Latest News & Updates

ਬਲੂਮਿੰਗ ਬਡਜ਼ ਸਕੂਲ, ਮੋਗਾ ਵਿੱਚ ਸੀ.ਬੀ.ਐੱਸ.ਈ. ਵੱਲੋਂ ਸਾਇਂਸ ਵਿਸ਼ੇ ਤੇ ਕੇਪੇਸਿਟੀ ਬਿਲਡਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗੁਰੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗੁਵਾਈ ਹੇਠ ਅਤੇ ਸੀ.ਬੀ.ਐੱਸ.ਈ. ਦੇ ਨਿਰਦੇਸ਼ ਤੇ ਅਧਿਆਪਕ ਵਿਕਾਸ ਦੀ ਦਿਸ਼ਾ ਵਿੱਚ ਇਕ ਹੋਰ ਮਜ਼ਬੂਤ ਕਦਮ ਚੁੱਕਦਿਆਂ ਸੀ.ਬੀ.ਐੱਸ.ਈ. ਵੱਲੋਂ ਆਯੋਜਿਤ ‘ਸਾਇਂਸ ਵਿਸ਼ੇ’ ਉੱਤੇ ਕੇਪੇਸਿਟੀ ਬਿਲਡਿੰਗ ਪ੍ਰੋਗਰਾਮ ਦੀ ਸਫਲ ਮੇਜ਼ਬਾਨੀ ਕੀਤੀ। ਇਸ ਸਿਖਲਾਈ ਪ੍ਰੋਗਰਾਮ ਵਿੱਚ 40 ਤੋਂ ਵੱਧ ਅਧਿਆਪਕਾਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ ਜਿਹਨਾਂ ਵਿੱਚੋਂ ਜਿਆਦਾਤਰ ਅਧਿਆਪਕ ਸਕੁਲ ਦੇ ਹੀ ਸਨ ਤੇ ਬਾਕੀ ਹੋਰ ਦੂਰ-ਦੁਰਾਡੇ ਦੇ ਸਕੂਲਾਂ ਤੋਂ ਵੀ ਅਧਿਆਪਕਾਂ ਨੇ ਭਾਗ ਲਿਆ। ਇਸ ਦਿਨ-ਭਰ ਚੱਲੇ ਟਰੇਨਿੰਗ ਸੈਸ਼ਨ ਦੌਰਾਨ ਅਧਿਆਪਕਾਂ ਨੇ ਵੱਖ-ਵੱਖ ਥੀਮਾ ਅਤੇ ਗਤੀਵਿਧੀਆਂ ਰਾਹੀਂ ਵਿਦਿਆਨ ਵਿਸ਼ੇ ਦੀਆਂ ਥਿਊਰੀਆਂ ਅਤੇ ਪ੍ਰਯੋਗਾਤਮਕ ਢੰਗ ਸਿੱਖੇ। ਟਰੇਨਿੰਗ ਵਿੱਚ ਪ੍ਰਿੰਸੀਪਲ, ਚੰਦਰ ਸ਼ੇਖਰ ਅਤੇ ਅਧਿਆਪਕ ਜਾਨ੍ਹਵੀ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਅਧਿਆਪਕਾਂ ਨੂੰ ਐੱਨ.ਸੀ.ਐੱਫ. 2005 ਦੇ ਸਿਧਾਂਤਾਂ ਅਨੁਸਾਰ “ਬੱਚੇ, ਜੀਵਨ ਅਤੇ ਵਿਗਿਆਨ ਪ੍ਰਤੀ ਸੱਚੇ” ਸਿੱਖਿਆ ਦੇ ਮਾਡਲ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ ਸਮਾਰਟ ਲਰਨਿੰਗ ਆਉਟਕਮਜ਼ ਅਤੇ ਬਲੂਮ ਟੈਕਸੋਨੋਮੀ ਰਾਹੀਂ ਵਿਦਿਆਰਥੀਆਂ ਵਿੱਚ ਉੱਚ ਪੱਧਰੀ ਸੋਚ ਵਿਕਸਿਤ ਕਰਨ, 21ਵੀਂ ਸਦੀ ਦੀਆਂ ਹੁਨਰਾਂ ਜਿਵੇਂ ਕਿ ਕ੍ਰੀਏਟਿਵਿਟੀ, ਕ੍ਰਿਟਿਕਲ ਥਿੰਕਿੰਗ, ਕੋਲਾਬਰੇਸ਼ਨ ਅਤੇ ਕੰਪਿਊਟੇਸ਼ਨਲ ਥਿੰਕਿੰਗ ਨੂੰ ਕਲਾਸਰੂਮ ਵਿੱਚ ਸ਼ਾਮਲ ਕਰਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵੱਲੋਂ ਅੇਕਸਪੀਰੀਐਂਸ ਲਰਿਨੰਗ ਮਾਡਲ ਅਧਾਰਿਤ ਹੱਥੋਂ-ਹੱਥ ਗਤੀਵਿਧੀਆਂ ਜਿਵੇਂ ਸਟਰਾਅ ਬ੍ਰਿਜ, ਪੇਪਰ ਟਾਵਰ ਅਤੇ ਕੈਟਾਪਲਟ ਬਣਾਉਣ ਰਾਹੀਂ ਸਿੱਖਣ ਦੇ ਤਰੀਕੇ ਦਰਸਾਏ ਗਏ। ਇਸਦੇ ਨਾਲ ਹੀ ਅਧਿਆਪਕਾਂ ਨੂੰ ਲੈਸਨ ਪਲੈਨਿੰਗ ਅਤੇ ਰੂਬਰਿਕ-ਅਧਾਰਿਤ ਮੁਲਾਂਕਣ ਬਾਰੇ ਵੀ ਟ੍ਰੇਨਿੰਗ ਦਿੱਤੀ ਗਈ। ਜਿਸ ਨਾਲ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਮੁਲਾਂਕਣ ਸੰਭਵ ਬਣ ਸਕੇ। ਇਹ ਪ੍ਰੋਗਰਾਮ ਸੀ.ਬੀ.ਐੱਸ.ਸੀ. ਦੀ ਉਸ ਕੋਸ਼ਿਸ਼ ਨੂੰ ਦਰਸਾਉਂਦਾ ਹੈ ਜਿਸਦਾ ਉਦੇਸ਼ ਰਵਾਇਤੀ ਪਾਠਨ ਤਰੀਕਿਆਂ ਤੋਂ ਹੱਟ ਕੇ ਵਿਗਿਆਨ ਸਿੱਖਿਆ ਨੂੰ ਹੋਰ ਜ਼ਿਆਦਾ ਗਤੀਵਿਧੀ-ਅਧਾਰਿਤ, ਖੋਜਮੂਲਕ ਅਤੇ ਅਨੁਭਵਾਤਮਕ ਬਣਾਉਣਾ ਹੈ। ਟਰੇਨਿੰਗ ਦੇ ਅੰਤ ‘ਤੇ ਰਿਸੋਰਸ ਪਰਸਨ ਨੂੰ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ‘ਅਵਾਰਡ ਆਫ ਓਨਰ’ ਦੇ ਕੇ ਸਨਮਾਨਿਤ ਕੀਤਾ ਗਿਆ। ਸਕੁਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਟੀਮ ਦੀ ਭੂਮਿਕਾ ਦੀ ਸਰਾਹਨਾ ਕਰਦਿਆਂ ਕਿਹਾ ਕਿ, “ਬਲੂਮਿੰਗ ਬਡਜ਼ ਸਕੂਲ ਨਿਰੰਤਰ ਅਧਿਆਪਕਾਂ ਦੇ ਵਿਕਾਸ ਲਈ ਕਪੈਸਟੀ ਬਿਲਡਿੰਗ ਟਰੇਨਿੰਗਾਂ ਕਰਵਾਉਂਦਾ ਹੈ, ਤਾਂ ਜੋ ਅਧਿਆਪਕ ਆਪਣੇ ਅਧਿਆਪਨ ਢੰਗ ਨੂੰ ਨਵੀਨਤਮ ਤਕਨੀਕਾਂ ਅਨੁਸਾਰ ਅੱਪਡੇਟ ਕਰ ਸਕਣ। ਇਹ ਟਰੇਨਿੰਗ ਵੀ ਅਸੀਂ ਇਸੇ ਮਕਸਦ ਲਈ ਕਰਵਾਈ ਹੈ, ਜੋ ਕਿ ਬਹੁਤ ਹੀ ਲਾਭਕਾਰੀ ਸਾਬਤ ਹੋਈ ਹੈ।” ਅਧਿਆਪਕਾਂ ਨੇ ਟਰੇਨਿੰਗ ਤੋਂ ਬਾਅਦ ਫੀਡਬੈਕ ਸੈਸ਼ਨ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਇਹ ਵਚਨ ਦਿੱਤਾ ਕਿ ਉਹ ਆਪਣੀਆਂ ਰੋਜ਼ਾਨਾ ਦੀਆਂ ਪੜਾਉਣ ਸੰਬੰਧੀ ਗਤੀਵਿਧੀਆਂ ਵਿੱਚ ਇਹਨਾਂ ਤਕਨੀਕਾਂ ਨੂੰ ਲਾਗੂ ਕਰਕੇ ਵਿਦਿਆਰਥੀਆਂ ਦੀ ਭਾਗੀਦਾਰੀ ਅਤੇ ਸਿੱਖਣ ਦੀ ਗੁਣਵੱਤਾ ਵਿੱਚ ਨਵੀਂ ਉਚਾਈ ਲਿਆਉਣਗੇ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਬੀ.ਬੀ.ਐਸ. ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਤੋਂ ਹੀ ਸਕੂੱਲ ਵਿੱਚ ਵਿੱਦਿਆਂ ਦੀ ਉਨੱਤੀ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਆ ਰਹੇ ਹਨ।