ਬਲੂਮਿੰਗ ਬਡਜ਼ ਸਕੂਲ, ਮੋਗਾ ਦੇ ਸਟਾਫ ਅਤੇ ਵਿਕਾਸਾਰਥੀ -ਵਿਦਿਆਰਥੀ ਸੰਸਥਾ ਨੇ ਮਿਲ ਕੇ ਲਗਾਏ ਪੌਦੇ

“ਵਾਤਾਵਰਣ ਦੀ ਸੰਭਾਲ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਲੋੜ” : ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਬੀ.ਬੀ.ਐੱਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਤਾਂ ਆਪਣੀ ਪਹਿਚਾਣ ਬਣਾ ਹੀ ਰਹੀ ਹੈ ਪਰ ਇਸ ਦੇ ਨਾਲ-ਨਾਲ ਸਮਾਜਿਕ ਖੇਤਰ ਵਿੱਚ ਹਰ ਸੰਭਵ ਯੋਗਦਾਨ ਦੇਣ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਇਸੇ ਸਮਾਜਿਕ ਭਲਾਈ ਦੀ ਭਾਵਨਾ ਦੇ ਤਹਿਤ ਅੱਜ ‘ਵਿਕਾਸਾਰਥੀ ਵਿਦਿਆਰਥੀ’ ਸੰਸਥਾ ਦੇ ਨੁਮਾਇੰਦਿਆਂ ਨਾਲ ਮਿਲ ਕੇ ਬਲੂਮਿੰਗ ਬਡਜ਼ ਸਕੂਲ ਦੇ ਸਟਾਫ ਦੁਆਰਾ ਸਕੂਲ ਕੈਂਪਸ ਵਿੱਚ 50 ਨਵੇਂ ਪੌਦੇ ਲਗਾਏ ਗਏ। ਵਿਕਾਸਾਰਥੀ ਵਿਦਿਆਰਥੀ ਸੰਸਥਾ ਵੱਲੋਂ ਸ਼੍ਰੀ ਉਦੈ ਸੂਦ, ਵਿਭਾਗ ਪ੍ਰਮੁੱਖ (ਏ.ਬੀ.ਵੀ.ਪੀ.), ਅਭੀਨੰਦਨ ਪੱਬੀ, ਵਿਭਾਗ ਸਹਿ ਸੰੰਯੋਜਕ (ਏ.ਬੀ.ਵੀ.ਪੀ.), ਹਰਮਨਦੀਪ ਸਿੰਘ ਮੀਤਾ, ਸਾਬਕਾ ਕਨਵੀਨਰ (ਐੱਸ.ਐੱਫ.ਡੀ. ਪੰਜਾਬ) ਅਤੇ ਸ਼ਮਸ਼ੇਰ ਸਿੰਘ, ਜ਼ਿਲਾ ਕਨਵੀਨਰ (ਏ.ਬੀ.ਵੀ.ਪੀ.) ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ‘ਵਿਕਸਾਰਥੀ ਵਿਦਿਆਰਥੀ’ ਸੰਸਥਾ ਸਾਲ 1992 ਤੋਂ ਵਾਤਾਵਰਣ ਨੂੰ ਬਚਾਉਣ ਅਤੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਜ ਨੂੰ ਜਾਗਰੁਕ ਕਰਨ ਲਈ ਲਗਾਤਾਰ ਉਪਰਾਲੇ ਕਰਦੀ ਆ ਰਹੀ ਹੈ। ਇਸ ਉਦੇਸ਼ ਦੇ ਅਧੀਨ ਪੂਰੇ ਭਾਰਤ ਵਿੱਚ ਵੱਸਦੇ ਵਾਤਾਵਰਣ ਪ੍ਰੇਮੀਆਂ ਦੀ ਰਜਿਸਟ੍ਰੇਸ਼ਨ ਕਰਕੇ 1 ਕਰੋੜ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਮਹਾਂਅਭਿਆਨ ਦੇ ਅਧੀਨ ਪੰਜਾਬ ਸੂਬੇ ਵਿੱਚ 5 ਲੱਖ ਪੌਦੇ ਲਗਾਉਣ ਦਾ ਟੀਚਾ ਹੈ ਜਿਸ ਵਿੱਚੋਂ 2000 ਪੌਦੇ ਮੋਗਾ ਜ਼ਿਲੇ ਵਿੱਚ ਲਗਾਉਣਾ ਤੈਅ ਹੋਇਆ ਹੈ ਜਿਸ ਵਿੱਚੋਂ 700 ਦੇ ਕਰੀਬ ਪੌਦੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਏ ਜਾ ਚੁੱਕੇ ਹਨ। ਇਸੇ ਅਭਿਆਨ ਦੇ ਤਹਿਤ ਸੰਸਥਾ ਨੇ ਅੱਜ ਬਲੂਮਿੰਗ ਬਡਜ਼ ਦੇ ਸਟਾਫ ਨਾਲ ਮਿਲ ਕੇ 50 ਪੌਦੇ ਲਗਾਏ। ਬੀ.ਬੀ.ਐੱਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਵੱਲੌਂ ‘ਵਿਕਸਾਰਥੀ ਵਿਦਿਆਰਥੀ’ ਸੰਸਥਾ ਦੇ ਇਸ ਮਹਾਂਅਭਿਆਨ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਅੱਜ ਜੇ ਅਸੀਂ ਆਪਣੇ ਵਾਤਾਵਰਣ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਬਹੁਤ ਜ਼ਰੂਰਤ ਹੈ। ਲਗਾਤਾਰ ਗੰਭੀਰ ਹੁੰਦੀ ਜਾ ਰਹੀ ਵਾਤਾਵਰਣ ਦੀ ਸਮੱਸਿਆਂ ਦੇ ਹੱਲ ਲਈ ਹਰ ਇੱਕ ਵਿਅਕਤੀ ਨੂੰ ਭਰਪੂਰ ਕੋਸ਼ਿਸ਼ ਕਰਨੀ ਪਵੇਗੀ, ਇਸ ਸਮੱਸਿਆ ਦਾ ਹੱਲ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦੇ ਕੋਸ਼ਿਸ਼ ਕਰਨ ਨਾਲ ਨਹੀਂ ਹੋ ਸਕਦਾ। ਉਹਨਾਂ ਸੁਨੇਹਾ ਦਿੰਦਿਆ ਕਿਹਾ ਕਿ ਜੇ ਅੱਜ ਅਸੀਂ ਆਪਣੇ ਵਾਤਾਵਰਣ ਦੀ ਸੰਭਾਲ ਕਰਨ ਵਿੱਚ ਅਸਫਲ ਹੋ ਗਏ ਤਾਂ ਆਉਣ ਵਾਲੀ ਪੀੜ੍ਹੀ ਸਾਨੂੰ ਕਦੇ ਵੀ ਮਾਫ« ਨਹੀਂ ਕਰੇਗੀ ਕਿਉਂਕਿ ਅੱਜ ਸ਼ਹਿਰਾਂ ਤੇ ਸੜਕਾਂ ਦੀ ਡਿਵੈਲਪਮੈਂਟ ਦੇ ਨਾਂਅ ਤੇ ਲੱਖਾਂ ਰੁੱਖ ਵੱਡੇ ਜਾ ਰਹੇ ਹਨ ਜਿਸ ਦਾ ਘਾਟਾ ਪੁਰਾ ਹੋਣਾ ਬਹੁਤ ਮੁਸ਼ਕਿਲ ਹੈ। ਇਸ ਤੋਂ ਬਾਅਦ ਬੀ.ਬੀ.ਐੱਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਵੱਲੋਂ ਸ਼੍ਰੀ ਉਦੈ ਸੂਦ, ਸ਼੍ਰੀ ਅਭੀਨੰਦਨ ਪੱਬੀ ਜੀ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।