ਬੀ.ਬੀ.ਐਸ ਖੇਡਾਂ ਦੀ ਮਸ਼ਾਲ ਕੀਤੀ ਸਕੂਲ ਕਪਤਾਨਾਂ ਅਤੇ ਹਾਊਸ ਕਪਤਾਨਾਂ ਦੇ ਹਵਾਲੇ

ਜਗਦੀ ਮਸ਼ਾਲ ਸ਼ਾਂਤੀ ਤੇ ਇਕਜੁੱਟਤਾ ਦਾ ਪ੍ਰਤੀਕ - ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਗੱਰੁਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ, ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਵੱਲੋਂ ਦਸੰਬਰ ਮਹੀਨੇ ਵਿੱਚ ਹੀ ਹੋਣ ਵਾਲੀਆਂ 14ਵੀਆਂ ਬੀ. ਬੀ. ਐੱਸ. ਗੇਮਜ਼ 2021 ਲਈ ਬੀ.ਬੀ.ਐੱਸ ਖੇਡਾਂ ਦੀ ਮਸ਼ਾਲ ਸਕੂਲ ਕਪਤਾਨ ਅਰਮਾਨ ਕੋਹਲੀ, ਸਤਵੀਰ ਸਿੰਘ ਅਤੇ ਗੁਰਨੂਰ ਕੌਰ ਅਤੇ ਸਾਰੇ ਹਾਊਸ ਕਪਤਾਨਾਂ ਦੇ ਹਵਾਲੇ ਕੀਤੀ। ਇਸ ਮੌਕੇ ਗੱਰੁਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਉਚੇਚੇ ਤੌਰ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਬੀ.ਬੀ.ਐੱਸ ਖੇਡਾਂ ਦੋਰਾਨ ਮਸ਼ਾਲ ਨੂੰ ਜਗਾਇਆ ਜਾਂਦਾ ਹੈ ਜੋ ਕਿ ਸ਼ਾਂਤੀ ਤੇ ਇੱਕਜੁੱਟਤਾ ਦਾ ਪ੍ਰਤੀਕ ਹੈ ਅਤੇ ਇਹ ਪਹਿਲੀਆਂ ਬੀ.ਬੀ.ਐਸ ਗੇਮਜ਼ ਤੋਂ ਲਗਾਤਾਰ ਜਾਰੀ ਹੈ। ਇਸ ਸਾਲ ਹੋਣ ਜਾ ਰਹੀਆਂ 14ਵੀਆਂ ਬੀ.ਬੀ.ਐੱਸ ਖੇਡਾਂ ਦੀ ਸ਼ੁਰੂਆਤ ਇਸ ਮਸ਼ਾਲ ਨੂੰ ਜਗਾ ਕੇ ਕੀਤੀ ਤੇ ਜਗਦੀ ਹੋਈ ਮਸ਼ਾਲ ਸਕੂਲ ਕਪਤਾਨਾਂ ਦੇ ਹਵਾਲੇ ਕੀਤੀ ਤੇ ਉਹਨਾਂ ਸਾਰੇ ਸਕੂਲ ਦੀ ਗਰਾੳਂਡ ਵਿੱਚ ਜਗਦੀ ਹੋਈ ਮਸ਼ਾਲ ਦਾ ਚੱਕਰ ਲਗਾਇਆ ਤ ਜਿਸ ਨਾਲ ਖਿਡਾਰੀਆ ਵਿੱਚ ਵੀ ਕਾਫੀ ਉਤਸ਼ਾਹ ਨਜ਼ਰ ਆਇਆ। ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ 14ਵੀਆਂ ਬੀ. ਬੀ. ਐੱਸ ਖੇਡਾਂ ਜੋ ਕਿ ਸਕੂਲ ਦਾ ਸਲਾਨਾ ਸਮਾਗਮ ਹੁੰਦਾ ਹੈ। ਸਮਾਗਮ ਤੋਂ ਤਕਰੀਬਨ 10 ਦਿਨ ਪਹਿਲਾਂ ਹੀ ਇਸ ਦੀ ਸ਼ੁਰੂਆਤ ਹੋ ਜਾਂਦੀ ਹੈ ਕਿਉਂਕਿ 37 ਪ੍ਰਕਾਰ ਦੀਆ ਖੇਡਾਂ ਤੇ 21 ਟਰੈਕ ਤੇ ਫੀਲਡ ਈਵੈਂਟ ਦੇ ਕਵਾਟਰ ਫਾਇਨਲ, ਸੈਮੀਫਾਇਨਲ ਮੈਚ ਪਹਿਲਾਂ ਹੀ ਕਰਵਾਏ ਜਾਂਦੇ ਹਨ ਤੇ ਫਇਨਲ ਮੁਕਾਬਲੇ ਸਮਾਗਮ ਵਾਲੇ ਦਿਨ ਕਰਵਾਏ ਜਾਂਦੇ ਹਨ ਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਜਿਹਨਾਂ ਵਿਦਿਅਰਥੀਆਂ ਨੇ ਸਾਰੇ ਸਾਲ ਵਿੱਚ ਕਿਸੇ ਪ੍ਰਤੀਯੋਗਿਤਾ ਜਾਂ ਡਾਂਸ, ਬੈਗ ਪਾਇਪਰ ਬੈਂਡ ਆਦਿ ਵਿੱਚ ਹਿੱਸਾ ਲਿਆ ਹੂੰਦਾ ਹੈ ਉਹਨਾਂ ਨੂੰ ਵੀ ਸਨਮiਾਨਤ ਕੀਤਾ ਜਾਂਦਾ ਹੈ ਤਾਂ ਜੋ ਉਹਨਾਂ ਦਾ ਮਨੋਬਲ ਵਧਾਇਆ ਜਾ ਸਕੇ। ਬੀ.ਬੀ.ਐੱਸ ਖੇਡਾਂ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਉਤਸਾਹ ਮਿਲ ਰਿਹਾ ਹੈ। ਇਸ ਮੌਕੇ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ. ਬੀ. ਐੱਸ ਦੇ ਰੂਪ ਵਿੱਚ ਵਿਦਿਆਰਥੀਆਂ ਨੂੰ ਬਹੁਤ ਵਧੀਆ ਪਲੇਟਫਾਰਮ ਮਿਲਿਆ ਹੈ ਜਿਸ ਤੋਂ ਬੱਚੇ ਬਹੁਤ ਕੁਝ ਹਾਸਲ ਕਰਦੇ ਹੋਏ ਭਵਿੱਖ ਵਿੱਚ ਅਗਾਂਹ ਵੱਧ ਰਹੇ ਹਨ। ਬੀ. ਬੀ. ਐੱਸ. ਗੇਮਜ਼ ਪ੍ਰਤੀ ਸਾਰੇ ਵਿਦਿਆਰਥੀ ਬਹੁਤ ਉਤਸ਼ਾਹਿਤ ਹਨ। ਉਹਨਾਂ ਦੱਸਿਆਂ ਕਿ ਬੀ. ਬੀ. ਐੱਸ. ਖੇਡਾਂ ਕਈ ਪ੍ਰਕਾਰ ਦੇ ਖੇਡ ਮੁਕਾਬਲਿਆਂ ਦੇ ਨਾਲ – ਨਾਲ ਕਈ ਪ੍ਰਕਾਰ ਦੇ ਡਿਸਪਲੇਅ ਅਤੇ ਗੀਤ ਸੰਗੀਤ, ਡਾਂਸ, ਕੋਰੀੳਗਰਾਫੀ ਆਦਿ ਦਾ ਸੁਮੇਲ ਹੈ। ਪ੍ਰਿੰਸੀਪਲ ਮੈਡਮ ਵੱਲੋਂ ਸਕੂਲ ਮੈਨਜਮੈਂਟ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਜੋ ਕਿ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ–ਨਾਲ ਖੇਡਾਂ ਵਿੱਚ ਵੀ ਹਰੇਕ ਲੋੜੀਂਦੀ ਤੇ ਆਧੁਨਿਕ ਸਹੂਲਤ ਮਹੁੱਈਆ ਕਰਵਾਈ ਗਈ ਹੈ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ।