ਬਲੂਮਿੰਗ ਬਡਜ਼ ਸਕੂਲ ਵਿੱਚ 10 ਤੋਂ 12 ਦੇ ਵਿਦਿਆਰਥੀਆਂ ਦੀਆਂ ਆਫਲਾਇਨ ਕਲਾਸਾਂ ਵੀ ਸ਼ੁਰੂ

ਕੋਵਿਡ-19 ਲਈ ਜਾਰੀ ਹਦਾਇਤਾਂ ਦੀ ਕੀਤੀ ਜਾ ਰਹੀ ਹੈ ਪੂਰੀ ਤਰ੍ਹਾਂ ਪਾਲਣਾ- ਸੰਜੀਵ ਸੈਣੀ

ਮੋਗਾ ਸ਼ਹਿਰ ਦਾ ਨਾਮਵਰ ਵਿਦਿਆਕ ਅਦਾਰਾ ਜੋ ਕਿ ਬੀ.ਬੀ.ਐੱਸ. ਗੁਰੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਕੋਵਿਡ-19 ਦੀ ਮਹਾਂਮਾਰੀ ਦੌਰਾਨ ਆਨ ਲਾਈਨ ਕਲਾਸਾਂ ਮੁਹੱਈਆ ਕਰਵਾਉਣ ਵਿੱਚ ਮੋਹਰੀ ਰਿਹਾ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਵਿੱਚ 10 ਤੋਂ 12 ਕਲਾਸ ਦੇ ਵਿਦਿਆਰਥੀ ਪੜ੍ਹਾਈ ਕਰਨ ਲਈ ਆਉਣੇ ਸ਼ੁਰੂ ਹੋ ਗਏ ਹਨ, ਜਿਹਨਾਂ ਦੀ ਸੁਰੱਖਿਆ ਲਈ ਸਕੂਲ ਕੈਂਪਸ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਬਾਰੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ 4 ਮਹੀਨਿਆਂ ਤੋਂ ਸਕੂਲ ਵਿਦਿਆਰਥੀਆਂ ਲਈ ਬੰਦ ਹੋਣ ਕਰਕੇ ਅੱਜ ਜਦੋਂ ਵਿਦਿਆਰਥੀ ਸਕੂਲ ਵਿੱਚ ਪਹੁੰਚੇ ਤਾਂ ਉਹ ਸਕੂਲ ਖੁੱਲਣ ਤੇ ਬਹੁਤ ਖੁਸ਼ ਸਨ। ਚਾਹੇ ਸਕੁਲ ਵਿੱਚ ਬੱਚੇ ਆਉਣੇ ਸ਼ੁਰੂ ਹੋ ਗਏ ਹਨ ਪਰ ਜੋ ਵਿਦਿਆਰਥੀ ਸਕੂਲ ਨਹੀਂ ਆ ਸਕੇ ਉਹਨਾਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ ਤਾਂ ਸਕੂਲ ਚੋਂ ਕਲਾਸਾਂ ਆਨਲਾਇਨ ਵੀ ਕੀਤੀਆਂ ਜਾ ਰਹੀਆਂ ਹਨ। ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹਏ ਸਕੂਲ ਵਿੱਚ ਵਿਦਿਆਰਥੀਆਂ ਦੇ ਆਉਣ ਤੋਂ ਪਹਿਲਾਂ ਸਾਰੇ ਹੀ ਕਲਾਸ ਰੂਮ ਨੂੰ ਚੰਗੀ ਤਰਾਂ੍ਹ ਸੈਨੀਟਾਇਜ਼ ਕੀਤਾ ਗਿਆ। ਸਕੂਲ ਵਿੱਚ ਦਾਖਲ ਹੁੰਦਿਆਂ ਹੀ ਵਿਦਿਆਰਥੀਆਂ ਦੀ ਥਰਮਲ ਜਾਂਚ ਕਰਕੇ ਉਹਨਾਂ ਦਾ ਬੁਖਾਰ ਆਦਿ ਚੈੱਕ ਕੀਤਾ ਗਿਆ। ਸਿਹਤ ਵਿਭਾਗ ਵੱਲੋਂ ਜਾਰੀ ਕੋਵਿਡ-19 ਸੰਬੰਧੀ ਹਦਾਇਤਾਂ ਦੀ ਇੰਨ – ਬਿੰਨ ਪਾਲਣਾ ਕਰਦੇ ਹੋਏ ਆਟੋਮੈਟਿਕ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀ ਮਸ਼ੀਨ ਨੂੰ ਛੂਹੇ ਬਗੈਰ ਆਪਣੇ ਹੱਥਾਂ ਨੂੰ ਸੈਨੀਟਇਜ਼ ਕਰ ਲੈਂਦੇ ਹਨ। ਖਾਸ ਤੌਰ ਤੇ ਸਮਾਜਿਕ ਦੂਰੀ ਅਤੇ ਮਾਸਕ ਪਾਉਣ ਤੇ ਧਿਆਨ ਦਿੱਤਾ ਗਿਆ। ਕਲਾਸਾਂ ਵਿੱਚ ਵਿਦਿਆਰਥੀਆਂ ਨੂੰ ਸਮਾਜਿਕ ਦੂਰੀ ‘ਤੇ ਬਿਠਾਇਆ ਗਿਆ। ਵਿਦਿਆਰਥੀਆਂ ਨੂੰ ਵੀ ਕੋਵਿਡ–19 ਦੀਆਂ ਸਾਰੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਜਾਗਰੂਕ ਕੀਤਾ ਗਿਆ ਕਿ ਕਿਵੇਂ ਆਪਣੀ ਪੂਰੀ ਸੁਰੱਖਿਆ ਰੱਖਣੀ ਹੈ। ਆਪਣੇ ਹੱਥਾਂ ਨੁੰ ਸਾਬਣ ਜਾਂ ਸੈਨੀਟਾਈਜ਼ਰ ਨਾਲ ਚੰਗੀ ਤਰ੍ਹਾਂ ਸਾਫ ਕਰਨੇ ਚਾਹੀਦੇ ਹਨ। ਛਿੱਕ ਜਾਂ ਖੰਘ ਵੇਲੇ ਆਪਣਾ ਨੱਕ ਅਤੇ ਮੂੰਹ ਰੁਮਾਲ ਨਾਲ ਜਾਂ ਟਿਸ਼ੂ ਨਾਲ ਢੱਕਣੇ ਚਾਹੀਦੇ ਹਨ। ਆਪਣੇ ਨੱਕ, ਮੂੰਹ, ਅਤੇ ਅੱਖਾਂ ਨੂੰ ਹੱਥ ਲਾਉਣ ਤੋਂ ਪਹਿਲਾਂ ਹੱਥ ਜ਼ਰੁਰ ਧੋਣੇ ਚਾਹੀਦੇ ਹਨ। ਕੋਈ ਵੀ ਵਿਦਿਆਰਥੀ ਇੱਕ ਦੂਜੇ ਦੀਆਂ ਚੀਜ਼ਾਂ ਨਹੀਂ ਵਰਤਣਗੇ। ਸਕੂਲ ਵਿੱਚ ਬੱਚਿਆਂ ਵੱਲੋਂ ਵੀ ਵਿਸ਼ਵਾਸ ਦੁਆਇਆ ਗਿਆ ਕਿ ਉਹ ਪੂਰੇ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਕੋਵਿਡ-19 ਦੀਆਂ ਸਾਰੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਸਕੂਲ਼ ਆਉਣਗੇ ਅਤੇ ਪੂਰੀ ਲਗਨ ਨਾਲ ਆਪਣੀ ਪੜ੍ਹਾਈ ਕਰਨਗੇ।

10th to 12thBBScovid-19educationmogaoffline classesreopening of schools