Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਕਰਵਾਇਆ ਗਿਆ ਟੈਲੇਂਟ ਹੰਟ ਪ੍ਰੌਗਰਾਮ

ਬੀ.ਬੀ.ਐੱਸ ਸੰਸਥਾਵਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ : ਕਮਲ ਸੈਣੀ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਵਿਦਿਆ ਦੇ ਖੇਤਰ ਵਿੱਚ ਤਾਂ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਚੁੱਕੀ ਹੈ ਅਤੇ ਇਸ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਉਪਰਾਲੇ ਕਰਕੇ ਉਹਨਾਂ ਦੇ ਅੰਦਰ ਲੁਕੀ ਹੋਈ ਪ੍ਰਤਿਭਾ ਨੂੰ ਬਾਹਰ ਉਜਾਗਰ ਕਰਨ ਲਈ ਵੀ ਕਈ ਪ੍ਰਕਾਰ ਦੇ ਪਲੇਟਫਾਰਮ ਮੁਹੱਈਆ ਕਰਵਾ ਰਹੀ ਹੈ। ਕਿਉਂਕਿ ਸਿੱਖਿਆ ਸਿਰਫ਼ ਅਕਾਦਮਿਕ ਅਤੇ ਪਾਠ ਪੁਸਤਕਾਂ ਬਾਰੇ ਨਹੀਂ ਹੈ। ਇਹ ਵਿਦਿਆਰਥੀਆਂ ਦੀਆਂ ਪੈਦਾਇਸ਼ੀ ਪ੍ਰਤਿਭਾਵਾਂ ਨੂੰ ਖੋਜਣ ਅਤੇ ਸਨਮਾਨਿਤ ਕਰਨ ਬਾਰੇ ਵੀ ਹੈ। ਹਰ ਬੱਚੇ ਦਾ ਇੱਕ ਵਿਲੱਖਣ ਹੁਨਰ ਹੁੰਦਾ ਹੈ, ਅਤੇ ਛੋਟੀ ਉਮਰ ਤੋਂ ਹੀ ਉਹਨਾਂ ਪ੍ਰਤਿਭਾਵਾਂ ਨੂੰ ਪਛਾਣਨਾ ਅਤੇ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਇੱਕ ਸੰਪੂਰਨ ਜੀਵਨ ਅਤੇ ਕਰੀਅਰ ਵੱਲ ਅਗਵਾਈ ਕਰ ਸਕਦਾ ਹੈ। ਇਸ ਕਰਕੇ ਹੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸਕੂਲ ਵਿੱਚ ‘ਟੈਲੇਂਟ ਹੰਟ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਨੰਨੇ ਮੁੰਨੇ ਵਿਦਿਆਰਥੀਆਂ ਨੇ ਕਵਿਤਾਵਾਂ ਬੋਲੀਆਂ ਤੇ ਕਈ ਬੱਚਿਆਂ ਨੇ ਗੀਤ ਪੇਸ਼ ਕੀਤੇ ਅਤੇ ਪੰਜਾਬੀ ਬੋਲੀਆਂ ਗਾ ਕੇ ਪੰਜਾਬ ਦੇ ਜਗਤ ਪ੍ਰਸਿੱਧ ਲੋਕ ਨਾਚ ਗਿੱਧਾ ਤੇ ਭੰਗੜਾ ਵੀ ਪੇਸ਼ ਕੀਤੇ। ਕਈ ਬੱਚਿਆਂ ਨੇ ਹਰਮੋਨਿਅਮ, ਤਬਲਾ ਆਦਿ ਨਾਲ ਗੁਰਬਾਣੀ ਵੀ ਗਾ ਕੇ ਸੁਣਾਈ। ਵਿਦਿਆਰਥੀਆਂ ਦਾ ਜੋਸ਼ ਦੇਖਣਯੋਗ ਸੀ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਲਈ ਇਹ ਟੈਲੇਂਟ ਹੰਟ ਪ੍ਰੋਗਰਾਮ ਹਰ ਸਾਲ ਅਪ੍ਰੈਲ ਦੇ ਅੰਤ ਵਿੱਚ ਕਰਵਾਇਆ ਜਾਂਦਾ ਹੈ ਜਿਸ ਦਾ ਮੁੱਖ ਮੰਤਵ ਵਿਦਿਆਰਥੀਆਂ ਅੰਦਰ ਲੁਕੀ ਹੋਈ ਪ੍ਰਤਿਭਾ ਨੂੰ ਬਾਹਰ ਕੱਢਣਾ ਹੈ। ਸਕੂਲ ਵਿੱਚ ਕਰਵਾਏ ਗਏ ਟੈਲੇਂਟ ਹੰਟ ਦੋਰਾਨ ਵਿਦਿਆਰਥੀਆਂ ਨੇ ਡਾਂਸ, ਗੀਤ ਪੇਸ਼ ਕਰਨ ਦੇ ਨਾਲ-ਨਾਲ ਵਧੀਆ ਪੇਟਿੰਗ ਤੇ ਡਰਾਇੰਗ ਵੀ ਬਣਾਈ। ਅਕਸਰ ਦੇਖਿਆ ਗਿਆ ਹੈ ਕਿ ਕਈ ਬੱਚੇ ਕਲਾ ਵਿੱਚ ਭਰਪੂਰ ਹੁੰਦੇ ਹਨ ਪਰ ਅਗਰ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ ਤਾਂ ਉਹਨਾਂ ਦੀ ਕਲਾ ਅੰਦਰ ਹੀ ਲੁਕੀ ਰਹਿ ਜਾਂਦੀ ਹੈ। ਇਸੇ ਕਲਾ ਨੂੰ ਉਜਾਗਰ ਕਰਨ ਅਤੇ ਹੋਰ ਨਿਖਾਰਨ ਲਈ ਲਈ ਸਕੂਲ਼ ਵਿੱਚ ਗੀਤ ਸੰਗੀਤ ਦਾ ਪੂਰਾ ਸਾਜੋ-ਸਮਾਨ ਜਿਵੇਂ ਸਿਤਾਰ, ਢੋਲਕੀ, ਤਬਲਾ, ਗਿਟਾਰ, ਹਾਰਮੋਨੀਅਮ, ਕੀ-ਬੋਰਡ, ਕਾਂਗੋ ਆਦਿ ਮੁਹੱਇਆ ਕਰਵਾਏ ਜਾਂਦੇ ਹਨ। ਇਸ ਦੇ ਨਾਲ-ਨਾਲ ਤਜ਼ੁਰਬੇਕਾਰ ਸੰਗੀਤ ਦੇ ਮਾਹਿਰ ਟੀਚਰ ਵੀ ਮੌਜੂਦ ਹਨ ਜੋ ਕਿ 26 ਜਨਵਰੀ, 15 ਅਗਸਤ, ਬਾਲ ਦਿਵਸ, ਲੋਹੜੀ, ਦਿਵਾਲੀ, ਵਿਸਾਖੀ, ਤੀਆਂ ਅਤੇ ਹੋਰ ਤਿਉਹਾਰਾਂ ਦੌਰਾਨ ਹੋਣ ਵਾਲੇ ਸਮਾਰੋਹ ਵਿੱਚ ਆਪਣੀ ਪ੍ਰਤੀਭਾ ਦਾ ਪ੍ਰਦਰਸ਼ਨ ਕਰਨ ਲਈ ਵਿਦਿਆਰਥੀਆਂ ਨੂੰ ਤਿਆਰ ਕਰਦੇ ਹਨ। ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਦੱਸਿਆ ਕਿ ਬੀ.ਬੀ.ਐੱਸ ਸੰਸਥਾਵਾਂ ਦਾ ਮੁੱਖ ਉਦੇਸ਼ ਹੀ ਇਹ ਹੈ ਕਿ ਵਿਦਿਆਰਥੀਆਂ ਨੂੰ ਸਿਰਫ ਵਿੱਦਿਆ ਦੇ ਖੇਤਰ ਚ ਹੀ ਨਹੀਂ ਸਗੋਂ ਕਲਾ ਦੇ ਖੇਤਰ ਵਿੱਚ ਅੱਗੇ ਲੈ ਕੇ ਜਾਣਾ ਹੈ।

Comments are closed.