ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਏ 9ਵੇਂ ਸਲਾਨਾ ਖੇਡ ਸਮਾਗਮ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ

ਜ਼ਿਲ੍ਹਾ ਮੋਗਾ ਦੀਆਂ ਮਾਣਮੱਤੀ, ਨਾਮਵਰ ਅਤੇ ਅਗਾਂਹਵਧੂ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾਕਟਰ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਹੋਏ 9ਵੇਂ ਸਲਾਨਾ ਖੇਡ ਸਮਾਗਮ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਵਿਸ਼ੇਸ਼ ਸਮਾਰੋਹ ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਵੱਜੋਂ ਮਸ਼ਹੂਰ ਪੰਜਾਬੀ ਗਾਇਕ ਕੇ.ਐਸ ਮੱਖਣ ਨੇ ਸ਼ਿਰਕਤ ਕੀਤੀ ਅਤੇ ਸਕੂਲ ਦੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ ।ਇਸ ਖੇਡ ਸਮਾਗਮ ਵਿੱਚ ਕੁੱਲ 20 ਖੇਡਾਂ ਅਤੇ 19 ਟ੍ਰੈਕ ਅਤੇ ਫੀਲਡ ਈਵੈਂਟ ਹੋਏ, ਜਿਹਨਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵੱਲੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਅਤੇ ਆਏ ਹੋਏ ਮੁੱਖ ਮਹਿਮਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗਲਬਾਤ ਕਰਦੇ ਹੋਏ ਸਕੂਲ ਮੁੱਖ ਅਧਿਆਪਕਾ ਮੈਡਮ ਸਰਬਜੀਤ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਪ੍ਰੀ ਨਰਸਰੀ ਦੇ ਵਿਦਿਆਰਥੀਆਂ ਦੀਆਂ ਹੋਈਆਂ ਰੇਸਾਂ ਵਿੱਚ ਨਵਰੂਪ ਕੌਰ ਨੇ ਪਹਿਲਾ,ਗੁਰਪ੍ਰੀਤ ਸਿੰਘ ਨੇ ਦੂਜਾ ਅਤੇ ਸ਼ੁੱਭਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ । 70 ਮੀਟਰ ਰੇਸ ਵਿੱਚ ਗੁਰਪ੍ਰਤਾਪ ਸਿੰਘ ਅਤੇ ਮਨਸੀਰਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ।100 ਮੀਟਰ ਰੇਸ ਵਿੱਚ ਮਨਜੋਤ ਸਿੰਘ ਅਤੇ ਪ੍ਰਭਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ।100 ਮੀਟਰ ਰੇਸ ਅੰਡਰ-9 ਆਯੂ ਗੁੱਟ ਵਿੱਚ ਸਤਕਾਰਦੀਪ ਸਿੰਘ ਅਤੇ ਸੁਖਮੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ।ਅੰਡਰ-11 ਵਿੱਚ ਪਰਮਪਾਲ ਸਿੰਘ ਅਤੇ ਜਸਮੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ।ਅੰਡਰ-14 ਆਯੂ ਗੁੱਟ ਵਿੱਚ ਸਹਿਜਦੀਪ ਸਿੰਘ ਅਤੇ ਅਰਮਾਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ।ਅੰਡਰ-17 100 ਮੀਟਰ ਰੇਸ ਵਿੱਚ ਅਭਿਜੋਤ ਸਿੰਘ ਬਰਾੜ ਅਤੇ ਨਵਨੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ।