ਹਰ ਘਰ ਵਿੱਚ ਹੋਵੇਗਾ ਯੋਗਾ ਦਾ ਪ੍ਰਚਾਰ – ਸੰਜੀਵ ਸੈਣੀ

ਯਾਦਗਾਰ ਹੋ ਨਿੱਬੜੀ ਯੋਗਾਆਸਨ ਸਪੋਰਟਜ਼ ਚੈਂਪੀਅਨਸ਼ਿਪ – 2022

ਜ਼ਿਲਾ ਮੋਗਾ ਯੋਗਾ ਐਸੌਸੀਏਸ਼ਨ ਵੱਲੋਂ ਕਰਵਾਈ ਗਈ ਯੋਗਾਆਸਨ ਸਪੋਰਟਜ਼ ਚੈਂਪੀਅਨਸ਼ਿਪ–2022 ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋਈ। ਇਹ ਚੈਂਪੀਅਨਸ਼ਿਪ ਬਲੂਮਿੰਗ ਬਡਜ਼ ਸਕੂਲ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਹੋਈ। ਬੀਤੇ ਦਿਨੀ ਜ਼ਿਲਾ ਮੋਗਾ ਯੋਗਾ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਵੱਲੋਂ ਇਸ ਚੈਂਪੀਅਨਸ਼ਿਪ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਸੀ। ਚੈਂਪਿਅਨਸ਼ਿਪ ਸਵੇਰੇ 10 ਵਜੇ ਸ਼ੁਰੂ ਹੋਈ ਸੀ, ਇਸ ਮੌਕੇ ਬੀ.ਬੀ.ਐੱਸ ਗਰੁੱਪ ਦੇ ਚੇਅਰਮੈਨ ਅਤੇ ਜ਼ਿਲਾ ਮੋਗਾ ਯੋਗਾ ਐਸੋਸੀਏਸ਼ਸ਼ਨ ਦੇ ਪ੍ਰਧਾਨ ਸ਼੍ਰੀ ਸੰਜੀਵ ਕੁਮਾਰ ਸੈਣੀ, ਜਨਰਲ ਸਕੱਤਰ ਸ਼੍ਰੀ ਆਰ. ਆਰ. ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਅਨਮੋਲ ਸ਼ਰਮਾ, ਚੇਅਰਪਰਸਨ ਵੋਮੈਨ ਵਿੰਗ ਸ਼੍ਰੀਮਤੀ ਵੀਨਾ ਸ਼ਰਮਾਂ, ਬੀ.ਬੀ.ਐੱਸ. ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ, ਬਲੂਮਿੰਗ ਬਡਜ਼ ਸਕੂਲ ਮੋਗਾ ਦੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਮੌਜੂਦ ਸਨ। ਚੈਂਪੀਅਨਸ਼ਿਪ ਦੀ ਸ਼ੁਰੂਆਤ ਮੁੱਖ ਮਹਿਮਾਨ ਸੀਨੀਅਰ ਅਡਵੋਕੇਟ ਹਰੀ ਨਰਾਇਣ ਦੂਬੇ, ਕੋਲਕਾਤਾ ਅਤੇ ਸ਼੍ਰੀ ਰਕੇਸ਼ ਦੂਬੇ ਜੀ ਵੱਲੋਂ ਰਿਬਨ ਕੱਟ ਕੇ ਅਤੇ ਜੋਤੀ ਪ੍ਰਜਵਲਿਤ ਕਰਕੇ ਕੀਤੀ ਗਈ। ਪ੍ਰਧਾਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਵੱਲੋਂ ਸਾਰੇ ਪ੍ਰਤੀਯੋਗੀਆਂ ਅਤੇ ਮਹਿਮਾਨਾਂ ਅਤੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਉਹਨਾਂ ਦੱਸਿਆ ਕਿ ਵੈਦਿਕ ਕਾਲ ਤੋਂ ਚੱਲੀ ਆ ਰਹੀ ਯੋਗ ਸਾਧਨਾ ਜ਼ਰੀਏ ਅਸੀਂ ਇੱਕ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ ਅਤੇ ਇਸੇ ਮੰਤਵ ਲਈ ਜ਼ਿਲਾ ਮੋਗਾ ਯੋਗਾ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਮੁਹਿੰਮ ਅਧੀਨ ਹਰ ਘਰ ਵਿੱਚ ਯੋਗਾ ਦਾ ਪ੍ਰਚਾਰ ਹੋਵੇਗਾ ਤੇ ਅੱਜ ਇਸ ਦੀ ਇੱਕ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਸੰਸਥਾ ਪ੍ਰਧਾਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਦੇ ਸੱਦੇ ਉੱਪਰ ਮੁੱਖ ਮਹਿਮਾਨ ਸੀਨੀਅਰ ਅਡਵੋਕੇਟ ਸ਼੍ਰੀ ਹਰੀ ਨਰਾਇਣ ਦੂਬੇ ਜੀ ਵੱਲੋਂ ਜ਼ਿਲਾ ਮੋਗਾ ਯੋਗਾ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਜਿਲਾ ਮੋਗਾ ਯੋਗਾ ਐਸੋਸੀਏਸ਼ਨ ਵੱਲੋਂ ਮੁੱਖ ਮਹਿਮਾਨ ਸੀਨੀਅਰ ਅਡਵੋਕੇਟ ਸ਼੍ਰੀ ਹਰੀ ਨਰਾਇਣ ਦੂਬੇ ਅਤੇ ਸ਼੍ਰੀ ਰਕੇਸ਼ ਦੂਬੇ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਜ਼ਿਲਾ ਮੋਗਾ ਯੋਗਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਆਰ.ਆਰ. ਸ਼ਰਮਾ ਜੀ ਵੱਲੋਂ ਪ੍ਰਤੀਯੋਗੀਆਂ ਨੂੰ ਚੈਂਪੀਅਨਸ਼ਿਪ ਦੇ ਨਿਯਮਾਂ ਅਤੇ ਯੋਗ ਦੀ ਮਹੱਤਤਾ ਬਾਰੇ ਦੱਸਿਆ ਗਿਆ। ਉਹਨਾਂ ਕਿਹਾ ਕਿ ਯੋਗ ਨੂੰ ਕਿਸੇ ਵੀ ਧਰਮ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ, ਯੋਗ ਇੱਕ ਵਿਗਿਆਨ ਹੈ ਜੋ ਸ਼ਰੀਰ ਨੂੰ ਅਰੋਗ ਅਤੇ ਤੰਦਰੁਸਤ ਰੱਖਣ ਵਿੱਚ ਸਹਾਇਤਾ ਕਰਦਾ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਯੋਗ ਸੰਸਥਾ ਦੇ ਜ਼ਰੀਏ ਅਤੇ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਵਰਗੇ ਇਨਸਾਨ ਦੇ ਸਾਥ ਨਾਲ ਯੋਗ ਨੂੰ ਵਿਸ਼ਵ ਪੱਧਰ ਤੱਕ ਲੈਕੇ ਜਾਣ ਦਾ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਇਹ ਵਿਸ਼ਵਾਸ ਜਤਾਇਆ ਕਿ ਇੱਕ ਦਿਨ ਇਹ ਜ਼ਰੂਰ ਹੋਵੇਗਾ। ਚੈਂਪੀਅਨਸ਼ਿਪ ਵਿੱਚ ਜ਼ਿਲਾ ਮੋਗਾ ਯੋਗਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਆਰ.ਆਰ.ਸ਼ਰਮਾ, ਚੇਅਰਪਰਸਨ ਵੋਮੈਨ ਵਿੰਗ ਸ਼੍ਰੀਮਤੀ ਵੀਨਾ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਅਨਮੋਲ ਸ਼ਰਮਾ, ਮੈਡਮ ਸੋਨੀਆ ਗੋਇਲ (ਬੀ.ਪੀ.ਐੱਡ.) ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਅਤੇ ਮੈਡਮ ਅਮਨਦੀਪ ਕੌਰ (ਐੱਮ.ਪੀ.ਐੱਡ.) ਬਲੂਮਿੰਗ ਬਡਜ਼ ਸਕੂਲ, ਮੋਗਾ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਜ਼ਿਲੇ ਭਰ ਚੋਂ 8 ਸਾਲ ਤੋਂ ਲੈ ਕੇ 18 ਸਾਲ ਦੇ 120 ਤੋਂ ਵੀ ਵੱਧ ਵਿਦਿਆਰਥੀਆਂ ਨੇ ਭਾਗ ਲੈ ਕੇ ਯੋਗਾ ਆਸਨ ਕੀਤੇ। ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਵੱਖ-ਵੱਖ ਸ਼੍ਰੇਣੀਆਂ ਅਧੀਨ ਹੋਏ। ਹਰ ਗਰੁੱਪ ਤੋਂ ਉਹਨਾਂ ਦੀ ਉਮਰ ਦੀ ਕੈਟਾਗਰੀ ਮੁਤਬਿਕ 5-5 ਯੋਗ ਆਸਨ ਕਰਵਾਏ ਗਏ। ਜੱਜਾਂ ਦੁਆਰਾ ਬੱਚਿਆਂ ਦੇ ਸੰਤੁਲਨ, ਸਬਰ ਅਤੇ ਸਹਿਣਸ਼ੀਲਤਾ ਦੇ ਅਧਾਰ ਤੇ ਨਤੀਜੇ ਤਿਆਰ ਕੀਤੇ ਗਏ। ਹਰ ਉਮਰ ਵਰਗ ਦੇ ਲਈ ਵੱਖ-ਵੱਖ ਯੋਗਾਸਨ ਰੱਖੇ ਗਏ ਸਨ। ਆਸਨ ਦੀ ਜਟਿਲਤਾ ਦੇ ਮਤਬਿਕ ਹੀ ਆਸਨਾਂ ਦੀ ਚੋਣ ਕੀਤੀ ਗਈ ਸੀ। ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਨਾਲ-ਨਾਲ ਸਰਟੀਫੀਕੇਟ ਵੀ ਵੰਡੇ ਗਏ। ਇਹ ਵੀ ਦੱਸਿਆ ਗਿਆ ਕਿ ਇਹ ਜੇਤੂ ਵਿਦਿਆਰਥੀ ਅੱਗੇ ਸਟੇਟ ਪੱਧਰ ਤੇ ਮੁਕਾਬਲਿਆ ਵਿੱਚ ਹਿੱਸਾ ਲੈਣਗੇ ਅਤੇ ਰਾਸ਼ਟਰੀ ਪੱਧਰ ਲਈ ਕਵਾਲੀਫਾਈ ਹੋਣਗੇ। ਚੈਂਪਿਅਨਸ਼ਿਪ ਦੇ ਅੰਤ ਵਿੱਚ ਜ਼ਿਲਾ ਮੋਗਾ ਯੋਗਾ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਵੱਲੋਂ ਜੇਤੂ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ। ਮੋਜੂਦ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।