾਂ ਦੀ ਫਾਉਂਡੇਸ਼ਨ ਸਟੇਜ ਇੱਕ ਹੋਣੀ ਚਾਹੀਦੀ ਹੈ। ਸਰਕਾਰ ਅਨੁਸਾਰ ਪਹਿਲੀ ਜਮਾਤ ਵਿੱਚ ਵਿਦਿਆਰਥੀ ਦੀ ਉਮਰ 6 ਸਾਲ ਤੈਅ ਕੀਤੀ ਗਈ ਹੈ ਅਤੇ ਇਸ ਤੋਂ ਪਹਿਲਾਂ ਵਿਦਿਆਰਥੀ ਨੂੰ 3 ਸਾਲ ਫਾਉਂਡੇਸ਼ਨ ਸਟੇਜ ਵਿੱਚੋਂ ਗੁਜ਼ਰਨਾ ਪਵੇਗਾ। ਹੁਣ ਪੰਜਾਬ ਭਰ ਵਿੱਚ ਹਰ ਸਕੂਲ ਨੇ ਫਾਉਂਡੇਸ਼ਨ ਸਟੇਜ ਨੂੰ ਆਪਣੇ ਅਨੁਸਾਰ ਤਿਆਰ ਕੀਤਾ ਹੋਇਆ ਹੈ। ਕਈ ਸਕੂਲ ਨਰਸਰੀ, ਐੱਲ.ਕੇ.ਜੀ ਤੇ ਯੁ.ਕੇ.ਜੀ ਕਰਵਾ ਰਹੇ ਹਨ ਤੇ ਕਈ ਪ੍ਰੈਪ-1 ਅਤੇ ਪ੍ਰੈਪ-2 ਤੋਂ ਬਾਅਦ ਸਿੱਧਾ ਪਹਿਲੀ ਕਲਾਸ ਚਲਾ ਰਹੇ ਹਨ ਤਾਂ ਲੋੜ ਹੈ ਕਿ ਇਸ ਫਾਉਂਡੇਸ਼ਨ ਸਟੇਜ ਤੇ ਇਕਸਾਰਤਾ ਲਿਆਈ ਜਾਵੇ। ਇਸ ਤੋਂ ਬਾਅਦ ਉਹਨਾਂ ਨੇ ਭਾਸ਼ਾ ਦੀ ਵਿਭਿੰਨਤਾ ਤੇ ਵੀ ਜ਼ਿਕਰ ਕੀਤਾ ਕਿ ਨਵੀਂ ਸਿੱਖਿਆ ਨੀਤੀ ਵਿੱਚ ਤਿੰਨ ਭਾਸ਼ਾਵਾਂ ਵਿਦਿਆਰਥੀ ਨੂੰ ਪੜਾਉਣੀਆਂ ਜ਼ਰੂਰੀ ਹਨ: ਪਹਿਲੀ ਤਾਂ ਮਾਤ ਭਾਸ਼ਾ, ਦੂਸਰੀ ਦੇਸ਼ ਦੀ ਦਫਤਰੀ ਭਾਸ਼ਾ ਅਤੇ ਤੀਸਰੀ ਗਲੋਬਲ ਭਾਸ਼ਾ। ਹੁਣ ਕਈ ਸਟੇਟਾਂ ਨੇ ਇਸ ਵਿਸ਼ੇ ਤੇ ਆਪਣੀ ਸਹਿਮਤੀ ਜ਼ਾਹਰ ਨਹੀਂ ਕੀਤੀ। ਪਰ ਪੰਜਾਬ ਵਿੱਚ ਪਹਿਲਾਂ ਤੋਂ ਹੀ ਬਹੁਤ ਸਾਰੇ ਸਕੂਲ ਤਿੰਨ ਭਾਸ਼ਾਵਾਂ ਪੜਾ ਰਹੇ ਹਨ। ਉਹਨਾਂ ਸਕੂਲਾਂ ਵਿੱਚ ਬਣੀਆਂ ਸਾਇੰਸ ਲੈਬ ਅਤੇ ਲਾਇਬ੍ਰਰੇਰੀ ਦੇ ਸੰਬੰਧ ਚ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰੈਕਟਿਕਲ ਸਿੱਖਿਆ ਦੇਣੀ ਵੀ ਬਹੁਤ ਜ਼ਰੂਰੀ ਹੈ। ਸਕੁਲਾਂ ਵਿੱਚ ਵਿਦਿਆਰਥੀਆਂ ਵਿੱਚ ਕਿਤਾਬਾਂ ਪੜਨ ਦੀ ਆਦਤ ਪਾਉਣ ਲਈ ਲਾਇਬ੍ਰਰੇਰੀ ਅਤੇ ਪ੍ਰੈਕਟਿਕਲ ਸਿੱਖਿਆ ਲਈ ਸਾਇੰਸ ਲੈਬ ਦਾ ਲਾਜ਼ਮੀ ਪੀਰਿਅਡ ਹੋਣਾ ਜ਼ਰੂਰੀ ਹੈ। ਉਹਨਾਂ ਵਿਦਿਆਰਥੀਆ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਕਿਹਾ ਅਤੇ ਖਾਸ ਤੌਰ ਤੇ ਉਹਨਾਂ ਨੇ ਪੰਜਾਬ ਚੋਂ ਮਾਈਗ੍ਰੇਟ ਹੋ ਰਹੇ ਵਿਦਿਆਰਥੀਆਂ ਬਾਰੇ ਚਿੰਤਾ ਪ੍ਰਗਟ ਕੀਤੀ ਤੇ ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਤਮ ਨਿਰਭਰ ਹੋਣ ਲਈ ਉਹਨਾਂ ਨੂੰ ਪੜਾਈ ਦੇ ਨਾਲ ਨਾਲ ਕਮਾਉਣ ਦੇ ਸਾਧਨ ਪੈਦਾ ਕਰਨ ਬਾਰੇ ਜਾਗਰੁਕ ਕਰਨਾ ਚਾਹੀਦਾ ਹੈ। ਉਹਨਾਂ ਅੱਗੇ ਸਕੂਲਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਅਤੇ ਉਹਨਾਂ ਦੇ ਹੱਲ ਬਾਰੇ ਸੰਬੋਧਨ ਕਰਦਿਆਂ ਕਿਹਾ ਕਿ ਫੈਡਰੇਸ਼ਨ ਵੱਲੋਂ ਹਾਈ ਕੋਰਟ ਵਿੱਚ ਕਈ ਕੇਸ ਸਰਕਾਰ ਦੀਆ ਨੀਤੀਆਂ ਵਿੱਰੁਧ ਲਗਾਏ ਗਏ ਸੀ ਜਿਸ ਵਿੱਚ ਬਹੁਤ ਸਾਰੇ ਕੇਸਾਂ ਦੇ ਫੈਸਲੇ ਸਕੂਲਾਂ ਦੇ ਹੱਕ ਵਿੱਚ ਹੋਏ ਤੇ ਸਟੇਅ ਮਿਲਿਆ ਹੈ। ਜਿਸ ਤਰਾਂ ਆਰ.ਟੀ.ਈ. ਐਫੀਲੇਸ਼ਨ ਦੇ ਸੰਬੰਧ ਵਿੱਚ ਪਹਿਲਾਂ ਕੱਚੀ ਮਾਨਤਾ ਦਿੱਤੀ ਜਾਂਦੀ ਸੀ। ਕਈ ਜ਼ਿਲੇ ਇਸਦੀ 1 ਸਾਲ ਦੀ ਜਾਂ ਕਈ ਜ਼ਿਲੇ 3 ਸਾਲ ਦੀ ਮਾਨਤਾ ਦਿੰਦੇ ਸਨ। ਪਰ ਕੇਸ ਕਰਨ ਤੋਂ ਬਾਅਦ ਫੈਸਲਾ ਸਕੂਲਾਂ ਦੇ ਹੱਕ ਵਿੱਚ ਆਇਆ ਸੀ ਕਿ ਹਰ ਸਕੂਲ ਨੂੰ ਹੁਣ ਆਰ.ਟੀ.ਈ. ਦੀ ਪੱਕੀ ਮਾਨਤਾ ਮਿਲੇਗੀ। ਉਹਨਾਂ ਨੇ ਨਵੰਬਰ ਵਿੱਚ ਹੋਣ ਜਾ ਰਹੇ ਫੈਪ ਅਵਾਰਡ ਬਾਰੇ ਵੀ ਚਾਣਨਾ ਪਾਇਆ ਤੇ ਹਰ ਕੈਟਾਗਰੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਕਿ ਇਹ ਅਵਾਰਡ ਹੁਣ ਨੈਸ਼ਨਲ ਲੈਵਲ ਤੇ ਦੋ ਦਿਨ ਦਾ ਹੋਵੇਗਾ ਜਿਸ ਵਿੱਚ ਵੱਖ-ਵੱਖ ਕੈਗਰੀਆਂ ਵਿੱਚ ਸਕੂਲ ਉਹਨਾਂ ਦੇ ਪ੍ਰਿੰਸਪਿਲ, ਅਧਿਆਪਕ ਤੇ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਅਕਾਡਮਿਕ ਅਤੇ ਸਪੋਰਟਸ ਦੇ ਅਵਾਰਡ ਦਿੱਤੇ ਜਾਣਗੇ। ਅੰਤ ਵਿੱਚ ਮੋਗਾ ਜ਼ਿਲੇ ਦੀ ਕੋਰ ਕਮੇਟੀ ਵੱਲੋਂ ਆਏ ਹੋਏ ਮੁੱਖ ਮਹਿਮਾਨ, ਗਿਆਨ ਖੜਗ ਨੂੰ ਮੋਗਾ ਲੈ ਕੇ ਆਉਣ ਵਾਲੇ ਬਠਿੰਡਾ ਕੋਰ ਕਮੇਟੀ ਦੇ ਮੈਂਬਰ ਅਤੇ ਮੁੱਖ ਬੁਲਾਰੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੂੰ ਸ਼ਾਲ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਮੋਗਾ ਕਮੇਟੀ ਵੱਲੋਂ ਸਕੂਲਾਂ ਦੇ ਚੇਅਰਮੈਨ ਅਤੇ ਪ੍ਰਿੰਸੀਪਲਾਂ ਨੂੰ ਵੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨਿਅਰ ਮੀਤ ਪ੍ਰਧਾਨ ਦਵਿੰਦਰਪਾਲ ਸਿੰਘ ਰਿੰਪੀ ਜੀ ਨੇ ਸਾਰੇ ਮੁੱਖ ਮਹਿਮਾਨਾਂ, ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਅਤੇ ਆਏ ਹੋਏ ਸਕੁਲਾਂ ਦੇ ਚੇਅਰਮੈਨ ਅਤੇ ਪ੍ਰਿਮਸਪਿਲਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੋਗਾ ਜ਼ਿਲੇ ਦੇ ਸਾਰੇ ਹੀ ਸਕੂਲ ਇਸ ਨਵੇਂ ਰੋਡਮੈਪ ਤੇ ਚੱਲਣਗੇ ਤੇ ਸਿੱਖਿਆ ਨੂੰ ਨਵੇਂ ਸਿਖਰ ਤੇ ਲੈ ਕੇ ਜਾਣ ਲਈ ਵਚਣਬੱਧ ਹੋਣਗੇ। ਇਸ ਮੌਕੇ ਆਈ.ਐੱਸ.ਐੱਫ ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ, ਮੋਗਾ ਕੋਰ ਕਮੇਟੀ ਦੇ ਮੈਂਬਰ ਚੇਅਰਮੈਨ ਕੁਲਵੰਤ ਸਿੰਘ ਦਾਨੀ, ਜਸਵੰਤ ਸਿੰਘ ਦਾਨੀ, ਕੁਲਵੰਤ ਸਿੰਘ ਸੰਧੂ, ਜਗਜੀਤ ਸਿੰਘ, ਜਤਿੰਦਰ ਗਰਗ, ਸੁਨੀਲ ਗਰਗ ਅਤੇ ਨਰ ਸਿੰਘ ਬਰਾੜ ਦੇ ਨਾਲ ਸਮੂਹ ਸਕੂਲਾਂ ਦੇ ਮੈਨੇਜਮੈਂਟ ਮੈਂਬਰ, ਪ੍ਰਿੰਸੀਪਲ ਮੋਜੂਦ ਸਨ।
Comments are closed.