ਚੰਦ ਨਵਾਂ ਬਲੂਮਿੰਗ ਬਡਜ਼ ਸਕੂਲ਼ ਨੂੰ ਮਿਲਿਆ ਏ+ ਰਟਿੰਗ ਨਾਲ “ਘੱਟ ਬਜ਼ਟ ਵਿੱਚ ਵੱਧ ਸੁਵਿਧਾਵਾਂ ਲਈ ਬੈਸਟ ਸਕੂਲ਼” ਅਵਾਰਡ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲਜ਼ ਦਾ ਹਿੱਸਾ ਚੰਦ ਨਵਾਂ ਬਲੂਮਿੰਗ ਬਡਜ਼ ਸਕੂਲ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਤਰੱਕੀਆਂ ਦੇ ਰਾਹ ਤੇ ਅੱਗੇ ਵੱਧਦੀ ਜਾ ਰਹੀ ਹੈ। ਪੇਂਡੂ ਖੇਤਰ ਵਿੱਚ ਨਿਜੀ ਵਿਦਿਅਕ ਅਦਾਰਿਆਂ ਵਿੱਚ ਆਪਣੇ ਰੁਤਬੇ ਨੂੰ ਹੋਰ ਵੀ ਉੱਚਾ ਕਰਦੇ ਹੋਏ ਇੱਕ ਹੋਰ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ। ਬੀਤੇ ਦਿਨੀ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਏ “ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ਼ ਤੇ ਐਸੋਸਿਏਸ਼ਨਸ ਆਫ ਪੰਜਾਬ” ਵੱਲੋਂ ਨਵੇਕਲੀ ਪਹਿਲ ਕਰਦਿਆਂ ਪ੍ਰਾਈਵੇਟ ਸਕੂਲਾਂ ਲਈ “ਫੈਪ ਸਟੇਟ ਅਵਾਰਡ-2021” ਕਰਵਾਏ ਗਏ। ਜਿਸ ਲਈ ਸਕੂਲਾਂ ਤੋਂ ਆਨਲਾਇਨ ਵੱਖ-ਵੱਖ ਕੈਟਾਗਰੀ ਚ ਅਪਲਾਈ ਕਰਵਾਇਆ ਗਿਆ ਸੀ ਅਤੇ ਇਕ ਨਿਰਪੱਖ ਏਜਸੀ ਨੂੰ ਇਸ ਕੰਮ ਲਈ ਚੁਣਿਆ ਗਿਆ ਸੀ। ਜਿਸ ਦੌਰਾਨ ਘੱਟ ਬਜ਼ਟ ਵਿੱਚ ਵੱਧ ਸੁਵਿਧਾਵਾਂ ਦੇਣ ਵਾਲੇ ਬੈਸਟ ਸਕੂਲ ਕੈਟਾਗਰੀ ਵਿੱਚ ਚੰਦ ਨਵਾਂ ਬਲੂਮਿੰਗ ਬਡਜ਼ ਸਕੂਲ ਨੂੰ ਏ+ ਰਟਿੰਗ ਸਰਟੀਫੀਕੇਟ ਤੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਮੈਨੇਜਮੈਂਟ ਮੈਂਬਰ ਜੈਸਿਕਾ ਸੈਣੀ ਨੇ ਜਸਟਿਸ ਮਹੇਸ਼ ਗ੍ਰੋਵਰ ਤੇ ਫੈਡਰੇਸ਼ਨ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਵੱਲੋਂ ਪ੍ਰਾਪਤ ਕੀਤਾ। ਇਹ ਇਲਾਕੇ ਲਈ ਬੜੇ ਹੀ ਮਾਨ ਵਾਲੀ ਗੱਲ ਹੈ ਕਿ ਪਿੰਡ ਚੰਦ ਨਵਾਂ ਵਿਖੇ ਸਥਿਤ ਇਹ ਸਕੂਲ ਵਿਦਿਆਰਥੀਆਂ ਨੂੰ ਘਟ ਬਜ਼ਟ ਵਿੱਚ ਬਹੁਤ ਹੀ ਵਧੀਆ ਤੇ ਆਧੁਨਿਕ ਸੁਵਿਧਾਵਾਂ ਦੇ ਕੇ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕ ਰਿਹਾ ਹੈ। ਇਹ ਸਕੂਲ ਜੋ ਕਿ ਪਹਿਲਾਂ ਰਾਏ ਮਾਡਲ ਪਬਲਿਕ ਸਕੂਲ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਜਦੋਂ ਤੋਂ ਇਸ ਸਕੂਲ ਦੀ ਬਾਗਡੋਰ ਬਲੂਮਿੰਗ ਬਡਜ਼ ਗਰੁੱਪ ਆਫ ਸਕੂਲ਼ਜ਼ ਸੰਸਥਾ ਨੇ ਸੰਭਾਂਲੀ ਤਾਂ ਇਸ ਸਕੂਲ ਦੀ ਕਾਇਆ ਹੀ ਪਲਟ ਦਿੱਤੀ। ਸਕੂਲ ਵਿੱਚ ਵਿਦਿਆਰਥੀਆਂ ਲਈ ਹਰ ਉਹ ਸੁਵਿਧਾ ਮੋਜੂਦ ਹੈ ਜੋ ਕਿ ਵਿਦਿਆਰਥੀਆਂ ਨੂੰ ਅੱਗੇ ਵਧਣ ਵਿਚ ਸਹਾਇਕ ਹੁੰਦੀ ਹੈ, ਜਿਵੇਂ ਕਿ ਸਕੂਲ ਵਿੱਚ ਬਾਇਓਲੋਜੀ, ਫਿਜ਼ੀਕਸ, ਕੈਮਿਸਟਰੀ ਲੈਬ ਤੇ ਅਤਿਆਧੁਨਿਕ ਕੰਪਿਉਟਰ ਲੈਬ ਮੋਜੂਦ ਹੈ। ਸਕੂਲ ਦੇ ਸਾਰੇ ਹੀ ਕਲਾਸ ਰੂਮ ਸਮਾਰਟ ਕਲਾਸਾਂ ਨਾਲ ਲੈਸ ਹਨ। ਜਿਕਰਯੋਗ ਹੈ ਕਿ ਜਦੋਂ ਤੋਂ ਇਹ ਸਕੂਲ ਚੇਅਰਮੈਨ ਸੰਜੀਵ ਕੁਮਾਰ ਸੈਣੀ ਜੀ ਦੀ ਅਗੁਵਾਈ ਹੇਠ ਆਇਆ ਹੈ ਉਦੋਂ ਤੋਂ ਸਕੂਲ ਦਾ ਬੋਰਡ ਦਾ ਨਤੀਜਾ ਵੀ ਹਰ ਸਾਲ 100 ਪ੍ਰਤੀਸ਼ਤ ਰਿਹਾ ਹੈ। ਸਕੂਲ ਵਿਚ ਵਿਦਿਆਰਥੀਆਂ ਲਈ ਖੁੱਲਾ ਖੇਡ ਮੈਦਾਨ ਵੀ ਮੁਹਈਆ ਕਰਵਾਇਆ ਗਿਆ ਹੈ। ਹਰ ਸਾਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾਂਦੀਆਂ ਜ਼ੋਨ, ਜ਼ਿਲਾ ਪੱਧਰੀ ਖੇਡਾਂ ਵਿੱਚ ਵੀ ਵਿਦਿਆਰਥੀ ਵੱਧ ਚੜ ਕੇ ਹਿੱਸਾ ਲੈਂਦੇ ਹਨ। ਸਕੂਲ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਸਾਲ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਜਿਹਨਾਂ ਵਿੱਚ ਵਿਦਿਆਰਥੀ 15 ਤੋਂ ਵੱਧ ਵੱਖ-ਵੱਖ ਖੇਡਾਂ ਤੇ ਟ੍ਰੈਕ-ਫੀਲਡ ਈਵੈਂਟ ਵਿੱਚ ਹਿੱਸਾ ਲੈਂਦੇ ਹਨ ਤੇ ਸਲਾਨਾ ਸਮਾਗਮ ਦੌਰਾਨ ਕਲਚਰਲ ਡਾਂਸ, ਪਲੇਅ ਆਦਿ ਕਰਵਾਏ ਜਾਂਦੇ ਹਨ ਤੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਤੇ ਟ੍ਰਾਫੀਆਂ ਦੇ ਕੇ ਵੀ ਸਨਮਾਨਿਤ ਕੀਤਾ ਜਾਂਦਾ ਹੈ। ਇਹ ਸਭ ਸੁਵਿਧਾਵਾਂ ਵਿਦਿਆਰਥੀਆਂ ਨੂੰ ਬਹੁਤ ਹੀ ਘੱਟ ਬਜ਼ਟ ਵਿੱਚ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਘੱਟ ਆਮਦਨ ਵਾਲੇ ਮਾਪੇ ਵੀ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਸਕਣ।