ਬਲੂਮਿੰਗ ਬਡਜ਼ ਸਕੂਲ ਦੇ ਸਲਾਨਾ ਸਮਾਗਮ ਮੌਕੇ ‘ਬੈਗਪਾਈਪਰ ਬੈਂਡ’ ਦੇ ਵਿਦਿਆਰਥੀ ਕੀਤੇ ਸਨਮਾਨਿਤ
ਮੋਗਾ ਜ਼ਿਲੇ ਦੀ ਸ਼ਾਨ ਹੈ ਬੀ.ਬੀ.ਐੱਸ. ਬੈਗਪਾਇਪਰ ਬੈਂਡ - ਸੈਣੀ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਕੂਲ਼ ਦੇ ਸਲਾਨਾ ਸਮਾਗਮ (16ਵੀਆਂ ਬੀ.ਬੀ.ਐੱਸ. ਖੇਡਾਂ) ਦੌਰਾਨ ਸਕੂਲ ਦੇ ਬੈਗਪਾਈਪਰ ਬੈਂਡ ਦੇ ਵਿਦਿਆਰਥੀਆਂ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤ ਗਿਆ। ਇਸ ਮੌਕੇ ਚੇਅਰਮੈਨ ਸ਼੍ਰੀ ਸੰਜੀਵ ਸੈਣੀ ਜੀ ਨੇ ਦੱਸਿਆ ਕਿ ਸਾਡਾ ਬੈਗਪਾਈਪਰ ਬੈਂਡ ਸਿਰਫ ਸਕੂਲ ਦੀ ਹੀ ਨਹੀਂ ਬਲਕਿ ਪੂਰੇ ਮੋਗੇ ਜ਼ਿਲੇ ਦੀ ਸ਼ਾਨ ਹੈ। ਮੋਗਾ ਵਿੱਚ ਹੋਣ ਵਾਲੇ ਕਿਸੇ ਵੀ ਜ਼ਿਲਾ ਪੱਧਰੀ ਜਾਂ ਰਾਜ ਪੱਧਰੀ ਸਮਾਗਮ ਵਿੱਚ ਬੀ.ਬੀ.ਐੱਸ ਬੈਗਪਾਈਪਰ ਬੈਂਡ ਦੀ ਮੌਜੂਦਗੀ ਸਮਾਗਮ ਨੂੰ ਚਾਰ ਚੰਨ੍ਹ ਲਗਾ ਦਿੰਦੀ ਹੈ। ਉਹਨਾਂ ਅੱਗੇ ਦੱਸਿਆ ਕਿ ਸਾਡਾ ਬੈਗਪਾਈਪਰ ਬੈਂਡ ਹੁਣ ਤੱਕ ਅਨੇਕਾਂ ਹੀ ਵੱਡੀਆਂ ਹਸਤੀਆਂ ਦਾ ਮੋਗਾ ਪੁੱਜਣ ਤੇ ਸੁਆਗਤ ਕਰ ਚੁੱਕਾ ਹੈ ਜਿਹਨਾਂ ਵਿੱਚੋਂ ਬਾਬਾ ਰਾਮਦੇਵ ਜੀ, ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਨ। ਹਰ ਸਾਲ ਆਜ਼ਦੀ ਦਿਹਾੜੇ ਅਤੇ ਜਣਤੰਤਰ ਦਿਵਸ ਮੌਕੇ ਜ਼ਿਲਾ ਪੱਧਰੀ ਸਮਾਗਮਾਂ ਦੋਰਾਨ ਵੀ ਸਕੂਲ ਦਾ ਬੈਂਡ ਮਾਰਚ ਪਾਸਟ ਦੀ ਸ਼ਾਨ ਨੂੰ ਵਧਾਉਂਦਾ ਹੈ। ਉਹਨਾਂ ਬੈਂਡ ਵਾਲੇ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਦਿੰਦਿਆ ਕਿਹਾ ਕਿ ਅੱਜ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਮੈਂ ਖੂਦ ਮਾਣ ਮਹਿਸੂਸ ਕਰ ਰਿਹਾ ਹਾਂ। ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਮ ਅਮਨਪ੍ਰੀਤ ਸਿੰਘ (ਕੈਪਟਨ), ਅਮਨਦੀਪ ਸਿੰਘ (ਡਰਮਰ), ਨਵਦੀਪ ਕੌਰ (ਡਰਮਰ), ਹੁਨਰਦੀਪ ਕੌਰ (ਡਰਮਰ), ਨਵਦੀਪ ਕੌਰ (ਡਰਮਰ), ਜਸ਼ਨਪ੍ਰੀਤ ਕੌਰ (ਡਰਮਰ), ਜਪਜੀਜੋਤ ਬਰਾੜ (ਡਰਮਰ), ਸਿਮਰਨ ਕੌਰ (ਡਰਮਰ), ਨਵਜੋਤ ਕੌਰ (ਡਰਮਰ), ਗੁਰਵੀਰ ਸਿੰਘ (ਡਰਮਰ), ਅਭੈਦੀਪ ਸਿੰਘ ਬੇਦੀ (ਡਰਮਰ), ਮਨਵੀਰ ਸਿੰਘ (ਡਰਮਰ), ਹੈਰੀ ਹਰਸ਼ਦੀਪ ਸਿੰਘ (ਪਾਈਪਰ), ਲਵਿਸ਼ ਗਾਬਾ (ਪਾਈਪਰ), ਅਰਸ਼ਪ੍ਰੀਤ ਸਿੰਘ ਰੱਖੜ੍ਹਾਂ (ਪਾਈਪਰ), ਚੇਤਨ (ਪਾਈਪਰ), ਯੁਵਰਾਜ ਸਿੰਘ ਤੂਰ (ਪਾਈਪਰ), ਪਵਨਵੀਰ (ਪਾਈਪਰ), ਸੁੱਖਮਨ ਸਿੰਘ ਰਾਏ (ਪਾਈਪਰ), ਸਿਮਰਨਪ੍ਰੀਤ ਕੌਰ (ਪਾਈਪਰ), ਯੁਵਰਾਜ ਸਿੰਘ (ਪਾਈਪਰ), ਨਵਨੀਤ ਕੌਰ (ਪਾਈਪਰ), ਰਣਬੀਰ ਸਿੰਘ (ਪਾਈਪਰ), ਪ੍ਰਭਜੋਤ ਕੌਰ (ਪਾਈਪਰ) ਹਨ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਮੌਜੂਦ ਸਨ।
Comments are closed.