Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਦੂਸਰੇ ਫੇਸ ਵਿੱਚ ਪਹਿਲੀ ਤੋਂ ਪੰਜਵੀਂ ਕਲਾਸ ਦੇ ਸਲਾਨਾ ਨਤੀਜੇ ਕੀਤੇ ਘੋਸ਼ਿਤ

ਸਾਲ 2023-24 ਦਾ ਨਵਾਂ ਸੈਸ਼ਨ ਪਹਿਲੀ ਅਪ੍ਰੈਲ ਤੋਂ ਸ਼ੁਰੂ: ਪ੍ਰਿੰਸੀਪਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਅਕੈਡਮਿਕ ਸਾਲ 2022-2023 ਦੇ ਸਲਾਨਾ ਨਤੀਜਿਆਂ ਦੇ ਦੂਸਰੇ ਫੇਸ ਵਿੱਚ ਪਹਿਲੀ ਤੋਂ ਪੰਜਵੀਂ ਕਲਾਸ ਦੇ ਨਤੀਜੇ ਘੋਸ਼ਿਤ ਕੀਤੇ ਗਏ। ਜਿਸ ਦੋਰਾਨ ਵਿਦਿਆਰਥੀਆਂ ਦੀ ਸਲਾਨਾ ਰਿਪੋਰਟ ਮਾਪਿਆਂ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਾਰਾ ਸਾਲ ਮੇਹਨਤ ਨਾਲ ਪੜਾਈ ਕਰਨ ਤੋਂ ਬਾਅਦ ਰਿਜ਼ਲਟ ਵਾਲਾ ਦਿਨ ਹਰ ਵਿਦਿਆਰਥੀ ਲਈ ਬਹੁਤ ਖਾਸ ਹੁੰਦਾ ਹੈ। ਰਿਜ਼ਲਟ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਕੂਲ ਦਾ ਨਵਾਂ ਸੈਸ਼ਨ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਐਲਾਨੇ ਗਏ ਨਤੀਜਿਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਅਲੱਗ-ਅਲੱਗ ਸੈਕਸ਼ਨਾਂ ਚੋਂ ਇਸ ਪ੍ਰਕਾਰ ਹਨ: ਪਹਿਲੀ ਕਲਾਸ ਚੋਂ ਗੁਰਲੀਨ ਕੌਰ, ਤਕਦੀਰ ਕੌਰ, ਸਾਤਵਿਕ ਸੇਠੀ, ਜਸਨੂਰ ਸਿੰਘ ਪਾਸੀ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰਾਂ ਸਰਵਸਰੂਪ ਸਚਦੇਵਾ, ਪ੍ਰਭਦੀਪ ਕੌਰ, ਪਰੀਨਾਜ਼ ਤੇ ਤiਆ ਕੌਰ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ। ਮਾਨਯਾ, ਤਮਨਪ੍ਰੀਤ ਕੌਰ, ਰਿਆਂਸ਼ ਸਾਹੂ ਤੇ ਮਨਜੋਤ ਸਿੰਘ ਨੇ ਤੀਸਰੀ ਪੁਜੀਸ਼ਨ ਹਾਲ ਕੀਤੀ। ਦੂਜੀ ਕਲਾਸ ਚੋਂ ਦਿਲਜੋਤ ਕੌਰ ਸਿੱਧੂ, ਅਰਪਿਤ ਸਿੰਘ, ਜਸਨੂਰ ਕੌਰ, ਤੇ ਖਵਾਹਿਸ਼ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਪੀਹੁ ਸ਼ਰਮਾ, ਦਿਵਯਾਂਸ਼, ਵੰਸ਼ਵੀਰ ਸਿੰਘ ਤੇ ਕਰਮਨ ਕੱਕੜ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ। ਸੁਹਾਨ ਕੌਰ ਗਿੱਲ, ਆਰੁਸ਼ ਗਾਂਧੀ, ਰਣਵੀਰ ਸਿੰਘ ਸੰਘਾ ਤੇ ਜਸਪ੍ਰੀਤ ਕੌਰ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਤੀਜੀ ਕਲਾਸ ਚੋਂ ਗੁਰਲੀਨ ਕੌਰ, ਪ੍ਰਭਜੋਤ ਕੌਰ, ਐਸ਼ਵੀਰ ਕੌਰ, ਤਕਦੀਰ ਕੌਰ ਮੱਲ੍ਹੀ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਖੁਸ਼ਰੀਤ ਕੌਰ, ਅਵਨੀਸ ਕੌਰ, ਪ੍ਰਭਸਿਮਰਤ ਕੌਰ, ਰੁਹਾਨੀ ਗਰੋਵਰ ਤੇ ਅਰਮਾਨ ਸਿੰਘ ਸੰਧੂ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ। ਰਿਪਨਦੀਪ ਕੌਰ, ਪਰਨੀਤ ਕੌਰ, ਹਰਮਨਪ੍ਰੀਤ ਕੌਰ ਤੇ ਅਰਾਧਿਆ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਚੌਥੀ ਕਲਾਸ ਚੋਂ ਅਰਸ਼ਪ੍ਰੀਤ ਕੌਰ, ਪਲਕਪ੍ਰੀਤ ਕੌਰ, ਹਰਤਾਜ ਸਿੰਘ, ਦਿਲਜੀਤ ਕੌਰ ਤੇ ਸੁਖਵੀਰ ਕੌਰ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਅਰਵਿਨ ਗਰੋਵਰ, ਵੀਰਪਾਲ ਕੌਰ, ਹੈਨਰੀ ਸੇਖੋਂ, ਕਾਰਤਿਕ ਗੋਸਵਾਮੀ ਤੇ ਗੋਰਿੰਦਰ ਕੌਰ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ। ਜਸਕੀਰਤ ਕੌਰ, ਨਵਜੋਤ ਕੌਰ, ਹਰਵੀਰ ਕੌਰ, ਜੀਵਿਕਾ ਤੇ ਸੁਮਨਵੀਰ ਕੌਰ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਪੰਜਵੀਨ ਕਲਾਸ ਚੋਂ ਅਰਸ਼ਦੀਪ ਸਿੰਘ, ਸੁਖਮਨਪ੍ਰੀਤ ਕੌਰ ਭੁੱਲਰ, ਖੁਸ਼ਮਨ ਸ਼ਰਮਾ, ਸ਼ਗਨਪ੍ਰੀਤ ਕੌਰ, ਗੁਰਵੀਰ ਕੌਰ ਨੇ ਪਹਿਲੀ ਪੁਜੀਸ਼ਨ ਤੇ ਜੈਸਮੀਨ ਕੌਰ, ਪਰਨੀਤ ਕੌਰ, ਸਵਰੀਤ ਕੌਰ, ਕਮਾਕਸ਼ੀ, ਅਵਰੀਤ ਕੌਰ ਦੂਸਰੀ ਅਤੇ ਅਵਨੀਤ ਕੌਰ, ਜਪਜੀ ਕੌਰ ਗਿੱਲ, ਸਨੇਹਪ੍ਰੀਤ ਕੌਰ, ਜਸਲੀਨ ਕੌਰ, ਹਰਬੰਸ ਕੌਰ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਇਸ ਮੌਕੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿੱਚ ਪ੍ਰਮੋਟ ਹੋਣ ਤੇ ਵਧਾਈ ਦਿੱਤੀ ਤੇ ਕਿਹਾ ਕਿ ਇਹਨਾਂ ਸਾਰੇ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਂਰਥੀਆਂ ਨੂੰ ਸਕੂਲ ਦੇ ਸਲਾਨਾ ਸਮਾਗਮ ਦੋਰਾਨ ਟ੍ਰਾਫੀਆਂ ਤੇ ਮੈਰਿਟ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Comments are closed.