ਬਲੂਮਿੰਗ ਬਡਜ਼ ਸਕੂਲ ਵਿੱਚ ਪਹਿਲੇ ਫੇਸ ਵਿੱਚ ਕਿੰਡਰਗਾਰਟਨ ਕਲਾਸਾਂ ਦੇ ਸਲਾਨਾ ਨਤੀਜਿਆਂ ਦੀ ਰਿਪੋਰਟ ਮਾਪਿਆਂ ਨਾਲ ਸਾਂਝੀ ਕੀਤੀ
ਸਕੂਲ ਦਾ ਕਿੰਡਰਗਾਰਟਨ ਵਿੰਗ ਦਾ ਸਲਾਨਾ ਨਤੀਜਾ ਰਿਹਾ 100 ਫਸਿਦੀ- ਸੈਣੀ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਅਕੈਡਮਿਕ ਸਾਲ 2023-2024 ਦੇ ਸਲਾਨਾ ਨਤੀਜਿਆਂ ਦੇ ਪਹਿਲੇ ਫੇਸ ਵਿੱਚੋਂ ਕਿੰਡਰਗਾਰਟਨ ਦੀਆਂ ਕਲਾਸਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ। ਜਿਸ ਦੋਰਾਨ ਵਿਦਿਆਰਥੀਆਂ ਦੀ ਸਲਾਨਾ ਰਿਪੋਰਟ ਮਾਪਿਆਂ ਨਾਲ ਸਾਂਝੀ ਕੀਤੀ ਗਈ। ਐਲਾਨੇ ਗਏ ਨਤੀਜਿਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਅਲੱਗ-ਅਲੱਗ ਸੈਕਸ਼ਨਾਂ ਚੋਂ ਇਸ ਪ੍ਰਕਾਰ ਹਨ: ਨਰਸਰੀ ਕਲਾਸ ਚੋਂ ਦੈਵਿਕ ਛਾਬੜਾ, ਪਰਨੀਤ ਕੌਰ, ਹਰਜਪਵੀਰ ਕੌਰ ਅਤੇ ਏਨਜਲ ਨੇ ਪਹਿਲੀ ਪੁਜੀਸਨ ਹਾਸਲ ਕੀਤੀ। ਇਸੇ ਤਰਾਂ ਤਰਨਜਤ ਕੌਰ, ਹਰਗੁਨ ਸਿੰਘ, ਗੁਰਪ੍ਰਤਾਪ ਸਿੰਘ ਅਤੇ ਨਾਇਰਾ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ। ਤੀਸਰੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਸੁਖਮਨ ਕੌਰ, ਜਗਦੀਪ ਸਿੰਘ, ਸੁਖਰਾਜ ਸਿੰਘ ਅਤੇ ਗੁਰਕੀਰਤ ਕੌਰ ਹਨ। ਐੱਲ.ਕੇ.ਜੀ. ਕਲਾਸ ਦੇ ਵੱਖ ਸੈਕਸ਼ਨਾਂ ਚੋਂ ਬਲਕਰਨ ਸਿੰਘ, ਸਹਿਜਲੀਨ ਕੌਰ, ਦ੍ਰਿਸ਼ਟੀ ਸੇਠੀ, ਕ੍ਰਿਤਿਕਾ ਨਾਇਕ ਨੇ ਪਹਿਲਾ ਸਥਾਨ ਹਾਸਲ ਕੀਤਾ। ਜਸਕਰਨ ਸਿੰਘ, ਹਰਲੀਨ ਕੌਰ, ਹਰਮਨਪ੍ਰੀਤ ਕੌਰ, ਰਾਬੀਆ ਨੇ ਦੂਸਰਾ ਸਥਾਨ ਹਾਸਲ ਕੀਤਾ। ਗੁਰਫਤੇਹ ਸਿੰਘ, ਗੁਰਸਾਹਿਬ ਸਿੰਘ, ਭਵਗੁਨ ਅਤੇ ਤਰਨਜੋਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਯੁ.ਕੇ.ਜੀ. ਕਲਾਸ ਚੋਂ ਗੁਰਤਾਜ ਸਿੰਘ, ਸੁਖਵੀਰ ਕੌਰ, ਸਾਹਿਬਜੋਤ ਸਿੰਘ ਅਤੇ ਸਹਿਜਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਮਨਸੀਰਤ ਕੌਰ, ਅਮਰ ਕੌਰ, ਅਕਰੀਤ ਕੌਰ, ਮਨਸੀਰਤ ਕੌਰ ਅਤੇ ਅਨੁਰੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਗੁਰਜੋਤ ਕੌਰ, ਜਪਨੀਤ ਕੌਰ, ਜਪਜੋਤ ਕੌਰ, ਹਰਫਤਿਹ ਸਿੰਘ, ਤਰਨਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੇ। ਜਿਵੇਂ ਹੀ ਮਾਪਿਆਂ ਨੇ ਆਪਣੇ ਬੱਚਿਆਂ ਦੀ ਸਖਤ ਮੇਹਨਤ ਦੀ ਸਲਾਨਾ ਰਿਪੋਰਟ ਦੇਖੀ ਤੇ ਉਹ ਬਹੁਤ ਗਰਵ ਮਹਿਸੁਸ ਕਰ ਰਹੇ ਸਨ ਤੇ ਖੁਸ਼ੀ ਜ਼ਾਹਰ ਕਰਦਿਆਂ ਉਹਨਾਂ ਸਕੁਲ ਪ੍ਰਬੰਧਕਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿੱਚ ਪ੍ਰਮੋਟ ਹੋਣ ਤੇ ਵਧਾਈ ਦਿੱਤੀ ਤੇ ਕਿਹਾ ਕਿ ਇਹਨਾਂ ਸਾਰੇ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਂਰਥੀਆਂ ਨੂੰ ਸਕੂਲ ਦੇ ਸਲਾਨਾ ਸਮਾਗਮ ਦੋਰਾਨ ਟ੍ਰਾਫੀਆਂ ਤੇ ਮੈਰਿਟ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
Comments are closed.