Latest News & Updates

ਡਾ. ਸੰਜੀਵ ਕੁਮਾਰ ਸੈਣੀ ਜੀ ਵੱਲੋਂ ਭੀਮ ਨਗਰ ਮੰਦਰ ਵਿਖੇ ਵੱਡੀ ਸਕਰੀਨ ਉੱਪਰ ਭਗਵਾਨ ਸ਼੍ਰੀ ਰਾਮ ਲੱਲਾ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਿੱਧੇ ਪ੍ਰਸਾਰਨ ਮੋਕੇ ਕੀਤੀ ਆਰਤੀ

ਮੋਗਾ ਵਿਕਾਸ ਮੰਚ ਵੱਲੋਂ ਕੱਢੀ ਗਈ ਸ਼੍ਰੀ ਰਾਮ ਰੱਥ ਯਾਤਰਾ ਦੋਰਾਨ ਸਹਿਯੋਗ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ – ਸੈਣੀ

ਅਯੋਧਿਆ ਵਿਖੇ ਰਾਮ ਮੰਦਰ ਵਿੱਚ ਅੱਜ ਸ਼੍ਰੀ ਰਾਮ ਲੱਲਾ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਮਾਗਮ ਦਾ ਸਿੱਧਾ ਪ੍ਰਸਾਰਨ ਭੀਮ ਨਗਰ ਮੰਦਰ ਵਿਖੇ ਆਯੋਜਿਤ ਕੀਤਾ ਗਿਆ। ਜਿਸਦੀ ਆਰਤੀ ਦੇ ਮੌਕੇ ਬੀ.ਬੀ.ਐੱਸ ਗਰੁੱਪ ਅਤੇ ਮੋਗਾ ਵਿਕਾਸ ਮੰਚ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਮੇਜਰ ਪਰਦੀਪ ਸਿੰਘ ਅਤੇ ਹੋਰ ਸ਼ਖਸੀਅਤਾਂ ਵੱਲੋਂ ਭਗਵਾਨ ਰਾਮ ਲੱਲਾ ਜੀ ਦੀ ਆਰਤੀ ਕੀਤੀ ਗਈ। ਜਿਸ ਇਤਿਹਾਸਕ ਦਿਨ ਦੀ ਉਡੀਕ 497 ਸਾਲਾਂ ਤੋਂ ਸੀ ਉਹ ਦਿਨ ਆ ਗਿਆ ਤੇ ਭਗਤਾਂ ਲਈ ਖਾਸ ਤੌਰ ਤੇ ਇਸਦਾ ਲਾਇਵ ਪ੍ਰਸਾਰਨ ਦਾ ਆਯੋਜਨ ਕੀਤਾ ਗਿਆ। ਇਸ ਦੋਰਾਨ ਮੋਗਾ ਵਿਕਾਸ ਮੰਚ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਨੇ ਗੱਲਬਾਤ ਕਰਦਿਆਂ ਸਾਰੇ ਹੀ ਦੇਸ਼ ਵਾਸੀਆ ਨੂੰ ਇਸ ਸ਼ੁਭ ਦਿਹਾੜੇ ਅਤੇ ਪ੍ਰਭੂ ਸ਼੍ਰੀ ਰਾਮ ਲੱਲਾ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਅਵਸਰ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਅਯੋਧਿਆ ਵਿੱਚ ਭਗਵਾਨ ਰਾਮ ਜੀ ਦੇ ਮੰਦਿਰ ਦਾ ਨਿਰਮਾਣ ਸਿਰਫ਼ ਇੱਕ ਧਾਰਮਿਕ ਕੰਮ ਨਹੀਂ ਹੈ, ਸਗੋਂ ਸਦੀਆਂ ਤੋਂ ਚੱਲੇ ਵਿਵਾਦ ਦੇ ਸਿੱਟੇ ਦੀ ਨਿਸ਼ਾਨਦੇਹੀ ਕਰਦਾ ਹੈ। ਇਹ ਮੰਦਰ ਰਾਸ਼ਟਰੀ ਸਵੈਮਾਣ ਅਤੇ ਏਕਤਾ ਦੀ ਭਾਵਨਾ ਨੂੰ ਵਧਾਵਾ ਦਿੰਦੇ ਹੋਏ ਉਮੀਦ ਦੀ ਕਿਰਨ ਬਣ ਕੇ ਉੱਭਰ ਰਿਹਾ ਹੈ। ਇਦ ਮੰਦਿਰ ਦਾ ਨਿਰਮਾਣ ਮੁਕੰਮਲ ਹੋਣ ਨਾਲ ਇਹ ਦੁਨੀਆ ਭਰ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ। ਜਿਸ ਨਾਲ ਅਯੁੱਧਿਆ ਇੱਕ ਮਹੱਤਵਪੂਰਨ ਤੀਰਥ ਸਥਾਨ ਅਤੇ ਸੱਭਿਆਚਾਰਕ ਕੇਂਦਰ ਬਣੇਗਾ। ਉਹਨਾਂ ਕਿਹਾ ਕਿ ਹਰ ਇਕ ਸ਼ਖਸ ਜੋ ਇਸ ਰਾਮ ਮੰਦਰ ਦਾ ਨਿਰਮਾਣ ਆਪਣੀਆ ਅੱਖਾ ਨਾਲ ਦੇਖ ਰਿਹਾ ਹੈ ਉਹ ਕਿਸਮਤ ਵਾਲਾ ਹੈ। ਸਦੀਆਂ ਦੀ ਉਡੀਕ ਤੋਂ ਬਾਅਦ ਭਗਵਾਨ ਰਾਮ ਜੀ ਆਪਣੀ ਜਨਮ ਸਥਾਨ ਤੇ ਵਿਰਾਜਮਾਨ ਹੋਏ ਹਨ। ਸਦੀਆਂ ਦੇ ਬੇਮਿਸਾਲ ਸਬਰ, ਅਣਗਿਣਤ ਕੁਰਬਾਨੀਆਂ ਅਤੇ ਤਪੱਸਿਆ ਤੋਂ ਬਾਅਦ, ਸਾਡੇ ਭਗਵਾਨ ਰਾਮ ਦਾ ਆਗਮਨ ਹੋਇਆ ਹੈ। ਇਸ ਦਿਨ ਲਈ ਹਰ ਘਰ ਵਿੱਚ ਘਿਓ ਦੇ ਦੀਵੇ ਜਗਾਏ ਜਾਣਟੇ ਚਾਹੀਦੇ ਹਨ।ਉਹਨਾਂ ਦੱਸਿਆ ਕਿ ਜੋ ਲੋਕ ਅਯੋਧਿਆ ਨਹੀਂ ਜਾ ਸਕੇ ਤੇ ਉਹਨਾਂ ਲਈ ਪ੍ਰਭੁ ਸ਼੍ਰੀ ਰਾਮ ਜੀ ਦੀ ਦੇ ਬਾਲ ਰੂਪ ਦੇ ਦਰਸ਼ਨਾ ਲਈ ਇਸ ਪ੍ਰਸਾਰਨ ਦਾ ਆਯੋਜਨ ਕਰਨਾ ਬੜਾ ਹੀ ਸ਼ਲਾਘਾਯੋਗ ਕੰਮ ਹੈ। ਜਿਸ ਲਈ ਉਹਨਾਂ ਨੇ ਪ੍ਰਬੰਧਕਾਂ ਨੂੰ ਇਸ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਕੱਲ ਮੋਗਾ ਸ਼ਹਿਰ ਵਿੱਚ ਮੋਗਾ ਵਿਕਾਸ ਮੰਚ ਵੱਲੋਂ ਭਗਵਾਨ ਰਾਮ ਜੀ ਦੀ ਰੱਥ ਯਾਤਰਾ ਦਾ ਆਯੋਜਨ ਕੀਤਾ ਗਿਆ ਸੀ। ਇਸ ਯਾਤਰਾ ਵਿੱਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਧਾਰਮਿਕ, ਸਮਾਜ ਸੇਵੀ ਸੰਸਥਾਵਾਂ, ਸ਼ਹਿਰ ਦੇ ਹਰ ਨਾਗਰਿਕ ਜਿਹਨਾਂ ਨੇ ਇਸ ਯਾਤਰਾ ਨੂੰ ਸਫਲ ਕਰਨ ਲਈ ਬਣਦਾ ਯੋਗਦਾਨ ਪਾਇਆ, ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ। ਸ਼ਹਿਰ ਦੇ ਵਪਾਰੀ ਵਰਗ ਨੇ ਜਿੱਥੇ-ਜਿੱਥੇ ਵੀ ਯਾਤਰਾ ਪਹੁੰਚੀ ਉਹਨਾਂ ਨੇ ਬਾਜ਼ਾਰਾਂ ਵਿੱਚ ਲੰਗਰ ਲਗਾਏ ਸਨ ਤੇ ਫੁੱਲਾਂ ਦੀ ਵਰਖਾ ਕੀਤੀ। ਪੂਰਾ ਸ਼ਹਿਰ ਰਾਮ ਨਾਮ ਵਿੱਚ ਡੁੱਬਿਆ ਨਜ਼ਰ ਆਇਆ। ਇਸ ਮੋਕੇ ਡਿਪਟੀ ਮੇਅਰ ਅਸ਼ੋਕ ਧਮੀਜਾ, ਜਗਦੀਸ਼ ਛਾਬੜਾ ਤੇ ਹੋਰ ਪ੍ਰਬੰਧਕ ਵੀ ਮੋਜੂਦ ਸਨ।

Comments are closed.