ਬਲੂਮਿੰਗ ਬਡਜ਼ ਸਕੂਲ ਵਿੱਚ ਸਮਰ ਕੈਂਪ ਦੋਰਾਨ ਵਿਦਿਆਰਥੀਆਂ ਨੇ ਹੋਬੀ ਕਲਾਸਾਂ ਦਾ ਆਨੰਦ ਮਾਣਿਆ

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਚੱਲ ਰਹੇ ਸਮਰ ਕੈਂਪ ਦੋਰਾਨ ਵਿਦਿਆਰਥੀਆਂ ਨੇ ਅੱਜ ਲੱਕੀ ਡਿੱਪ ਤੇ ਹੋਬੀ ਕਲਾਸਾਂ ਦਾ ਆਨੰਦ ਮਾਣਿਆ। ਜ਼ਿਕਰਯੋਗ ਹੈ ਕਿ ਸਕੂਲ ਵੱਲੋਂ ਹਰ ਸਾਲ ਵਿਦਿਆਰਥੀਆਂ ਲਈ ਇਹ ਸਮਰ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਵਿਦਿਆਰਥੀਆਂ ਲਈ ਲੱਕੀ ਡਿੱਪ ਤੇ ਹੋਰ ਹੋਬੀ ਕਲਾਸਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਅੱਜ ਸਮਰ ਕੈਂਪ ਦੋਰਾਨ ਵਿਦਿਆਰਥੀਆਂ ਨੂੰ ਸਿੰਗਿੰਗ, ਮਿਉਜ਼ਿਕ, ਫੂਡ ਕ੍ਰਾਫਟ, ਡਰਾਇੰਗ, ਪੇਂਟਿੰਗ, ਮਹਿੰਦੀ ਡਿਜ਼ਾਇਨ, ਸਿਲਾਈ-ਕਢਾਈ ਆਦਿ ਦੇ ਗੁਰ ਸਿਖਾਏ ਗਏ। ਵਿਦਿਆਰਥੀਆਂ ਵਿੱਚ ਇਹਨਾਂ ਕਲਾਸਾਂ ਵਿੱਚ ਭਾਗ ਲੈਣ ਲਈ ਪੂਰਾ ਜੋਸ਼ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਫੰਨ ਲਈ ਲੱਕੀ ਡਿੱਪ ਦਾ ਪ੍ਰਬੰਧ ਸੀ ਜਿਸ ਵਿੱਚ ਸਕੂਲ ਦਾ ਮਹੋਲ ਕਿਸੇ ਮੇਲੇ ਤੋਂ ਘੱਟ ਨਹੀਂ ਸੀ ਲਗ ਰਿਹਾ। ਲੱਕੀ ਡਿੱਪ ਦੋਰਾਨ ਵਿਦਿਆਰਥੀਆਂ ਨੇ ਰਿੰਗ ਸੁੱਟ ਕੇ ਖਾਣ-ਪੀਣ ਦੀ ਵਸਤਾਂ ਜਿੱਤੀਆਂ। ਫੂਡ ਕ੍ਰਾਫਟ ਦੀ ਕਲਾਸ ਸਮੇਂ ਵਿਦਿਆਰਥੀਆਂ ਨੇ ਅਲੱਗ-ਅਲੱਗ ਤਰਾਂ ਦੇ ਵਿਅੰਜਣ ਬਣਾਉਣ ਬਾਰੇ ਜਾਣਕਾਰੀ ਹਾਸਲ ਕੀਤੀ । ਕਿਉਂਕਿ ਲੜਕੀਆਂ ਨੂੰ ਘਰੇਲੂ ਕੰਮਾਂ ਖਾਸ ਕਰਕੇ ਰਸੋਈ ਦੇ ਕੰਮਾਂ ਵਿੱਚ ਨਿਪੁੰਨ ਹੋਣਾ ਵੀ ਜ਼ਰੂਰੀ ਹੈ। ਅੱਜ ਦੀ ਕਲਾਸ ਦੋਰਾਨ ਵਿਦਿਆਰਥੀਆਂ ਨੇ ਸੈਂਡਵਿੱੱਚ ਤੇ ਬਾਦਾਮ ਸ਼ੇਕ ਬਣਾਇਆ। ਇਸ ਤਰਾਂ ਦੇ ਗੁਣ ਜਦੋਂ ਬੱਚਿਆਂ ਅੰਦਰ ਪੈਦਾ ਹੋਣਗੇ ਤਾਂ ਉਹ ਘਰ ਵਿੱਚ ਵੀ ਆਪਣੀ ਮਾਤਾ ਨਾਲ ਰਸੋਈ ਵਿੱਚ ਹੱਥ ਵਟਾ ਸਕਣਗੇ। ਇਸ ਦੋਰਾਨ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਾਰੇ ਹੀ ਬੱਚੇ ਪੂਰੀ ਉਤਸੁਕਤਾ ਨਾਲ ਹਰ ਖੇਡ ਤੇ ਅੇਕਟੀਵਿਟੀ ਵਿੱਚ ਭਾਗ ਲੈ ਰਹੇ ਹਨ। ਵਿਦਿਆਰਥੀਆਂ ਲਈ ਇਹ ਸਮਰ ਕੈਂਪ ਇਕ ਅਜਿਹਾ ਸਮਾਂ ਹੁੰਦਾ ਹੈ ਜਿਸ ਵਿੱਚ ਉਹ ਆਪਣੀ ਮਨ-ਪਸੰਦ ਦੀ ਕਲਾ ਨੂੰ ਸਿੱਖ ਸਕਦੇ ਹਨ ਤੇ ਆਪਣੇ ਅੰਦਰ ਲੁਕੀ ਹੋਈ ਪ੍ਰਤਿਭਾ ਨੂੰ ਬਾਹਰ ਕੱਢ ਸਕਦੇ ਹਨ। ਇਸ ਕੈਂਪ ਦੋਰਾਨ ਬੱਚਿਆਂ ਨੂੰ ਸਰੀਰਕ ਤੌਰ ਤੇ ਫਿਟ ਰਹਿਣ ਲਈ ਯੋਗਾ, ਆਉਟਡੋਰ ਖੇਡਾਂ ਦੀ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਕੈਂਪ ਵਿੱਚ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ, ਮਹਿੰਦੀ ਡਿਜ਼ਾਇਨ ਮੁਕਾਬਲੇ ਆਦਿ ਵੀ ਕਰਵਾਏ ਜਾਣਗੇ ਜਿਹਨਾਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।