ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਇਆ ਗਿਆ ਇੰਟਰਨੈਸ਼ਨਲ ਵੂਮਨ ਡੇ ਇਨ ਸਾਇੰਸ

ਵਿਦਿਆਰਥੀਆਂ ਲਈ ਸਾਇੰਸ ਓਲੰਪਿਆਡ ਕੀਤਾ ਗਿਆ ਆਯੋਜਿਤ

ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਇਹ ਵਿਸ਼ੇਸ ਦਿਨ ਇੰਟਰਨੈਸ਼ਨਲ ਵੂਮਨ ਡੇ ਇਨ ਸਾਇੰਸ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਗਿਆਨ ਵਿੱਚ ਆਪਣਾ ਮਹਾਨ ਯੋਗਦਾਨ ਦੇਣ ਵਾਲੀਆਂ ਮਹਿਲਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨਾਂ ਦੇ ਵਿਗਿਆਨ ਵਿਸ਼ੇ ਵਿੱਚ ਯੋਗਦਾਨ ਸਬੰਧਤ ਜਾਣਕਾਰੀ ਸਾਂਝੀ ਕੀਤੀ ਗਈ। ਇਸ ਵਿਸ਼ੇਸ ਦਿਨ ਨੂੰ ਮਨਾਉਂਦੇ ਹੋਏ ਸੰਸਥਾ ਵਿੱਚ ਸਾਇੰਸ ਓਲੰਪਿਆਡ ਕਰਵਾਇਆ ਗਿਆ। ਸੰਸਥਾ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਮੁਕਾਬਲੇ ਦੀ ਸ਼ੁਰੂਆਤ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਕੀਤੀ ਗਈ ਤੇ ਉਹਨਾਂ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਨੂੰ ਸਾਇੰਸ ਵਿਸ਼ੇ ਵਿੱਚ ਜਿਆਦਾ ਸਿੱਖਣ ਤੇ ਰਿਸ਼ਰਚ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਅਲੱਗ-ਅਲੱਗ ਟੀਮਾਂ ਨੂੰ ਵਿਗਿਆਨ ਅਤੇ ਪ੍ਰਸਿੱਧ ਵਿਗਿਆਨੀਆਂ ਅਤੇ ਵਿਗਿਆਨ ਵਿਸ਼ੇ ਨਾਲ ਸਬੰਧਤ ਸਵਾਲ ਪੁੱਛੇ ਗਏ ਅਤੇ ਅੱਠ ਵਿਦਿਆਰਥੀ ਇਸ ਮੁਕਾਬਲੇ ਲਈ ਚੁਣੇ ਗਏ। ਇਹਨਾਂ 8 ਵਿਦਿਆਰਥੀਆਂ ਜਿਹਨਾਂ ਵਿੱਚ ਪਹਿਲੀ ਟੀਮ ਡਾ. ਆਰ ਕੇ ਸ੍ਰੀਵਾਸਤਵ ਨਾਮ ਤੇ ਸੀ ਜਿਸ ਵਿੱਚ ਰਮਨਦੀਪ ਕੌਰ ਅਤੇ ਸਨੇਅਲ, ਦੂਸਰੀ ਟੀਮ ਵੀ ਮੈਰੀ ਕਿਊਰੀ ਨਾਮ ‘ਤੇ,ਜਿਸ ਵਿੱਚ ਸਿਮਰਨ ਅਤੇ ਸਨਮੀਤ ਇਸੇ ਤਰ੍ਹਾਂ ਤੀਸਰੀ ਟੀਮ ਟੈਸੀ ਥਾਮਸ ਨਾਂ ‘ਤੇ ਜਿਸ ਵਿੱਚ ਤੇਜਪਾਲ ਅਤ ਹੈਰੀ,ਚੌਥੀ ਟੀਮ ਅਦਿੱਤੀ ਪੰਤ ਨਾਂ ‘ਤੇ ਸਾਹਿਬ ਅਤੇ ਹਰਜਾਪ ਵਿਦਿਆਰਥੀ ਸਨ। ਇਹਨਾਂ ਵਿਦਿਆਰਥੀਆਂ ਤੋਂ ਵਿਗਿਆਨ ਸਬੰਧਤ ਪ੍ਰਸ਼ਨ ਪੁੱਛੇ ਗਏ ਜਿਹਨਾਂ ਵਿੱਚ ਸਾਰੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚੋਂ ਡਾ. ਆਰ ਸ੍ਰੀਵਾਸਤਵ ਟੀਮ ਪਹਿਲੇ ਨੰਬਰ ਤੇ ਰਹੀ । ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸੰਸਥਾ ਸਮੇਂ–ਸਮੇਂ ਤੇ ਇਹੋ ਜਿਹੇ ਮੁਕਾਬਲੇ ਆਯੋਜਿਤ ਕਰਦੀ ਰਹਿੰਦੀ ਹੈ ਤਾਂ ਜੋ ਬੱਚਿਆਂ ਦਾ ਸਾਵਪੱਖੀ ਵਿਕਾਸ ਹੋ ਸਕੇ।

BBSinternational day of women in sciencemogascience olympiadscientistteams