ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਇਆ ਗਿਆ ਕ੍ਰਿਸਮਿਸ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਵਿੱਚ ਅਧਿਆਪਕਾਂ ਵੱਲੋਂ ਕ੍ਰਿਸਮਿਸ ਮਨਾਇਆ ਗਿਆ। ਇਸ ਮੌਕੇ ਸਕੂਲੀ ਅਧਿਆਪਕਾਂ ਵੱਲੋਂ ਕੈਰਲ ਗੀਤ ਗਾਏ ਗਏ ਅਤੇ ਕ੍ਰਿਸਮਿਸ ਟ੍ਰੀ ਸਜਾਇਆ। ਇੰਗਲਿਸ਼ ਅਧਿਆਪਕਾਂ ਵੱਲੋਂ ਟੈਬਲੋ ਪੇਸ਼ ਕੀਤਾ ਗਿਆ। ਸਕੂਲੀ ਅਧਿਆਪਕ ਵੱਲੋਂ ਸੈਂਟਾ ਕਲੋਜ਼ ਦੀ ਵੇਸ਼ਭੂਸ਼ਾ ਵਿੱਚ ਸਾਰੇ ਸਟਾਫ ਨੂੰ ਟੌਫੀਆਂ ਅਤੇ ਚਾਕਲੇਟ ਵੰਡੇ। ਇਸ ਮੌਕੇ ਸਕੂਲ ਪਿੰ੍ਰਸੀਪਲ ਡਾ; ਹਮੀਲੀਆ ਰਾਣੀ ਵੱਲੋਂ ਵੀ ਕੈਰਲ ਗੀਤ ਗਾਇਆ ਗਿਆ।ਜਿੰਗਲ ਬੈੱਲ-ਜਿੰਗਲ ਬੈੱਲ ਦੀ ਧੁਨ ਉੱਤੇ ਅਧਿਆਪਕਾਂ ਵੱਲੋਂ ਡਾਂਸ ਪੇਸ਼ ਕੀਤਾ ਗਿਆ। ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ, ਚੇਆਰਪਰਸਨ ਮੈਡਮ ਕਮਲ ਸੈਣੀ ਵੱਲੋਂ ਮੈਨਜਮੈਂਟ ਮੈਂਬਰ ਨਤਾਸ਼ਾ ਸੈਣੀ ਵੱਲੋਂ ਅਤੇ ਪ੍ਰਿੰਸੀਪਲ ਮੈਡਮ ਵੱਲੋਂ ਸਾਂਝੇ ਤੌਰ ਸਾਰਿਆਂ ਨੂੰ ਕ੍ਰਿਸਮਿਸ ਤੇ ਨਵੇਂ ਸਾਲ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਆਉਣ ਵਾਲਾ ਨਵਾਂ ਸਾਲ (2021) ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ।

BBScelebrationchristmasmoganew year