ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ 76ਵਾਂ ਅਜ਼ਾਦੀ ਦਿਵਸ ਮਨਾਇਆ ਗਿਆ

ਯਾਦਗਾਰ ਹੋ ਨਿਬੜਿਆ ਆਜ਼ਾਦੀ ਦਾ ਅਮ੍ਰਿਤ ਮਹੋਤਸਵ - ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗਵਾਈ ਹੇਠ ਅੱਜ 76ਵਾਂ ਅਜ਼ਾਦੀ ਦਿਵਸ ਬੜ੍ਹੀ ਹੀ ਧੂਮਧਾਮ ਨਾਲ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਜਿਸ ਦੀ ਸ਼ੁਰੂਆਤ ਬੀ.ਬੀ.ਐਸ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਤਿਰੰਗਾ ਝੰਡਾ ਅਤੇ ਸਕੂਲੀ ਝੰਡਾ ਲਹਿਰਾ ਕੇ ਕੀਤੀ ਗਈ। ਇਸ ਦੇ ਨਾਲ ਹੀ ਸਕੂਲੀ ਕੁਆਇਰ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਸਕੂਲ ਬੈਂਡ ਦੀ ਅਗਵਾਈ ਹੇਠ ਸਕੂਲ਼ ਦੇ ਰੈੱਡ, ਗ੍ਰੀਨ, ਬਲੂ ਅਤੇ ਯੈਲੋ ਹਾਉਸ ਦੇ ਸਮੂਹ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਮਾਰਚ ਪਾਸਟ ਉਪਰੰਤ ਸਕੂਲ਼ ਕੈਪਟਨਜ਼ ਦੀ ਅਗੁਵਾਈ ਹੇਠ ਸਮੂਹ ਵਿਦਿਆਰਥੀਆਂ ਅਤੇ ਸਟਾਫ ਨਾਲ ਸਾਰਿਆਂ ਵੱਲੋਂ ਦੇਸ਼ ਪ੍ਰਤੀ ਵਫਾਦਾਰ ਰਹਿਣ ਲਈ ਸਹੁੰ ਚੁੱਕੀ ਗਈ ਅਤੇ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਸਾਰਿਆਂ ਨੂੰ 76ਵੇਂ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ। ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਸੰਬੋਧਿਤ ਕਰਦਿਆਂ ੳਹਨਾਂ ਦੱਸਿਆ ਕਿ ਕਰੀਬ 200 ਸਾਲ ਦੀ ਲੰਬੀ ਘਾਲਣਾ ਅਤੇ ਲੱਖਾਂ ਕੁਰਬਾਨੀਆਂ ਸਦਕਾ ਅੱਜ ਅਸੀਂ ਇੱਕ ਅਜ਼ਾਦ ਮੁਲਕ ਦੀ ਹਵਾ ਵਿੱਚ ਸਾਹ ਲੈ ਰਹੇ ਹਾਂ। ਇਸ ਅਜ਼ਾਦੀ ਦੀ ਇੱਕ ਬਹੁਤ ਵੱਡੀ ਕੀਮਤ ਸਾਡੇ ਬਜ਼ੁਰਗਾਂ ਨੇ ਅਦਾ ਕੀਤੀ ਹੈ। ਸਾਨੂੰ ਇਸ ਅਜ਼ਾਦੀ ਦੇ ਮੁੱਲ ਨੂੰ ਸਮਝਨਾ ਪਵੇਗਾ ਅਤੇ ਆਪਣੀ ਮਿਹਨਤ, ਦੇਸ਼ ਭਗਤੀ ਭਾਵਨਾ ਅਤੇ ਕੁਰਬਾਨੀ ਦੇ ਜਜ਼ਬੇ ਨਾਲ ਇਸ ਅਜ਼ਾਦੀ ਨੂੰ ਸਹੇਜ ਕੇ ਰੱਖਣਾ ਪਵੇਗਾ। ਸਮਾਗਮ ਦੌਰਾਨ ਸਕੂਲ ਦੇ ਯੂ.