ਬਲੂਮਿੰਗ ਬਡਜ਼ ਸਕੂਲ ਦੀ ਖਿਡਾਰਣ ਮਹਿਕਦੀਪ ਕੌਰ ਨੇ ਸਕੇਟਿੰਗ ਚੋਂ ਜਿੱਤੇ 2 ਗੋਲਡ ਮੈਡਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਜਿੱਥੇ ਵਿਦਿਅਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਰਹੀ ਹੈ ਉੱਥੇ ਹੀ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਉਹਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਵੀ ਅੱਗੇ ਵਧਣ ਲਈ ਪ੍ਰੇਰਤਿ ਕੀਤਾ ਜਾਂਦਾ ਹੈ। ਪਿਛਲੇ ਲੰਬੇ ਸਮੇਂ ਤੋਂ ਹੀ ਇਸ ਸੰਸਥਾ ਦੇ ਖਿਡਾਰੀ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲੈਂਦੇ ਆ ਰਹੇ ਹਨ ਤੇ ਆਪਣੀ ਮਿਹਨਤ ਸਦਕਾ ਮੈਡਲ ਜਿੱਤ ਰਹੇ ਹਨ। ਇਸੇ ਲੜੀ ਨੂੰ ਅੱਗੇ ਤੋਰਦਿਆਂ ਸਕੂਲ ਦੀ 9ਵੀਂ ਜਮਾਤ ਦੀ ਵਿਦਿਅਰਥਣ ਮਹਿਕਦੀਪ ਕੌਰ ਨੇ 21 ਨਵੰਬਰ ਨੂੰ ਗੁਰੁ ਨਾਨਕ ਕਾਲਜ਼ ਮੋਗਾ ਵਿਖੇ ਸਕੇਟਰਜ਼ ਸਕੇਟਿੰਗ ਅਕੈਡਮੀ ਵੱਲੋਂ ਕਰਵਾਈਆਂ ਗਈਆਂ ਪੰਜਾਬ ਅਪਨ ਸਕੇਟਿੰਗ ਚੈਂਪਿਅਨਸ਼ਿਪ ਵਿੱਚ ਭਾਗ ਲਿਆ ਤੇ ਸਕੇਟਿੰਗ ਦੇ ਅੰਡਰ-17 ਗਰੁੱਪ ਵਿੱਚ 300 ਮੀਟਰ ਅਤੇ 500 ਮੀਟਰ ਰੇਸ ਵਿੱਚ ਪਹਿਲੀ ਪੁਜੀਸ਼ਨ ਹਾਸਿਲ ਕਰਦਿਆਂ 2 ਗੋਲਡ ਮੈਡਲ ਜਿੱਤੇ। ਮਹਿਕਦੀਪ ਕੌਰ ਦੇ ਸਕੂਲ ਪਹੁੰਚਣ ਤੇ ਸਵੇਰ ਦੀ ਸਭਾ ਦੌਰਾਨ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਤੇ ਸਮੂਹ ਸਪੋਰਟਸ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ 100 ਤੋਂ ਵੀ ਵੱਧ ਖਿਡਾਰੀਆਂ ਨੇ ਭਾਗ ਲਿਆ। ਉਹਨਾਂ ਅੱਗੇ ਕਿਹਾ ਕਿ ਸਕੂਲ ਦਾ ਮੁਖ ਮੰਤਵ ਵਿਦਿਆਰਥੀਆਂ ਨੂੰ ਸਿਰਫ ਪੜਾਈ ਦੇ ਖੇਤਰ ਚ ਹੀ ਅੱਗੇ ਲੈ ਕੇ ਜਾਣਾ ਨਹੀਂ ਹੈ ਸਗੋਂ ਸਰਵਪੱਖੀ ਵਿਕਾਸ ਕਰਨਾ ਹੈ। ਉਹਨਾਂ ਜੇਤੂ ਖਿਡਾਰਣ ਨੂੰ ਮੈਡਲ ਜਿੱਤਣ ਤੇ ਵਧਾਈ ਦਿੱਤੀ ਤੇ ਭਵਿੱਖ ਵਿੱਚ ਹੋਰ ਅੱਗੇ ਵਧਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ।