Latest News & Updates

ਬਲੂਮਿੰਗ ਬਡਜ਼ ਸਕੂਲ ਵਿਖੇ ਸੀ.ਬੀ.ਐੱਸ.ਸੀ. ਵੱਲੋਂ ਕਰਵਾਇਆ ਗਿਆ ‘ਵੈਲਿਊਜ਼ ਐਜੂਕੇਸ਼ਨ’ਬਾਰੇ ਸੈਮੀਨਾਰ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਅਤੇ ਸਕੂਲ ਪ੍ਰਿੰਸਪਿਲ ਡਾ. ਹਮੀਲੀਆ ਰਾਣੀ ਜੀ ਦੇ ਦਿਸ਼ਾ ਨਿਰਦੇਸ਼ ਹੇਠ ਸੀ.ਬੀ.ਐੱਸ.ਈ. ਬੋਰਡ ਦੇ ਸੀ.ਓ.ਈ. ਸੈੱਲ ਦੁਆਰਾ ਕਪੈਸਿਟੀ ਬਿਲਡਿੰਗ ਪ੍ਰੋਗਰਾਮ ਦੇ ਤਹਿਤ ਇੱਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਦਾ ਮੁੱਖ ਅਜੈਂਡਾ ‘ਵੈਲਿਊਜ਼ ਐਜੂਕੇਸ਼ਨ’ਸੀ। ਇਸ ਸੈਮੀਨਾਰ ਦੌਰਾਨ ਸੀ.ਬੀ.ਐੱਸ.ਸੀ. ਰਿਸੋਰਸ ਪਰਸਨ ਡਾ. ਸੀਮਾ ਤੰਵਰ, ਕਾਉਂਸਲਰ, ਆਰਮੀ ਪਬਲਿਕ ਸਕੂਲ, ਅੰਬਾਲਾ ਕੈਂਟ, ਅਤੇ ਸ਼੍ਰੀ ਸੁਖਦੇਵ ਸਿੰਘ ਪ੍ਰਿੰਸੀਪਲ ਡੀ.ਏ.ਵੀ. ਪਬਲਿਕ ਸਕੂਲ, ਅਬੋਹਰ ਵੱਲੋਂ ਬੀ.ਬੀ.ਐੱਸ. ਸਟਾਫ ਨੂੰ ‘ਵੈਲਿਊਜ਼ ਐਜੂਕੇਸ਼ਨ’ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ, ਨਵੀਂ ਦਿੱਲੀ ਨੇ ਵੈਲਿਊਜ਼ ਐਜੂਕੇਸ਼ਨ ਦੇ ਖੇਤਰ ਵਿੱਚ ਨਵੀਨਤਾਕਾਰੀ ਲਿਆਉਣ ਲਈ ਇੱਕ ਨਵਾਂ ਪਾਠਕ੍ਰਮ ਵਿਕਸਤ ਕੀਤਾ ਹੈ ਜੋ ਸਾਡੇ ਨੌਜਵਾਨਾਂ ਵਿੱਚ, ਮੂਲ ਕਦਰਾਂ-ਕੀਮਤਾਂ ਜੋ ਸਾਰੇ ਸਭਿਆਚਾਰਾਂ ਵਿੱਚ ਵਿਆਪਕ ਤੌਰ ‘ਤੇ ਦੇਖੀਆਂ ਜਾਂਦੀਆਂ ਹਨ, ਨੂੰ ਵਿਕਸਿਤ ਕਰਨ ਦਾ ਯਤਨ ਹੈ। ਇਸ ਪਾਠਕ੍ਰਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ : ਇੱਕ ਸਕਾਰਾਤਮਕ, ਨਿਆਂਪੂਰਨ ਅਤੇ ਦੇਖਭਾਲ ਕਰਨ ਵਾਲਾ ਸਕੂਲੀ ਮਾਹੌਲ, ਨੈਤਿਕ ਸਿੱਖਿਆ, ਸਮਾਜਿਕ-ਭਾਵਨਾਤਮਕ ਸਿੱਖਿਆ, ਸਕਾਰਾਤਮਕ ਨੌਜਵਾਨ ਵਿਕਾਸ, ਨਾਗਰਿਕ ਸਿੱਖਿਆ, ਅਤੇ ਸੇਵਾ ਸਿਖਲਾਈ। ਇਹ ਪਾਠਕ੍ਰਮ ਨਾ ਸਿਰਫ਼ ਕਦਰਾਂ ਕੀਮਤਾਂ ਦਾ ਸਮਰਥਨ ਕਰਦਾ ਹੈ, ਪਰ ਵਿਦਿਆਰਥੀਆਂ ਨੂੰ ਉੱਤਮਤਾ ਲਈ ਯਤਨ ਕਰਨ ਲਈ ਉਤਸ਼ਾਹਿਤ ਵੀ ਕਰਦਾ ਹੈ। ਸੀ.ਬੀ.ਐਸ.