Latest News & Updates

ਬਲੂਮਿੰਗ ਬਡਜ਼ ਏ.ਬੀ.ਸੀ. ਮੌਨਟੈਂਸਰੀ ਸਕੂਲ, ਮੋਗਾ ਵਿਖੇ ਮਨਾਇਆ ਗਿਆ ‘ਮਾ ਦਿਵਸ’

ਨੰਨੇ- ਮੁੰਨੇ ਵਿਦਿਆਰਥੀਆਂ ਨੇ ਬਣਾਏ ਮਾਂ ਨੂੰ ਸਮਰਪਿਤ ਸੁੰਦਰ ਚਾਰਟ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਗਰੁੱਪ ਦਾ ਹੀ ਹਿੱਸਾ ਏ.ਬੀ.ਸੀ. ਮੌਨਟੈਂਸਰੀ ਵਿਖੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਅੱਜ ਸਕੂਲ਼ ਵਿੱਚ ‘ਮਾਂ ਦਿਵਸ’ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਵਿੱਚ ਅਸੈਂਬਲੀ ਮੌਕੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੇ ‘ਮਾਂ’ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ। ਇਸ ਤੋਂ ਇਲਾਵਾ ਸਕੂਲ ਵਿੱਚ ਬੱਚਿਆਂ ਲਈ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਸਾਰੇ ਮਾਪਿਆਂ ਅਤੇ ਅਧਿਆਪਕਾਂ ਨੂੰ ‘ਮਾਂ ਦਿਵਸ’ ਦੀ ਵਧਾਈ ਦਿੱਤੀ ਗਈ ਅਤੇ ਉਹਨਾਂ ਵੱਲੋਂ ਬੱਚਿਆਂ ਨੂੰ ਦੱਸਿਆ ਗਿਆ ਕਿ ਹਰ ਇੱਕ ਬੱਚੇ ਲਈ ਸਭ ਤੋਂ ਜਰੂਰੀ ਰਿਸ਼ਤਾ ਮਾਂ ਦਾ ਹੀ ਹੁੰਦਾ ਹੈ, ਮਾਂ ਹੀ ਆਪਣੇ ਬੱਚੇ ਨੂੰ ਆਪਣੀ ਮਮਤਾ ਨਾਲ ਇਸ ਸਮਾਜ ਵਿੱਚ ਵਿਚਰਨ ਦੇ ਲਾਇਕ ਬਣਾਉਂਦੀ ਹੈ। ਕਿਸੇ ਵੀ ਬੱਚੇ ਦਾ ਭਵਿੱਖ ਉਸਦੀ ਮਾਂ ਦੁਆਰਾ ਦਿੱਤੇ ਗਏ ਸੰਸਕਾਰਾਂ ਉੱਪਰ ਹੀ ਨਿਰਭਰ ਕਰਦਾ ਹੈ। ਉਹਨਾਂ ਬੱਚਿਆਂ ਨੂੰ ਆਪਣੀਆਂ ਮਾਂਵਾ ਦਾ ਸਦਾ ਸਤਿਕਾਰ ਕਰਨ ਦਾ ਸੁਣੇਹਾ ਦਿੱਤਾ। ਪ੍ਰਿੰਸੀਪਲ ਮੈਡਮ ਸੋਨੀਆ ਸ਼ਰਮਾ ਵੱਲੋਂ ਵੀ ਸਮੂਹ ਸਟਾਫ ਅਤੇ ਮਾਵਾਂ ਨੂੰ ਇਸ ਸ਼ੁੱਭ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ । ਉਹਨਾਂ ਬੱਚਿਆਂ ਨੂੰ ਕਿਹਾ ਕੇ ਸਾਰੇ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਮਾਂ ਦਾ ਸਤਿਕਾਰ ਕਰਨ ਅਤੇ ਉਹਨਾਂ ਦੀ ਹਰ ਆਗਿਆ ਦੀ ਪਾਲਣਾ ਕਰਨ ਕਿਉਂਕਿ ਪ੍ਰਮਾਤਮਾ ਤੋਂ ਬਾਅਦ ਇੱਕ ਮਾਂ ਹੀ ਐਸੀ ਸ਼ਖਸੀਅਤ ਹੈ ਜੋ ਕਿਸੇ ਬੱਚੇ ਨੂੰ ਇੱਕ ਚੰਗਾ ਇਨਸਾਨ ਬਣਾ ਸਕਦੀ ਹੈ। ਬੀ.ਬੀ.ਐਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਵੀ ਇਸ ਸ਼ੁਭ ਦਿਹਾੜੇ ਤੇ ਨਿੱਕੇ-ਨਿੱਕੇ ਬੱਚਿਆਂ ਦਾ ਮਾਰਗ ਦਰਸ਼ਨ ਕੀਤਾ। ਉਹਨਾਂ ਵੱਲੋਂ ਬੱਚਿਆਂ ਨੂੰ ਸੁਣੇਹਾ ਦਿੱਤਾ ਗਿਆ ਕਿ ਜੇ ਇਸ ਜੀਵਨ ਵਿੱਚ ਕੋਈ ਚੰਗਾ ਮੁਕਾਮ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਉਸ ਦਾ ਰਸਤਾ ਮਾਂ ਦੇ ਚਰਨਾਂ ਵਿੱਚੋਂ ਹੀ ਹੋ ਕੇ ਨਿਕਲਦਾ ਹੈ ਇਸ ਲਈ ਮਾਂ ਨੂੰ ਪ੍ਰਮਾਤਮਾ ਦਾ ਹੀ ਦੂਸਰਾ ਰੂਪ ਮੰਨ ਕੇ ਉਸ ਦੀ ਪੂਜਾ ਕਰਨੀ ਚਾਹੀਦੀ ਹੈ।

Comments are closed.