ਬਲੂਮਿੰਗ ਬਡਜ਼ ਸਕੂਲ ਦੀਆਂ ਟੇਬਲ ਟੈਨਿਸ ਖਿਡਾਰਣਾਂ ਨੇ ਜ਼ੋਨ ਪੱਧਰੀ ਮੁਕਾਬਲਿਆਂ ‘ਚ ਮਾਰੀਆਂ ਮੱਲਾਂ

ਅੰਡਰ-14 ਅਤੇ ਅੰਡਰ-17 ਲੜਕੀਆਂ ਨੇ ਮੋਗਾ ਜ਼ੋਨ ‘ਚ ਪਹਿਲਾ ਸਥਾਨ ਕੀਤਾ ਹਾਸਲ – ਪ੍ਰਿੰਸੀਪਲ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੁਲ ਜੋ ਕਿ ਬੀ.ਬੀ.ਐੱਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਣਾ ਕੇ ਅੱਗੇ ਵੱਧ ਰਹੀ ਹੈ। ਬੀਤੇ ਦਿਨੀ ਸਾਲ 2022-23 ਦੀਆਂ ਪੰਜਾਬ ਸਕੂਲ ਖੇਡਾਂ ਦੋਰਾਨ ਮੋਗਾ ਜ਼ੋਨ ਦੀਆਂ ਟੇਬਲ ਟੈਨਿਸ ਦੇ ਮੁਕਾਬਲਿਆਂ ਵਿੱਚ ਲੜਕੀਆਂ ਨੇ ਮਾਰੀਆਂ ਮੱਲਾਂ। ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲ ਦੀਆਂ ਅੰਡਰ 14 ਅਤੇ ਅੰਡਰ-17 ਸਾਲ ਦੀਆਂ ਟੀਮਾਂ ਨੇ ਪੂਰੇ ਮੋਗਾ ਜ਼ੋਨ ਦੇ ਟੇਬਲ ਟੈਨਿਸ ਦੇ ਮੁਕਾਬਲਿਆਂ ਚੋਂ ਪਹਿਲਾ ਸਥਾਨ ਤੇ ਅੰਡਰ-19 ਦੀ ਲੜਕੀਆ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕਰਦਿਆਂ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ। ਉਹਨਾਂ ਦੱਸਿਆ ਕਿ ਇਹਨਾਂ ਮੁਕਾਬਲਿਆ ਵਿੱਚ ਪੂਰੇ ਮੋਗਾ ਜ਼ੋਨ ਦੇ ਸਕੂਲਾਂ ਦੀਆਂ ਟੀਮਾ ਨੇ ਹਿੱਸਾ ਲਿਆ ਜਿਹਨਾਂ ਵਿੱਚੋਂ ਕਵਾਟਰ ਫਾਇਨਲ ਤੇ ਸੈਮੀ ਫਾਇਨਲ ਮੁਕਾਬਲਿਆਂ ਵਿੱਚ ਜੇਤੂ ਹੁੰਦੇ ਹੋਏ ਫਾਇਨਲ ਮੁਕਾਬਲਿਆਂ ਵਿੱਚੋਂ ਅੰਡਰ-14 ਦੀ ਟੀਮ 2-1 ਸੈੱਟ ਸਕੋਰ ਨਾਲ ਜੇਤੂ ਰਹੀਆਂ ਅਤੇ ਅੰਡਰ-17 ਲੜਕੀਆਂ ਦੀ ਟੀਮ 2-0 ਸੈੱਟ ਸਕੋਰ ਨਾਲ ਜੇਤੂ ਰਹੀਆਂ। ਖਿਡਾਰੀਆਂ ਨੇ ਆਪਣੀ ਜਿੱਤ ਦਾ ਸਿਹਰਾ ਸਕੂਲ ਵਿੱਚ ਮੁਹੱਈਆ ਕਰਵਾਏ ਗਏ ਵਧੀਆ ਇੰਫਰਾਸਟਰਕਚਰ ਅਤੇ ਕਾਮਤਾ ਪ੍ਰਸਾਦ ਵਰਗੇ ਮਾਹਰ ਕੋਚ ਦੇ ਸਿਰ ਬੰਨਿਆ। ਸਕੂਲ ਵਿੱਚ ਪਹੁੰਚੇ ਇਹਨਾਂ ਖਿਡਾਰੀਆਂ ਨੂੰ ਸਵੇਰ ਦੀ ਸਭਾ ਦੋਰਾਨ ਸਾਰੇ ਵਿਦਿਆਰਥੀਆ ਅੱਗੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਅੱਗੇ ਆਉਣ ਵਾਲੇ ਜ਼ਿਲਾ ਪੱਧਰੀ ਮੁਕਾਬਲਿਆਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਜਿਸ ਤਰਾਂ੍ਹ ਕਈ ਨੋਜਵਾਨ ਨਸ਼ਿਆਂ ਦੀ ਭੇਂਟ ਚੜ ਰਹੇ ਹਨ ਅਗਰ ਉਹਨਾਂ ਨੂੰ ਖੇਡਾਂ ਪ੍ਰਤੀ ਜਾਗਰੁਕ ਕਰ ਦਿੱਤਾ ਜਾਵੇ ਤਾਂ ਉਹ ਨਸ਼ਿਆਂ ਦੇ ਦਲਦਲ ਚੋਂ ਬਾਹਰ ਨਿਕਲ ਸਕਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ 2 ਸਾਲਾਂ ਦੋਰਾਨ ਕੋਵਿਡ-19 ਦੀ ਮਹਾਂਮਾਰੀ ਕਰਕੇ ਇਹ ਖੇਡਾਂ ਨਹੀਂ ਹੋ ਸਕੀਆਂ ਸਨ। ਜਿਸ ਕਾਰਨ ਇਸ ਸਾਲ ਸਾਰੇ ਹੀ ਖਿਡਾਰੀਆਂ ਵਿੱਚ ਭਰਪੂਰ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਸਮੂਹ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।