ਬਲੂਮਿੰਗ ਬਡਜ਼ ਸਕੂਲ ਦਾ ਦਸਵੀਂ ਦੀ ਬੋਰਡ ਪ੍ਰਿਖਿਆ ਦਾ ਨਤੀਜਾ ਰਿਹਾ ਸ਼ਾਨਦਾਰ
17 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕੀਤੇ – ਪ੍ਰਿੰਸੀਪਲ
ਮੋਗਾ ਸ਼ਹਿਰ ਦੀ ਨਾਮਵਰ ਵਿਦਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਦਸਵੀਂ ਦੀ ਸਲਾਨਾ ਬੋਰਡ ਦੀ ਪ੍ਰਿਖਿਆ ਬਹੁਤ ਹੀ ਸ਼ਾਨਦਾਰ ਰਿਹਾ। ਸਕੂਲ ਦੀ ਵਿਦਿਆਰਥਨ ਅਨੁਰੀਤ ਕੌਰ ਨੇ 95.4% ਅੰਕ ਹਾਸਲ ਕਰਕੇ ਸਕੂਲ ਚੋਂ ਟਾਪ ਕੀਤਾ। ਇਸ ਦੇ ਨਾਲ ਹੀ ਸੰਯੋਗਿਤਾ ਜੇਠੀ ਨੇ 94.4% ਅੰਕ ਹਾਸਲ ਕਰਕੇ ਦੂਸਰਾ, ਨਵਨੀਰ ਸਿੰਘ ਅਤੇ ਸ਼ਹਿਰੀਨ ਸੀਬੀਆ ਨੇ 92.8% ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ 17 ਵਿਦਿਆਰਥੀਆਂ ਨੇ 90% ਤੋਂ ਜਿਆਦਾ ਅੰਕ ਪ੍ਰਾਪਤ ਕਰਕੇ ਆਪਣਾ ਪਰਚਮ ਲਹਿਰਾਇਆ। ਇਹਨਾਂ ਵਿੱਚ ਸੋਹਿਤ ਬੰਸਲ 92.6%, ਈਸ਼ਾ ਅਰੋੜਾ 92%, ਪਾਵਨੀ 91.8%, ਸ਼ੁਭਪ੍ਰਿਤਪਾਲ ਸਿੰਘ 91.8%, ਅਭਿਨੰਦਨ 91.4%, ਬਲਵੰਤ ਸਿੰਘ 91.2%, ਹਰਗੁਨਦੀਪ ਕੌਰ 91%, ਸੁਖਮਨਜੋਤ ਕੌਰ ਚੀਮਾ 90.8%, ਮੋਹਿਤਇੰਦਰ ਸਿੰਘ ਗਿਲ 90.8%, ਰਵਨੀਤ ਕੌਰ 90.6%, ਕਵਿਜੋਤ ਕੌਰ ਗਰੇਵਾਲ 90.2%, ਜਸਕਰਨ ਸਿੰਘ ਤੂਰ 90.2%, ਰਿਪੁਦਮਨ ਸਿੰਘ ਗਿਲ 90.2% ਅੰਕ ਹਾਸਿਲ ਕੀਤੇ। ਇਸ ਤਰ੍ਹਾਂ 35 ਵਿਦਿਆਰਥੀਆਂ ਨੇ 80 ਤੋਂ 90% ਅੰਕ ਹਾਸਲ ਕੀਤੇ, ਇਸ ਤੋਂ ਇਲਾਵਾ 48 ਵਿਦਿਆਰਥੀਆਂ ਨੇ 70% ਤੋਂ 80% ਅੰਕ ਪ੍ਰਾਪਤ ਕੀਤੇ ਅਤੇ 40 ਵਿਦਿਆਰਥੀਆਂ ਨੇ 60% ਤੋਂ 70% ਅੰਕ ਪ੍ਰਾਪਤ ਕੀਤੇ। ਇਸ ਤਰਾਂ੍ਹ ਬਲੂਮਿੰਗ ਬਡਜ਼ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਜ਼ਿਕਰਯੋਗ ਹੈ ਕਿ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਸਿਰਫ ਪੜਾਈ ਚ ਹੀ ਨਹੀਂ ਮੁਕਾਮ ਹਾਸਲ ਕਰਦੇ ਬਲਕਿ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਵੀ ਆਪਣਾ ਪਰਚਮ ਲਹਿਰਾ ਚੁੱਕੇ ਹਨ। ਇਸ ਮੌਕੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸਪਿਲ ਡਾ. ਹਮੀਲੀਆ ਰਾਣੀ ਨੇ ਬੱਚਿਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਉਹਨਾਂ ਕਿਹਾ ਇਸ ਸ਼ਾਨਦਾਰ ਨਤੀਜੇ ਨੇ ਸਕੂਲ਼ ਦਾ ਨਾਮ ਹੋਰ ਵੀ ਰੌਸ਼ਨ ਕਰ ਦਿੱਤਾ ਹੈ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਕਿਹਾ ਦਸਵੀਂ ਕਲਾਸ ਦਾ ਨਤੀਜਾ ਹਰੇਕ ਵਿਦਿਆਰਥੀ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਦਸਵੀਂ ਤੋਂ ਬਾਅਦ ਹੀ ਵਿਦਿਆਰਥੀ ਆਪਣੇ ਸੁਫਣਿਆਂ ਦੇ ਅਨੁਸਾਰ ਆਪਣੀ ਅੱਗੇ ਦੀ ਪੜਾਈ ਦੀ ਚੋਣ ਕਰਦੇ ਹਨ ਤਾਂ ਜੋ ਆਪਣੇ ਮਨਪਸੰਦ ਖੇਤਰ ਵਿੱਚ ਤਰੱਕੀ ਕਰਕੇ ਇੱਕ ਸੁਨਹਿਰਾ ਭਵਿੱਖ ਹਾਸਲ ਕਰ ਸਕਣ। ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਦਾ ਮੁੰਹ ਮਿੱਥਾ ਕਰਵਾਇਆ ਤੇ ਉਹਨਾਂ ਨੂੰ ਅਗਲੀ ਪੜ੍ਹਾਈ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਸਲਾਹ ਦਿੱਤੀ ਕਿ ਉਹ ਆਪਣੀ ਪੜਾਈ ਦੇ ਨਾਲ-ਨਾਲ ਕੋਈ ਨਾ ਕੋਈ ਸਕਿੱਲ ਜ਼ਰੂਰ ਸਿੱਖਣ।