ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਇਆ ਗਿਆ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱੱੱੱੱੱੱਚ ਗਰੁੱਪ ਚੇਆਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਵਿੱਚ ਮਾਂ ਬੋਲੀ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਮਾਂ-ਬੋਲੀ ਸਾਡੀ ਜ਼ਿੰਦਗੀ ਵਿਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ। ਇਹ ਉਹ ਭਾਸ਼ਾ ਹੈ ਜੋ ਅਸੀਂ ਆਪਣੇ ਘਰਾਂ ਤੋਂ ਸਿੱਖਦੇ ਹਾਂ ਜੋ ਸਾਡੀ ਨੁਮਾਇੰਦਗੀ ਕਰਦੀ ਹੈ। ਇਹ ਸਾਨੂੰ ਵੱਖਰਾ ਬਣਾਉਂਦੀ ਹੈ। ਇਸ ਲਈ, ਇਹ ਸਿਰਫ ਸਮਝਣ ਯੋਗ ਹੈ ਕਿ ਇੱਕ ਦਿਨ ਉਸ ਭਾਸ਼ਾ ਨੂੰ ਸਮਰਪਿਤ ਹੁੰਦਾ ਹੈ ਜਿਸ ਨੂੰ ਅਸੀਂ ਜਨਮ ਤੋਂ ਹੀ ਸਿੱਖਦੇ ਆ ਰਹੇ ਹੁੰਦੇ ਹਾਂ। ਇਸ ਨੂੰ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਕਿਹਾ ਜਾਂਦਾ ਹੈ ਅਤੇ ਹਰ ਸਾਲ 21 ਫਰਵਰੀ ਨੂੰ ਮਨਾਇਆ ਜਾਂਦਾ ਹੈ। 7 ਨਵੰਬਰ, 1999 ਨੂੰ, ਯੂਨੈਸਕੋ ਨੇ ਅਧਿਕਾਰਤ ਤੌਰ ‘ਤੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਇਹ ਐਲਾਨ ਕੀਤਾ ਸੀ ਇਹ ਵਿਚਾਰ ਭਾਸ਼ਾ-ਅਧਾਰਤ ਅੰਦੋਲਨ ਦੁਆਰਾ ਪ੍ਰੇਰਿਤ ਕਿਹਾ ਜਾਂਦਾ ਹੈ ਜਿਸਦੀ ਅਗਵਾਈ ਬੰਗਲਾਦੇਸ਼ (ਪਹਿਲਾਂ ਪੂਰਬੀ ਪਾਕਿਸਤਾਨ ਵਜੋਂ ਜਾਣੀ ਜਾਂਦੀ ਸੀ) ਨੇ ਕੀਤੀ ਸੀ, ਕਿਉਂਕਿ ਇਹ 21 ਫਰਵਰੀ ਨੂੰ ਸੀ ਜਦੋਂ ਉਨ੍ਹਾਂ ਦੀ ਬੰਗਲਾ ਭਾਸ਼ਾ ਲਈ ਲੜਾਈ ਦਾ ਕੰਮ ਤੇਜ਼ ਹੋ ਗਿਆ ਸੀ। ਇਸ ਲਈ ਇਹ ਦਿਨ ਮਨਾਉਣ ਲਈ ਚੁਣਿਆ ਗਿਆ ਹੈ ਜੋ ਹੁਣ ਵਿਆਪਕ ਤੌਰ ਤੇ ਜਾਣਿਆ ਜਾਂਦਾ ਹੈ। ਉਹਨਾਂ ਅੱਗੇ ਮਾਂ ਬੋਲੀ ਪੰਜਾਬੀ ਬਾਰੇ ਜਾਣਕਾਰੀ ਦਿੱਤੀ ਅਤੇ ਇਸਦੀ ਮਹਾਨਤਾ ਦੱਸੀ। ਸਕੂਲੀ ਵਿਦਿਆਰਥੀਆਂ ਵੱਲੋਂ ਇਸ ਸਬੰਧਤ ਚਾਰਟ ਅਤੇ ਸਲੋਗਨ ਆਦਿ ਬਣਾਏ।ਪੰਜਾਬੀ ਭਾਸ਼ਾ ਸਬੰਧਤ ਕਈ ਪ੍ਰਕਾਰ ਦੇ ਆਰਟੀਕਲ, ਸਪੀਚ ਆਦਿ ਬੋਲੇ ਗਏ,ਦੱਸਿਆ ਕਿ ਸਾਡੀ ਮਾਂ ਬੋਲੀ ਪੌਜਾਬੀ ਹੈ ਪਰ ਪੰਜਾਬੀ ਨੂੰ ਉਸਦਾ ਮਿਲਦਾ ਸਨਮਾਨ ਨਹੀ ਮਿਲ ਰਿਹਾ। ਅਸੀਂ ਵਿਦੇਸ਼ੀ ਭਾਸ਼ਾਵਾਂ ਪਿੱਛੇ ਭੱਜਦੇ ਹੋਏ ਆਪਣੀ ਮਾਂ ਬੋਲੀ ਤੋਂ ਦੂਰ ਜਾ ਰਹੇ ਹਾਂ। ਪੰਜਾਬੀ ਹੋਣ ਦੇ ਨਾਤੇ ਪੰਜਾਬੀ ਬੋਲੀ ਸਾਡੀ ਪਹਿਚਾਨ ਹੈ। ਚੰਗੀ ਗੱਲ ਕਿ ਸਾਨੂੰ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਗੋਵੇ ਪਰ ਸਾਨੂੰ ਆਪਣੀ ਮਾਂ ਬੋਲੀ ਨਾਲ ਮਤਰੇਇਆ ਵਰਗਾ ਵਿਵਹਾਰ ਨਹੀਂ ਕਰਨਾ ਚਾਹੀਦਾ। ਸਾਡੇ ਗੁਰੁਆ, ਪੀਰਾਂ ਅਤੇ ਹੋਰ ਸਾਹਿਤਕਾਰਾਂ ਅਤੇ ਕਵੀਆਂ ਨੇ ਪੰਜਾਬੀ ਬੋਲੀ ਦਾ ਸਤਿਕਾਰ ਕੀਤਾ ਤੇ ਅਤੇ ਰਚਨਾਮਕ ਸ਼ੈਲੀ ਠੇਠ ਪੰਜਾਬੀ ਰੱਖੀ। ਇਸ ਮੌਕੇ ਵਿਦਿਆਰਥੀ ਤੇ ਸਟਾਫ ਹਾਜ਼ਰ ਸਨ।

BBScelebrationeventinternational mother language daymogapunjabi