ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਇਆ ਗਿਆ ਅਰਥ ਡੇ 2021

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਵਿੱਚ ਅਰਥ ਡੇ ਮਨਾਇਆ ਗਿਆ। ਜਿੱਥੇ ਕਿ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਕੂਲ ਬੰਦ ਹਨ ਅਤੇ ਵਿਦਿਆਰਥੀ ਘਰਾਂ ਵਿੱਚ ਬੈਠੇ ਹਨ ਉੱਥੇ ਹੀ ਬੀ.ਬੀ.ਐਸ ਬੱਚਿਆਂ ਨੂੰ ਆਨ ਲਾਈਨ ਸਿੱਖਿਆ ਪ੍ਰਦਾਨ ਕਰਂ ਚ ਮੋਹਰੀ ਰਿਹਾ ਹੈ ਤਾਂ ਜੋ ਬੱਚੇ ਪੜ੍ਹਾਈ ਦੇ ਨੁਕਸਾਨ ਤੋਂ ਬੱਚਦੇ ਹੋਏ ਆਪਣਾ ਸਿਲੇਬਸ ਸਮੇਂ ਸਿਰ ਪੂਰਾ ਕਰ ਸਕਣ। ਵਿਦਿਆਰਥੀਆਂ ਦੇ ਸਕੂਲ ਨਾ ਆਉਣ ਕਾਰਨ ਅੱਜ ਇਹ ਦਿਵਸ ਅਧਿਆਪਕਾਂ ਵੱਲੋਂ ਮਨਾਇਆ ਗਿਆ। ਉਹਨਾਂ ਵੱਲੋਂ ਇਸ ਸਬੰਧਤ ਕਈ ਕਿਸਮ ਦੇ ਚਾਰਟ, ਸਲੋਗਨ ਆਦਿ ਬਣਾਏ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਅਰਥ ਡੇ ਸਬੰਧਤ ਜਾਣਕਾਰੀ ਦਿੱਤੀ ਅਤੇ ਅਰਥ ਡੇ ਥੀਮ ‘ਰੀਸਟੋਰ ਅਵਰ ਅਰਥ’ ਬਾਰੇ ਦੱਸਿਆ, ਅੱਗੇ ਕਿਹਾ ਕਿ ਕਿਵੇਂ ਅਸੀਂ ਨਵੀਆਂ ਤਕਨੀਕਾਂ, ਨਵੀਆਂ ਖੋਜਾਂ ਅਤੇ ਕੁਦਰਤੀ ਸਾਧਨਾਂ ਦੁਆਰਾ ਅਸੀਂ ਆਪਣੀ ਧਰਤੀ ਨੂੰ ਪਹਿਲਾਂ ਵਾਲੀ ਸਥਿਤੀ ਵਿੱਚ ਲਿਆ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਧਰਤੀ ਸਭ ਲਈ ਸਮਾਨ ਹੈ। ਧਰਤੀ ਨੂੰ ਉਸ ਤਰ੍ਹਾਂ ਪਿਆਰ ਕਰ ਜਿਵੇਂ ਤੁਸੀਂ ਆਪਣੇ ਆਪ ਨੁੰ ਕਰਦੇ ਹੋ। ਧਰਤੀ ਹਰ ਮਨੁੱਖ ਦੀ ਜ਼ਰੂਰਤ ਪੂਰਾ ਕਰਦੀ ਹੈ ਪਰ ਹਰ ਮਨੁੱਖ ਦਾ ਲਾਲਚ ਨਹੀਂ। ਇਸ ਮੌਕੇ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਉਚੇਚੇ ਤੌਰ ਤੇ ਕਿਹਾ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਧਰਤੀ ਸਾਨੂੰ ਸਾਡੇ ਪੂਰਵਜਾਂ ਦੀ ਦੇਣ ਹੈ ਅਤੇ ਅਸੀਂ ਆਪਣੇ ਬੱਚਿਆਂ ਨੂੰ ਦੇਣੀ ਹੈ ਇਸਦੀ ਚੰਗੀ ਤਰ੍ਹਾਂ ਦੇਖਭਾਲ ਦੀ ਜ਼ਿੰਮੇਵਾਰੀ ਵੀ ਸਾਡੀ ਹੈ।

BBSchartsearth dayGREEN EARTHmogaslogans