ਅੰਡਰ-19 ਆਯੂ ਗੁੱਟ ਵਿੱਚ ਗੁਰਨੂਰ ਸਿੰਘ ਅਤੇ ਸਰਬਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ।ਅੰਡਰ-11 ਆਯੂ ਗੁੱਟ 200 ਮੀਟਰ ਰੇਸ ਵਿੱਚ ਹਰਜੋਤ ਸਿੰਘ ਅਤੇ ਕੁਲਵੀਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ।ਅੰਡਰ-14 200 ਮੀਟਰ ਰੇਸ ਵਿੱਚ ਈਮਾਨਅੂਲ ਸਿੰਘ ਅਤੇ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ।ਅੰਡਰ-17 200 ਮੀਟਰ ਰੇਸ ਵਿੱਚ ਰਮਨਦੀਪ ਸਿੰਘ ਅਤੇ ਆਂਚਲ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ । ਅੰਡਰ-19 200 ਮੀਟਰ ਰੇਸ ਵਿੱਚ ਸ਼ਮਨਪ੍ਰੀਤ ਸਿੰਘ ਅਤੇ ਕਰਮਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ।ਅੰਡਰ-14 400 ਮੀਟਰ ਰੇਸ ਵਿੱਚ ਰਿਸ਼ਵ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ ।ਅੰਡਰ-19 600 ਮੀਟਰ ਰੇਸ ਵਿੱਚ ਵਿਕਾਸ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ ।ਇਸੇ ਤਰ੍ਹਾਂ ਫਨ ਰੇਸਿਜ਼ ਵਿੱਚ ਅੰਡਰ-5 ਵਿੱਚ ਗੁਰਫਤਿਹ ਸਿੰਘ , ਗੁਰਲੀਨ ਕੌਰ, ਸਾਬਿਜੋਤ ਸਿੰਘ,ਰਹਿਮਤਵੀਰ ਸਿੰਘ ,ਮਨਕੀਰਤ ਕੌਰ ਅਤੇ ਨਿਮਰਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ।ਅੰਡਰ-7 ਫਨ ਰਸਿਜ਼ ਵਿੱਚ ਦਿਲਜੋਤ ਕੌਰ, ਦਿਲਰਾਜ ਸਿੰਘ,ਗੁਰਸੀਰਤ ਕੌਰ,ਜਸਕਰਨ ਸਿੰਘ,ਰਾਜਵੀਰ ਕੌਰ,ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ।ਚਾਟੀ ਰੇਸ ਵਿੱਚ ਸਿਮਰਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ।ਅੰਡਰ-17 100 ਮੀਟਰ ਰਿਲੇ ਰੇਸ ਵਿੱਚ ਅੰਮ੍ਰਿਤਪਾਲ ਸਿੰਘ,ਗਗਨਦੀਪ ਸਿੰਘ,ਗੁਰਸ਼ਾਨ ਸਿੰਘ ਅਤੇ ਅਭਿਜੋਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ । ਅੰਡਰ-17 ਲੜਕੀਆਂ 100 ਮੀਟਰ ਰਿਲੇ ਰੇਸ ਵਿੱਚ ਸਿਮਰਨਜੀਤ ਕੌਰ,ਜਾਨਵੀ ਸ਼ਰਮਾ,ਸਿਮਰਨਜੀਤ ਕੌਰ ਅਤੇ ਜਸਮੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ।100 ਮੀਟਰ ਹਰਡਲ ਰੇਸ ਵਿੱਚ ਇੰਦਰਵੀਰ ਸਿੰਘ ਗਿੱਲ ਅਤੇ ਸਾਹਿਲ ਨੇ ਪਹਿਲਾ ਸਥਾਨ ਹਾਸਲ ਕੀਤਾ ।ਮੈਡਮ ਰਮਨ ਸ਼ਰਮਾ ,ਗੁਨਰਾਜ ਕੌਰ,ਜਸਵੀਰ ਕੌਰ,ਬਲਵੀਰ ਕੌਰ ਵੱਲੋਂ ਦੱਸਿਆ ਗਿਆ ਕਿ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਅਤੇ ਉਹਨਾਂ ਵਿੱਚ ਕੰਪੀਟਿਸ਼ਨ ਦੀ ਭਾਵਨਾ ਪੈਦਾ ਹੁੰਦੀ ਹੈ ।ਚੰਗੇ ਵਿਦਿਆਰਥੀ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰਦੇ ਹਨ ।