ਕੇ.ਜੀ. ਕਲਾਸ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ‘ਇੰਡੀਆ ਵਾਲੇ’ ਗੀਤ ਤੇ ਡਾਂਸ ਪੇਸ਼ ਕੀਤਾ, ਤੀਜੀ ਅਤੇ ਚੌਥੀ ਕਲਾਸ ਦੇ ਵਿਦਿਆਰਥੀਆਂ ਵੱਲੋਂ ‘ਚੱਕਦੇ ਇੰਡੀਆ’ ਗੀਤ ਤੇ ਸੁੰਦਰ ਡਾਂਸ ਪੇਸ਼ ਕੀਤਾ ਗਿਆ, ਪੰਜਵੀ ਅਤੇ ਛੇਵੀਂ ਦੇ ਵਿਦਿਆਰਥੀਆਂ ਨੇ ‘ਏ ਵਤਨ-ਏ ਵਤਨ’ ਗੀਤ ਤੇ ਡਾਂਸ ਕੀਤਾ, ਸੱਤਵੀਂ, ਅੱਠ੍ਹਵੀਂ ਅਤੇ ਨੌਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੀ ਥੀਮ ਤੇ ਅਧਾਰਤ ਕੋਰੀਓਗ੍ਰਾਫੀ ਪੇਸ਼ ਕੀਤੀ ਗਈ, ਸੀਨੀਅਰ ਕਲਾਸਾਂ ਦੇ ਲੜਕਿਆਂ ਵੱਲੋਂ ਭੰਗੜਾ ਅਤੇ ਲੜਕੀਆਂ ਵੱਲੋਂ ਗਿੱਧਾ ਪੇਸ਼ ਕੀਤੀ ਗਿਆ। ਦੇਸ਼ ਭਗਤੀ ਦੇ ਗੀਤਾਂ, ਦੇਸ਼ ਭਗਤੀ ਤੇ ਅਧਾਰਤ ਬੋਲੀਆਂ ਅਤੇ ਹਵਾ ਵਿੱਚ ਗੂੰਜਦੇ ‘ਵੰਦੇ-ਮਾਤਰਮ’ ‘ਜੈ-ਹਿੰਦ’ ਦੇ ਨਾਹਰਿਆਂ ਨੇ ਸਾਰੇ ਮਹੌਲ ਨੂੰ ਦੇਸ਼ਭਗਤੀ ਦੀ ਭਾਵਨਾ ਨਾਲ ਲਬਰੇਜ਼ ਕਰ ਦਿੱਤਾ। ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੰਦਿਆ ਦੱਸਿਆ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਹੈ ਤੇ ਵੱਖ-ਵੱਖ ਖੇਤਰਾਂ ਵਿੱਚ ਜਿਵੇਂ ਕਿ ਵਿਗਿਆਨ, ਤਕਨੀਕ, ਸਿਹਤ ਅਦਿ ਵਿੱਚ ਮਹਾਰਤ ਹਾਸਲ ਕਰਕੇ ਵਿਕਾਸਸ਼ੀਲ ਭਾਰਤ ਦੇਸ਼ ਨੂੰ ਵਿਕਿਸਤ ਦੇਸ਼ਾਂ ਦੀ ਗਿਣਤੀ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਪਿੰ੍ਰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਇਸ ਵਾਰ ਦਾ ਸੁਤੰਤਰਤਾ ਦਿਹਾੜਾ ਆਪਣੇ ਨਾਲ-ਨਾਲ ਹੋਰ ਵੀ ਖੁਸ਼ੀਆਂ ਲੈਕੇ ਅਇਆ ਹੈ। ਅੱਜ ਭਾਰਤ ਸਰਕਾਰ ਵੱਲੋਂ 75ਵੇਂ ਆਜ਼ਾਦੀ ਦੇ ਸਾਲ ਦੋਰਾਨ ਸ਼ੁਰੂ ਹੋਏ ਆਜ਼ਾਦੀ ਦੇ ਅਮ੍ਰਿਤ ਮਹੋਤਸਵ ਦਾ ਅੱਜ ਸਮਾਪਨ ਹੋਇਆ। ਇਸ ਖੂਸ਼ੀ ਦੇ ਮੌਕੇ ਤੇ ਸਕੂਲ ਮੈਨੇਜਮੈਂਟ ਵੱਲੋਂ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਚਾਕਲੇਟ ਵੰਡ ਕੇ ਮੁੰਹ ਮਿੱਠਾ ਕਰਵਾਇਆ ਗਿਆ।