ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਈ ਗਈ ਮਹਾਂਰਿਸ਼ੀ ਵਾਲਮੀਕੀ ਜਯੰਤੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਜੋ ਕਿ ਗੁਰੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗੁਵਾਈ ਹੇਠ ਅਕਸਰ ਆਪਣੇ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੋੜ ਕੇ ਰੱਖਣ, ਮਹੱਤਵਪੂਰਨ ਦਿਨਾਂ ਅਤੇ ਮਹਾਂਪੁਰਖਾਂ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਉਪਰਾਲੇ ਕਰਦਾ ਆ ਰਿਹਾ ਹੈ ਅਤੇ ਇਸੇ ਕੋਸ਼ਿਸ਼ ਦੇ ਤਹਿਤ ਅੱਜ ‘ਮਹਾਂਰਿਸ਼ੀ ਵਾਲਮੀਕੀ ਜਯੰਤੀ’ ਮਨਾਈ ਗਈ। ਵਿਦਿਆਰਥੀਆ ਵੱਲੋਂ ਇਸ ਮੌਕੇ ਮਹਾਂਰਿਸ਼ੀ ਵਾਲਮੀਕੀ ਜਯੰਤੀ ਨਾਲ ਸਬੰਧਤ ਸੁੰਦਰ ਚਾਰਟ ਅਤੇ ਮਹਾਂਰਿਸ਼ੀ ਵਾਲਮੀਕੀ ਜੀ ਦੇ ਜੀਵਨ ਉੱਪਰ ਜਾਣਕਾਰੀ ਨਾਲ ਭਰਪੂਰ ਆਰਟੀਕਲ ਪੇਸ਼ ਕੀਤੇ ਜਿਸ ਵਿੱਚ ਮਹਾਂਰਿਸ਼ੀ ਵਾਲਮੀਕੀ ਜੀ ਬਾਰੇ ਜਾਣਕਾਰੀ ਹੋਰ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਮਹਾਂਰਿਸ਼ੀ ਵਾਲਮੀਕੀ ਜੀ ਨੇ ਸੰਸਕ੍ਰਿਤ ਦੇ ਪਹਿਲੇ ਮਹਾਂਕਾਵਿ ਦੀ ਰਚਨਾ ਕੀਤੀ ਜੋ ਕਿ ‘ਵਾਲਮੀਕੀ ਰਮਾਇਣ’ ਦੇ ਨਾਂ ਨਾਲ ਵਿਸ਼ਵ ਪ੍ਰਸਿੱਧ ਹੈ। ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵਿਸ਼ੇਸ਼ ਤੌਰ ‘ਤੇ ਮਹਾਂਰਿਸ਼ੀ ਵਾਲਮੀਕੀ ਦੇ ਜੀਵਨ ਉੱਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਹਨਾਂ ਦੁਆਰਾ ਰਚਿਆ ਗਿਆ ਸੰਸਕ੍ਰਿਤ ਭਾਸ਼ਾ ਦਾ ਪਹਿਲਾ ਮਹਾਂਕਾਵਿ ਸੀ ਜਿਸ ਵਿੱਚ 24000 ਸ਼ਲੋਕਾਂ ਦੀ ਮਦਦ ਨਾਲ ਪੂਰਨ ਰਾਮ ਗਾਥਾ ਦੀ ਵਿਆਖਿਆ ਕੀਤੀ ਗਈ ਹੈ। ਇਸ ਮਹਾਂਕਾਵਿ ਵਿੱਚ ਕਾਲ, ਸੂਰਜ-ਚੰਦਰਮਾ ਦੀ ਦਸ਼ਾ ਅਤੇ ਕਈ ਨਕਸ਼ਤਰਾਂ ਦੀ ਦਸ਼ਾ ਦਾ ਵਰਨਣ ਕੀਤਾ ਗਿਆ ਹੈ ਜਿਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਮਹਾਂਰਿਸ਼ੀ ਵਾਲਮੀਕੀ ਜੀ ਨੁੰ ਜੋਤਿਸ਼ ਅਤੇ ਖਗੋਲ਼ ਵਿਗਿਆਨ ਦਾ ਵੀ ਭਰਪੂਰ ਗਿਆਨ ਸੀ। ਉਹਨਾਂ ਨੂੰ ਅਦਿ-ਕਵਿ ਵੀ ਕਿਹਾ ਜਾਂਦਾ ਹੈ। ਉਹਨਾਂ ਦੇ ਜੀਵਨ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਜੀ ਨੇ ਬੱਚਿਆਂ ਨੂੰ ਦੱਸਿਆ ਕਿ ਮਹਾਂਰਿਸ਼ੀ ਵਾਲਮੀਕੀ ਜੀ ਨੇ ਆਪਣੇ ਜੀਵਨ ਵਿੱਚ ਇੱਕ ਘਟਨਾ ਤੋਂ ਪ੍ਰਭਾਵਿਤ ਹੋ ਕੇ ਆਪਣਾ ਜੀਵਨ ਦਾ ਪੱਥ ਹੀ ਬਦਲ ਦਿੱਤਾ ਅਤੇ ਅੱਗੇ ਚੱਲ ਕੇ ਉਹ ਪੂਜਨੀ ਕਵੀਆਂ ਵਿੱਚੋਂ ਇੱਕ ਬਣੇ ਅਤੇ ਆਦਿ-ਕਵਿ ਕਹਾਏ। ਰਾਮਾਇਣ ਅਨੁਸਾਰ ਜਦੋਂ ਮਾਤਾ ਸੀਤਾ ਨੂੰ ਵਨਵਾਸ ਦਿੱਤਾ ਗਿਆ ਸੀ ਤਾਂ ਮਾਤਾ ਸੀਤਾ ਨੇ ਵੀ ਇਹ ਸਮਾਂ ਮਹਾਂਰਿਸ਼ੀ ਵਾਲਮੀਕੀ ਦੇ ਆਸ਼ਰਮ ਵਿੱਚ ਬਤੀਤ ਕੀਤਾ। ਇਸ ਆਸ਼ਰਮ ਵਿੱਚ ਹੀ ਮਾਤਾ ਸੀਤਾ ਨੇ ਲਵ-ਕੁਸ਼ ਨੂੰ ਜਨਮ ਦਿੱਤਾ। ਜਿਹਨਾਂ ਦੀ ਪਰਵਰਿਸ਼ ਦੋਰਾਨ ਮਹਾਂਰਿਸ਼ੀ ਵਾਲਮੀਕੀ ਜੀ ਨੇ ਉਹਨਾਂ ਨੂੰ ਧਰਮ ਅਤੇ ਸ਼ਸਤਰ ਵਿੱਦਿਆ ਦਿੱਤੀ। ਉਹਨਾਂ ਅੱਗੇ ਦੱਸਿਆ ਕਿ ਉੱਤਰ ਭਾਰਤ ਵਿਚ ਇਹ ਦਿਵਸ ‘ਪ੍ਰਗਟ ਦਿਵਸ’ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਇਸ ਮੌਕੇ ਸਮੂਹ ਵਿਦਿਆਰਥੀ ਤੇ ਸਟਾਫ ਹਾਜਰ ਸੀ।