ਬਲੂਮਿੰਗ ਬਡਜ਼ ਸਕੂਲ ਵਿਚ ਵਿਸ਼ਵ ਲੀਵਰ ਦਿਵਸ ਮੌਕੇ ਲੀਵਰ ਨੂੰ ਸੇਹਤਮੰਦ ਰੱਖਣ ਦੇ ਸੁਝਾਅ ਸਾਂਝੇ ਕੀਤੇ

ਜਿਗਰ ਦੀਆਂ ਬਿਮਾਰੀਆਂ ਭਾਰਤ ਵਿੱਚ ਮੌਤ ਦਾ 10ਵਾਂ ਸਭ ਤੋਂ ਆਮ ਕਾਰਨ - ਵਿਸ਼ਵ ਸਿਹਤ ਸੰਗਠਨ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਸਵੇਰ ਦੀ ਸਭਾ ਦੋਰਾਨ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਵਰਲਡ ਲੀਵਰ ਡੇਅ ਮਨਾਇਆ ਗਿਆ ਤੇ ਲੀਵਰ ਸੰਬੰਧੀ ਵਿਦਿਆਰਥੀਆਂ ਵੱਲੋਂ ਚਾਰਟ ਤੇ ਅਰਟੀਕਲ ਪੇਸ਼ ਕੀਤੇ ਗਏ। ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਲੀਵਰ ਨਾਲ ਸਬੰਧਤ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ 19 ਅਪ੍ਰੈਲ ਨੂੰ ਵਿਸ਼ਵ ਲੀਵਰ ਦਿਵਸ ਮਨਾਇਆ ਜਾਂਦਾ ਹੈ। ਮਨੁੱਖੀ ਸਰੀਰ ਵਿੱਚ ਦਿਮਾਗ ਨੂੰ ਤੋਂ ਇਲਾਵਾ ਲੀਵਰ ਸਰੀਰ ਦਾ ਦੂਜਾ ਸਭ ਤੋਂ ਵੱਡਾ ਅਤੇ ਸਭ ਤੋਂ ਗੁੰਝਲਦਾਰ ਅੰਗ ਹੈ। ਇਹ ਸਰੀਰ ਦੀ ਪਾਚਨ ਪ੍ਰਣਾਲੀ ਵਿੱਚ ਇੱਕ ਪ੍ਰਮੁੱਖ ਖਿਡਾਰੀ ਹੈ। ਹਰ ਚੀਜ਼ ਜੋ ਅਸੀਂ ਖਾਂਦੇ ਜਾਂ ਪੀਂਦੇ ਹਾਂ, ਦਵਾਈ ਸਮੇਤ, ਲੀਵਰ ਵਿੱਚੋਂ ਲੰਘਦੀ ਹੈ। ਮਨੁੱਖੀ ਸਰੀਰ ਲੀਵਰ ਤੋਂ ਬਿਨਾਂ ਨਹੀਂ ਰਹਿ ਸਕਦਾ। ਇਹ ਇੱਕ ਅਜਿਹਾ ਅੰਗ ਹੈ ਜਿਸਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰਨ ‘ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੁਆਰਾ ਰਿਪੋਰਟ ਕੀਤੇ ਅਨੁਸਾਰ, ਜਿਗਰ ਦੀਆਂ ਬਿਮਾਰੀਆਂ ਭਾਰਤ ਵਿੱਚ ਮੌਤ ਦਾ 10ਵਾਂ ਸਭ ਤੋਂ ਆਮ ਕਾਰਨ ਹੈ। ਲੀਵਰ ਸਰੀਰ ਵਿੱਚ ਬਹੁਤ ਸਖਤ ਮੇਹਨਤ ਕਰਦਾ ਹੈ ਇਹ ਸੈਂਕੜੇ ਗੁੰਝਲਦਾਰ ਕੰਮ ਕਰਦਾ ਹੈ। ਇਕ ਸੇਹਤਮੰਦ ਲੀਵਰ ਮਨੁੱਖੀ ਸਰੀਰ ਦੇ ਬਲੱਡ ਸ਼ੂਗਰ ਨੂੰ ਨਿਯਮਤ ਕਰਦਾ ਹੈ। ਇਹ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਹਟਾਉਣ, ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ਲੀਵਰ ਦੀ ਬਿਮਾਰੀ ਆਮ ਤੌਰ ‘ਤੇ ਕੋਈ ਸਪੱਸ਼ਟ ਸੰਕੇਤ ਜਾਂ ਲੱਛਣ ਨਹੀਂ ਪੈਦਾ ਕਰਦੀ ਜਦੋਂ ਤੱਕ ਇਹ ਕਾਫ਼ੀ ਉੱਨਤ ਨਹੀਂ ਹੁੰਦੀ ਹੈ ਅਤੇ ਲੀਵਰ ਨੂੰ ਨੁਕਸਾਨ ਨਹੀਂ ਪਹੁੰਚਦਾ ਹੈ। ਲੀਵਰ ਦੀ ਸਫਾਈ ਲਈ ਵਿਦਿਆਰਥੀਆਂ ਨੂੰ ਸੁਝਾਅ ਦਿੰਦੇ ਹੋਏ ਉਹਨਾਂ ਦੱਸਿਆ ਕਿ ਸਾਨੂੰ ਆਪਣੇ ਲੀਵਰ ਨੂੰ ਸਾਫ ਰੱਖਣ ਲਈ ਲਸਣ, ਅੰਗੂਰ, ਗਾਜਰ, ਹਰੀਆਂ ਪੱਤੇਦਾਰ ਸਬਜ਼ੀਆਂ, ਸੇਬ ਅਤੇ ਅਖਰੋਟ ਆਦਿ ਖਾਣੇ ਚਾਹੀਦੇ ਹਨ। ਖਾਣਾ ਜਾਂ ਸਬਜੀ ਬਨਾਉਣ ਸਮੇਂ ਜੈਤੂਨ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਤਰਲ ਪਦਾਰਥ ਵਿੱਚ ਨਿੰਬੂ ਅਤੇ ਨਿੰਬੂ ਦਾ ਰਸ ਅਤੇ ਗ੍ਰੀਨ ਟੀ ਆਦਿ ਦਾ ਸੇਵਨ ਕਰਨ ਨਾਲ ਲੀਵਰ ਦੀ ਸੇਹਤ ਨੂੰ ਸਹੀ ਰੱਖਿਆ ਜਾ ਸਕਦਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਤਾਜ਼ੀ ਹਰੀਆਂ ਸਬਜੀਆਂ, ਫਲ ਦਾ ਸੇਵਨ ਕਰਨ ਲਈ ਪ੍ਰਰਿਤ ਕੀਤਾ ਤੇ ਜੰਕ ਫੂਡ, ਫਾਸਟ ਫੂਡ ਆਦਿ ਦੀ ਵਰਤੋਂ ਘੱਟ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਸਕੂਲ ਵਿੱਚ ਅਕਸਰ ਹੀ ਇਸ ਤਰਾਂ ਦੇ ਦਿਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਚੰਗੀ ਸੇਹਤ ਪ੍ਰਤੀ ਜਾਗਰੂਕ ਕੀਤਾ ਜਾ ਸਕੇ।