ਚੰਦਨਵਾਂ ਬਲੂਮਿੰਗ ਬੱਡਜ਼ ਸਕੂਲ ਵਿਖੇ ਮਨਾਇਆ ਗਿਆ ਹਿੰਦੀ ਦਿਵਸ

ਇਲਾਕੇ ਦੀਆਂ ਨਾਮਵਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ,ਚੰਦਨਵਾਂ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਹਿੰਦੀ ਦਿਵਸ ਮਨਾਇਆ ਗਿਆ । ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ।ਵਿਿਦਆਰਥੀਆਂ ਨੇ ਹਿੰਦੀ ਦਿਵਸ ਨਾਲ ਸੰਬੰਧਤ ਵੱਖ-ਵੱਖ ਚਾਰਟ ਬਣਾਏ । ਇਸ ਮੌਕੇ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਨੇ ਦੱਸਿਆ ਕਿ ਇਹ ਦਿਨ ਹਰ ਸਾਲ 14 ਸਤੰਬਰ ਨੂੰ ਮਨਾਇਆ ਜਾਂਦਾ ਹੈ । ਦੇਸ਼ ਦੇ ਅਜ਼ਾਦ ਹੋਣ ਮਗਰੋਂ ਹਿੰਦੀ ਨੂੰ ਅਧਿਕਾਰਕ ਭਾਸ਼ਾ ਦੇ ਰੂਪ ਵਿੱਚ ਸਥਾਪਤ ਕਰਵਾਉਣ ਲਈ ਕਾਕਾ ਕਾਲੇਲਕਰ,ਹਜਾਰੀ ਪ੍ਰਸਾਦ ਦਵੇਦੀ,ਸੇਠ ਗੋਵਿੰਦਦਾਸ ਆਦਿ ਸਾਹਿਤਕਾਰਾਂ ਨੂੰ ਨਾਲ ਲੈ ਕੇ ਵਿਉਹਾਰ ਰਜਿੰਦਰ ਸਿੰਘ ਨੇ ਅਥਕ ਯਤਨ ਕੀਤੇ । ਹਿੰਦੀ ਭਾਸ਼ਾ ਨੂੰ ਹਰ ਖੇਤਰ ਵਿੱਚ ਪ੍ਰਸਾਰਤ ਕਰਨ ਲਈ 1953 ਤੋਂ ਹਰ ਸਾਲ 14 ਸਤੰਬਰ ਨੂੰ ਪੂਰੇ ਭਾਰਤ ਵਿੱਚ ਹਿੰਦੀ ਦਿਵਸ ਮਨਾਇਆ ਜਾਂਦਾ ਹੈ ।