ਈ. ਦੇ ਵੈਲਿਊਜ਼ ਐਜੂਕੇਸ਼ਨ ਪਾਠਕ੍ਰਮ ਦਾ ਮੁੱਖ ਉਦੇਸ਼ ਹੈ ਬੱਚਿਆਂ ਨੂੰ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਇੱਕ ਸੁਰੱਖਿਅਤ ਥਾਂ ਪ੍ਰਦਾਨ ਕਰਨਾ, ਪਰਸਪਰ ਕ੍ਰਿਆਵਾਂ ਦੇ ਕੁਝ ਰੂਪਾਂ ਵਿੱਚ ਸ਼ਾਮਿਲ ਹੋਣਾ, “ਨੈਤਿਕ ਅਧਿਕਾਰ” ਦੀ ਭੂਮਿਕਾ ਅਤੇ ਹਮਦਰਦੀ ਨਾਲ ਇੱਕ-ਦੂਜੇ ਨੂੰ ਸੁਣਨਾ, ਇਕਸਾਰ ਅਤੇ ਰਚਨਾਤਮਕ ਤੌਰ ‘ਤੇ ਸਿਖਿਆਰਥੀ ਦੀ ਸਮਝ ਦੀਆਂ ਸੀਮਾਵਾਂ ਨੂੰ ਵਧਾਉਂਣਾ, ਭਰੋਸੇ ਦਾ ਮਾਹੌਲ ਦੇਣਾ ਕਲਾਸਰੂਮ ਨੂੰ ਇੱਕ ਸੁਰੱਖਿਅਤ ਜਗ੍ਹਾ ਬਣਾਉਣਾ ਹੈ, ਜਿੱਥੇ ਬੱਚੇ ਤਜ਼ਰਬੇ ਸਾਂਝੇ ਕਰ ਸਕਣ, ਜਿੱਥੇ ਸੰਘਰਸ਼ ਨੂੰ ਸਵੀਕਾਰ ਕੀਤਾ ਜਾ ਸਕੇ। ਸੀਬੀਐਸਈ ਨੇ “ਵੈਲਿਊਜ਼ ਐਜੂਕੇਸ਼ਨ”ਹੈਂਡਬੁੱਕ ਵਿੱਚ ਇਹ ਵੀ ਸਪੱਸ਼ਟ ਕੀਤਾ ਹੈ ਕਿ, ਕੋਰ ਮਨੁੱਖੀ ਕਦਰਾਂ-ਕੀਮਤਾਂ ਛੋਹਣ ਵਾਲੇ ਉਹ ਪੱਥਰ ਹਨ ਜੋ ਆਰਥਿਕ, ਸਮਾਜਿਕ, ਬੌਧਿਕ ਅਤੇ ਸੱਭਿਆਚਾਰਕ ਅੰਤਰ ਦੇ ਨਾਲ-ਨਾਲ ਸਾਡੀ ਸਾਂਝੀ ਮਨੁੱਖਤਾ ਨੂੰ ਪ੍ਰਗਟ ਕਰਦੇ ਹਨ। ਇਸ ਸੈਮੀਨਾਰ ਦੌਰਾਨ ਵੱਖ-ਵੱਖ ਤਰਾਂ ਦੀਆ ਐਕਟੀਵਿਟੀਆਂ ਕਰਵਾ ਕੇ ਅਧਿਆਪਕਾਂ ਨੂੰ ‘ਵੈਲਿਊਜ਼ ਐਜੂਕੇਸ਼ਨ’ ਬਾਰੇ ਸਮਝਾਇਆ ਗਿਆ। ਤਾਂ ਜੋ ਇਸ ਸੈਮੀਨਾਰ ਚੋਂ ਸਿੱਖ ਕੇ ਅਧਿਆਪਕ ਆਪਣੀ ਕਲਾਸਰੂਮ ਵਿੱਚ ਇਸ ਨੂੰ ਕਿਰਿਆਤਮਕ ਰੂਪ ਦੇ ਕੇ ਵਿਦਿਆਰਥੀਆਂ ਦੇ ਅੰਦਰ ਕਦਰਾਂ ਕੀਮਤਾਂ ਦੀ ਸਿੱਖਿਆ ਦਾ ਸੰਚਾਰ ਕਰ ਸਕਣ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਵੱਲੋਂ ਸੀ.ਬੀ.ਐੱਸ.ਈ. ਬੋਰਡ ਦੇ ਸੀ.ਓ.ਈ. ਸੈੱਲ ਦੁਆਰਾ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ‘ਵੈਲਿਊਜ਼ ਐਜੂਕੇਸ਼ਨ’ਪਾਠਕ੍ਰਮ ਸਿੱਖਿਆ ਦੇ ਖੇਤਰ ਵਿੱਚ ਇੱਕ ਨਵੀਂ ਚੇਤਨਾ ਅਤੇ ਕ੍ਰਾਂਤੀ ਲੈਕੇ ਆਵੇਗਾ। ਸਕੂਲ਼ ਪ੍ਰਿੰਸੀਪਲ ਵੱਲੋਂ ਰਿਸੋਰਸ ਪਰਸਨ ਡਾ. ਸੀਮਾ ਤੰਵਰ ਅਤੇ ਸ਼੍ਰੀ ਸੁਖਦੇਵ ਸਿੰਘ ਦਾ ਧੰਨਵਾਦ ਕੀਤਾ ਗਿਆ।

Comments are closed.